Posted by: ਡਾ. ਹਰਦੀਪ ਕੌਰ ਸੰਧੂ | ਨਵੰਬਰ 24, 2010

ਵੱਡਾ ਜੇਰਾ ………


ਆਥਣ ਮਗਰੋਂ ਰਾਤ ਬੀਤੀ

ਮਿਟ ਗਿਆ ਸੀ ਕਦੋਂ ਦਾ ਹਨ੍ਹੇਰਾ

ਰਿਸ਼ਵਤਖੋਰੀ ਦੇ ਬੱਦਲਾਂ ਨੇ

ਹੋਣ ਨਹੀਂ ਦਿੱਤਾ ਸਵੇਰਾ……

ਕਰਦਾ ਰਿਹਾ ਸੀ ਤੇਰੇ ਸ਼ਹਿਰ ਨੂੰ

ਆਪਣਾ ਬਣਾਉਣ ਦੀ ਕੋਸ਼ਿਸ਼

ਝੂਠ-ਫਰੇਬ ਦੀ ਹਵਾ ਨੇ

ਹੋਣ ਨਹੀਂ ਦਿੱਤਾ ਮੇਰਾ……

ਆਸਾਂ ਦਾ ਇੱਕ ਰੁੱਖ ਤਾਂ

ਲਾਇਆ ਸੀ ਮਨ ਦੇ ਵਿਹੜੇ

ਭ੍ਰਿਸ਼ਟਾਚਾਰ ਦੇ ਗੰਧਲ਼ੇ ਪਾਣੀ ਨੇ

ਫਲਣ ਨਹੀਂ ਦਿੱਤਾ ਵਿਚਾਰਾ……

ਨਿੱਕੀਆਂ ਸੱਧਰਾਂ ਦੇ ਪੰਛੀ ਤਾਂ

ਕਦੋਂ ਦੇ ਆਣ ਬੈਠੇ ਸੀ

ਹੇਰਾ-ਫੇਰੀ ਦੇ ਜਾਲ਼ ਨੇ

ਹੋਣ ਨਹੀਂ ਦਿੱਤਾ ਬਸੇਰਾ……

ਸਾਡੇ ਚੰਗੇ ਭਲਿਆਂ ਦੀ

ਕੁਰਾਹੇ ਪਾ ਦਿੱਤੀ ਜਵਾਨੀ

ਅੱਜ ਦੇ ਲੀਡਰਾਂ ਨੇ

ਧੁੰਦਲਾ ਕਰ ਦਿੱਤਾ ਚੁਫੇਰਾ……

ਲਹਿਰਾਂ ਨਾਲ਼ ਤੈਰਦਾ ਹਰ ਕੋਈ

ਢਾਂਚੇ ਨੂੰ ਬਦਲਣ ਲਈ

ਲਹਿਰਾਂ ਨੂੰ ਚੀਰ ਕੇ

ਤੈਰਨ ਦਾ ਕਰਨਾ ਪਊ ਹੁਣ ਜੇਰਾ !!

ਹਰਦੀਪ ਕੌਰ ਸੰਧੂ ( ਬਰਨਾਲ਼ਾ)

ਇਸ਼ਤਿਹਾਰ

Responses

 1. ਇਸੇ ਕਰਕੇ ਤਾਂ ਉਹਦੇ ਵਾਲਾ ਸ਼ਹਿਰ ਯਾਦ ਆਇਆ ਜਿਥੇ ਸਾਡੇ ਸੁਪਨਿਆਂ ਦਾ
  ਸੰਸਾਰ ਕਦੇ ਹੱਸਦਾ ਵੱਸਦਾ ਸੀ।

 2. ਸਾਡੇ ਚੰਗੇ ਭਲਿਆਂ ਦੀ
  ਕੁਰਾਹੇ ਪਾ ਦਿੱਤੀ ਜਵਾਨੀ
  ਅੱਜ ਦੇ ਲੀਡਰਾਂ ਨੇ
  ਧੁੰਦਲਾ ਕਰ ਦਿੱਤਾ ਚੁਫੇਰਾ……ਭੈਣ ਹਰਦੀਪ ਕੌਰ ਜੀ ਜਾਗਦੇ ਰਹੋ ਦਾ ਹੋਕਾ ਦਿੰਦੇ ਰਹੋ…..ਸਵੇਰਾ ਹੋ ਕੇ ਰਹੇਗਾ…ਧੁੰਦ ਦੇ ਬੱਦਲਾਂ ਨੂੰ ਛੱਟ ਕੇ ਸੁਨਹਿਰੀ ਰਿਸ਼ਮਾ ਧਰਤੀ ਨੂੰ ਛੁਹਣ ਲਈਂ ਉਤਾਵਲੀਆਂ ਨੇ

 3. Hardeep Ji,
  Lekhak ki soch rahene desh de barech tey saade leader lokaan nu kis tarah dohan hathan naal lut rahe han, bhrishtachaar teh ktaaksh kardi tuhadi rachna behtareen hai.
  ਭ੍ਰਿਸ਼ਟਾਚਾਰ ਦੇ ਗੰਧਲ਼ੇ ਪਾਣੀ ਨੇ
  ਫਲਣ ਨਹੀਂ ਦਿੱਤਾ ਵਿਚਾਰਾ……
  Surinder Ratti
  Mumbai

 4. Very nice lines on corruption.Eh sab nu deemak wang kha rahi han es layi sanu kuch na kuch te karna payega.

 5. how about this…..
  ਆਸਾਂ ਦਾ ਇੱਕ ਬੀਜ ਤਾਂ
  ਲਾਇਆ ਸੀ ਮਨ ਦੇ ਵਿਹੜੇ
  ਭ੍ਰਿਸ਼ਟਾਚਾਰ ਦੇ ਗੰਧਲ਼ੇ ਪਾਣੀ
  ਹੋਣ ਨਾ ਦਿੱਤਾ ਲੰਮੇਰਾ

 6. keep it up Sister
  regds
  gsbrar

 7. bahut vadia


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: