Posted by: ਡਾ. ਹਰਦੀਪ ਕੌਰ ਸੰਧੂ | ਨਵੰਬਰ 11, 2010

ਧੀ ਜੰਮੀ


           ਅੱਜ ਫੇਰ ਉਸ ਦਾ ਉਦਾਸ ਚਿਹਰਾ ਦੱਸ ਰਿਹਾ ਸੀ ਕਿ ਸੱਸ ਨੇ ਫੇਰ ਕਲੇਸ਼ ਕੀਤਾ ਹੋਣਾ ।
ਘਰਵਾਲ਼ਾ ਵੀ ਸਿੱਧੇ ਮੂੰਹ ਗੱਲ ਨਾ ਕਰਦਾ। ਜਦੋਂ ਬੋਲਦਾ ਬੱਸ ਪੁੱਠਾ ਹੀ ਬੋਲਦਾ–‘ਇੱਕ ਪੁੱਤ ਨਹੀਂ ਦੇ ਸਕੀ ਮੈਨੂੰ। ਤਿੰਨ ਪੱਥਰ ਮਾਰੇ ਮੇਰੇ ਮੱਥੇ। ਮੇਰਾ ਬੇੜਾ ਗਰਕ ਕਰਤਾ ਏਸ ਨੇ। ਮੈਨੂੰ ਕਾਣੀ ਕੌਡੀ ਦਾ ਨੀ ਛੱਡਿਆ। ਜੀ ਕਰਦਾ ਥੋਨੂੰ ਚੌਹਾਂ ਨੂੰ ਜ਼ਹਿਰ ਦੇ ਦਵਾਂ।’

         ਸੱਸ ਉੱਤੋਂ ਹੋਰ ਤਾਅਨੇ ਮਾਰਦੀ, ‘ਨੀ ਕਲਜੋਗਣੇ….ਮੇਰੇ ਘਰ ਨੂੰ ਖਾਗੀ ਨੀ ਤੂੰ…ਡੈਣੇ…ਤਿੰਨ ਪੱਥਰ ਜੰਮ ਧਰੇ…ਕੁਲੱਛਣੀ…ਬਦਕਾਰ ਕਿਸੇ ਥਾਂ ਦੀ…ਇੱਕ ਪੋਤੇ ਦਾ ਮੂੰਹ ਨੀ ਦਖਾ ਸਕੀ।’
ਸੱਸ ਤੇ ਪਤੀ ਦੇ ਤਾਅਨੇ–ਮਿਹਣੇ ਸੁਣ ਓਹ ਉਦਾਸ ਹੋ ਜਾਂਦੀ। ਸੋਚਦੀ ਕਿ ਇਨ੍ਹਾਂਮਿਹਣਿਆਂ ਵਿੱਚੋਂ ਉਹ ਕਿਹੜੇ ਇਨਾਮਾਂ ਦੀ ਭਾਗੀਦਾਰ ਹੈ। ਭਰੇ ਮਨ ਨਾਲ ਮੇਰੇ ਕੋਲ ਆ ਜਾਂਦੀ। ਉਸ ਦਾ ਰੋਣ ਮੀਂਹ ਦੀ ਵਾਛੜ ਵਾਂਗ ਉੱਤਰ ਆਉਂਦਾ। ਕਈ ਵਾਰ ਉਸ ਨੂੰ ਸਮਝਾਇਆ…ਬਈ ਏਸ ਹਾਲਤ ਵਿੱਚ ਖਿੱਝੇ-ਖਪੇ ਰਹਿਣ ਨਾਲ ਕੁੱਖ ’ਚ ਪਲ ਰਹੇ ਬੱਚੇ ’ਤੇ ਮਾੜਾ ਅਸਰ ਪੈਂਦਾ ਹੈ।
ਅੱਜ ਜਦੋਂ ਓਹ ਮੇਰੇ ਕੋਲ ਆਈ ਤਾਂ ਮੈਂ ਮਨੁੱਖੀ ਸਰੀਰ ਦੀ ਬਣਤਰ ਬਾਰੇ ਇੱਕ ਕਿਤਾਬਪੜ੍ਹ ਰਹੀ ਸੀ। ਉਸ ਦੀਆਂ ਰੋ-ਰੋ ਕੇ ਸੁੱਜੀਆਂ  ਅੱਖਾਂ ਉਸ ਨਾਲ ਹੋਈ–ਬੀਤੀ ਦੀ ਕਹਾਣੀ ਦੱਸ ਰਹੀਆਂ ਸਨ । ਮੈਂ ਉਸ ਨੂੰ ਕੋਲ ਬਿਠਾ ਕੇ, ਹੁਣੇ-ਹੁਣੇ ਇੱਕੱਠੀ ਕੀਤੀ ਜਾਣਕਾਰੀ ਅਨੁਸਾਰ ਸਮਝਾਉਣਾ ਸ਼ੁਰੂ ਕੀਤਾ:
“ਮੱਨੁਖੀ ਸਰੀਰ ਦੇ ਹਰ ਕੋਸ਼ ( ਸੈਲ) ਵਿੱਚ 23 ਕਰੋਮੋਸੋਮਾਂ ਦੇ 2 ਸਮੂਹ ਹੁੰਦੇ ਨੇ…ਜਾਣੀ ਕਿ 46 ਕਰੋਮੋਸੋਮ । ਇਨ੍ਹਾਂ ਦੋਹਾਂ ਵਿੱਚੋਂ ਇੱਕ ਸਮੂਹ ਮਾਂ ਵਲੋਂ ਤੇ ਦੂਜਾ ਪਿਓ ਵਲੋਂ ਆਉਂਦਾ ਹੈ। ਕਰੋਮੋਸੋਮਾਂ ਦੇ 22 ਜੋੜੇ ਸਾਡੇ ਨੈਣ-ਨਕਸ਼ ਤਰਾਸ਼ਦੇ ਨੇ ਤੇ ਅਖੀਰਲਾ ਜੋੜਾ ਲਿੰਗ । ਆਖਰੀ ਜੋੜਾ ਐਕਸ-ਐਕਸ( XX) ਹੈ ਤਾਂ ਲੜਕੀ ਅਤੇ ਜੇ ਐਕਸ-ਵਾਈ(XY) ਹੈ ਤਾਂ ਲੜਕਾ ਜਨਮ ਲੈਂਦਾ ਹੈ। ਮਤਲਬ ਕਿ ਅਗਰ ਗਰਭਧਾਰਣ ਸਮੇਂ ਜੇ ਵਾਈ(Y) ਕਰੋਮੋਸੋਮ ਨਹੀਂ ਹੈ ਤਾਂ ਹੋਣ ਵਾਲ਼ਾ ਬੱਚਾ ਲੜਕੀ ਹੋਵੇਗੀ। ਰੌਲ਼ਾ ਤਾਂ ਬੱਸ ‘ਵਾਈ’(Y) ਕਰੋਮੋਸੋਮ ਦਾ ਹੈ….ਜੋ  ਔਰਤਾਂ ਵਿੱਚ ਹੈ ਹੀ ਨਹੀਂ। ਭਰੂਣ ਬਣਨ ਸਮੇਂ  ਮਾਂ ਵਲੋਂ ਤਾਂ ਐਕਸ(X)  ਕਰੋਮੋਸੋਮ ਹੀ ਹੋਣਾ ਹੈ ਤੇ ਪਿਓ ਵਲੋਂ ਐਕਸ(X) ਜਾਂ ਵਾਈ(Y) ਵਿੱਚੋਂ ਕੋਈ ਇੱਕ ਤੇ ਏਸ ਤਰਾਂ ਪਿਓ ਵਾਲਾ ਕਰੋਮੋਸੋਮ ਹੀ ਧੀ ਜਾਂ ਪੁੱਤਰ ਦੇ ਆਗਮਨ ਨੂੰ ਨਿਰਧਾਰਤ ਕਰਦਾ ਹੈ।” ਮੈਂ ਇੱਕੋ ਸਾਹ ਲੰਮਾ-ਚੌੜਾ ਸਾਇੰਸ ਦਾ ਲੈਕਚਰ ਦੇ ਦਿੱਤਾ।
ਸੁਣਦੇ-ਸੁਣਦੇ ਉਸ ਦੇ ਚਿਹਰੇ ਉੱਤੇ ਚਮਕ ਆ ਗਈ, “ਅੱਛਾ…..!” ਉਸ ਨੇ ਖਿਲੇ ਚਿਹਰੇਨਾਲ ਹੁੰਗਾਰਾ ਭਰਿਆ, ਜਿਵੇਂ ਓਸ ਦਾ ਸਾਰਾ ਦੁੱਖ-ਦਰਦ ਕੋਹਾਂ ਦੂਰ ਭੱਜ ਗਿਆ ਹੋਵੇ। ਪਰ ਦੂਜੇ ਹੀ ਛਿਣ ਉਹ ਫੇਰ ਕਿਸੇ ਡੂੰਘੇ ਗਮ ਦੇ ਸਮੁੰਦਰ ਵਿੱਚ ਗੋਤੇ ਖਾਂਦੀ ਕਹਿਣ ਲੱਗੀ, “ਕੀ ਫਾਇਦਾ ਇਨ੍ਹਾਂ ਕਿਤਾਬਾਂ ’ਚ ਲਿਖੀਆਂ ਦਾ। ਮਾਤੜ-ਧਮਾਤੜ ਨੇ ਤਾਂ ਫੇਰ ਵੀ ਏਥੇ ਨਰਕ ਈ ਭੋਗਣੈ। ਰੱਬ ਕਿਸੇ ਨੂੰ ਤੀਮੀਂ ਦੀ ਜੂਨ ’ਚ ਨਾ ਪਾਵੇ।”
ਉਸ ਦਾ ਗੰਭੀਰ ਚਿਹਰਾ ਮੈਨੂੰ ਸੋਚਾਂ ਵਿੱਚ ਪਾ ਗਿਆ।

ਹਰਦੀਪ ਕੌਰ ਸੰਧੂ ( ਬਰਨਾਲ਼ਾ)

 

ਇਹ ਕਹਾਣੀ ਪੰਜਾਬੀ ਮਿੰਨੀ ‘ਚ 3 April 2011 ਨੂੰ ਪ੍ਰਕਾਸ਼ਿਤ ਹੋਈ। ਵੇਖਣ ਲਈ ਇੱਥੇ ਕਲਿੱਕ ਕਰੋ।

ਇਸ਼ਤਿਹਾਰ

Responses

 1. हरदीप जी आपकी यह पोस्ट तो सबको पढ़नी चाहिए । आपने कोख के जिस दर्द का बयान किया है , उसके लिए अशिक्षा का घना अन्धेरा ज़िम्मेदार है । सबसे बड़ा दुख तब होता है , जब आज का पढ़ा -लिखा मर्द भी मूर्ख ही सिद्ध होता है । हम चाहे चाँद पर चले जाएं, लेकिन गिरना पसन्द करेंगे गड्ढे में ही । गनीमत है ्मेरा गाँव के अधिकतर लोग इस अभिशाप से मुक्त हैं ।

 2. हरदेप जी इस लघु कथा दुआरा आपने बेटी बेटा होने का सच सब के सामने रख दिया। औरत की त्रास्दी भी यही है कि बिना उसके कसूर के उसे सजा दी जाती है और इसमे अधिक हाथ भी एक औरत का ही होता है। शायद पति को भी इतना फर्क नही पडता लेकिन अपनी माँ के कहने मे आ कर बहुत से लोग पत्नी से ऐसा व्यवहार करते है। बधाई इस लघु कथा के लिये।

 3. ਮਸਲਾ ਸੰਜੀਦਾ ਅਤੇ ਦੁਖਦਾਇਕ ਹੈ।ਪਰ ਹੁਣ ਮੈਂ ਦਫਤਰ ਦੇ ਇਕ ਅਜੀਬ ਕੰਮ ਵਿਚ ਉਲਝਿਆ ਹੋਇਆ ਹਾਂ।ਕੱਲ ਨੂੰ ਪੂਰੇ ਕੰਮੈਂਟਸ ਜਰੂਰ ਦੇਣਾ ਮੇਰੀ ਜਿਮੇਵਾਰੀ ਹੈ

 4. पूरे भारत भर में अज्ञान है जो सदियों से भरा गया है. रामेश्वर जी ने सही कहा है. ‘ਰੱਬ ਕਿਸੇ ਨੂੰ ਤੀਮੀਂ ਦੀ ਜੂਨ ‘ਚ ਨਾ ਪਾਵੇ.’ यह वाक्य मैंने कई महिलाओं के मुँह से कई संदर्भों में सुना है. परंतु पुरुष प्रधान समाज की अनपढ़ता और अज्ञान आज भी व्याप्त है. इसे कैसे बदला जाए.

 5. ਹਰਦੀਪ ਜੀ ਬਹੁਤ ਵਧੀਆ ਅਤੇ ਗਿਆਨ ਭਰਪੂਰ ਗੱਲ ਕਹਿ ਗਏ ਹੋ ਤੁਸੀ। ਮੈ ਤੁਹਾਡੀ ਏਹ ਕਵਿਤਾ ਆਪਣੇ ਨਾਲ ਜੁੜੇ ਹਰ ਵਿਆਕਤੀ ਨੂੰ ਭੇਜ ਰਿਹਾ ਹਾਂ । ਬਹੁਤ ਖੂਬ ।

 6. ਲਘੂ-ਕਹਾਣੀ ਦੀ ਰੂਹ ਤੱਕ ਪਹੁੰਚਣ ਲਈ ਬਹੁਤ-ਬਹੁਤ ਧੰਨਵਾਦ।
  ਪੜ੍ਹ-ਲਿਖ ਕੇ ਵੀ ਅਸੀਂ ਆਪਣੀ ਸੋਚ ਨਹੀਂ ਬਦਲੀ..ਜਾਂ ਬਦਲਨਾ ਹੀ ਨਹੀਂ ਚਾਹੁੰਦੇ।
  ਅੱਜ ਤੁਸਾਂ ਜਿਹੇ ਸੋਚ ਦੇ ਮਾਲਿਕਾਂ ਦੀ ਲੋੜ ਹੈ….

  ਮੈਂ ਇਸ ਪੋਸਟ ਰਾਹੀਂ ਵਿਗਿਆਨਕ ਪਖੋਂ ਸਚਾਈ ਬਿਆਨ ਕਰਨ ਦਾ ਯਤਨ ਕੀਤਾ ਹੈ । ਇਸ ਵਿਗਿਆਨਕ ਸਚਾਈ ਤੋਂ ਲੋਕ ਅਣਜਾਣ ਨੇ। ਮੇਰੇ ਜਿਹੇ ਸਾਇੰਸ ਦੇ ਅਧਿਆਪਕ ਬਹੁਤ ਨੇ…ਪਰ ਕਿਸੇ ਨੇ ਇਸ ਸਚਾਈ ਨੂੰ ਸਾਹਮਣੇ ਲਿਆਉਣ ਦਾ ਯਤਨ ਨਹੀਂ ਕੀਤਾ। ਸਾਇੰਸ ਦੇ ਵਿਦਿਆਰਥੀਆਂ ਨੂੰ ਇਹ ਵਿਸ਼ਾ ਗਿਆਰਵੀਂ-ਬਾਰਵੀਂ ‘ਚ ਪੜ੍ਹਾਇਆ ਜਾਂਦਾ ਹੈ। ਓਸ ਸਮੇਂ ਓਨ੍ਹਾਂ ਦੀ ਸੋਚ ਐਨੀ ਪ੍ਰਫੁਲਿਤ ਨਹੀਂ ਹੋਈ ਹੁੰਦੀ । ਓਹ ਪੜ੍ਹ ਕੇ ਓਥੇ ਹੀ ਛੱਡ ਦਿੰਦੇ ਨੇ।
  ਇਹ ਸੁਨੇਹਾ ਘਰ-ਘਰ ਪਹੁੰਚਾਉਣ ‘ਚ ਮੇਰੀ ਮਦਦ ਕਰਨ ਲਈ ਧੰਨਵਾਦ।
  ਹਰਦੀਪ

 7. Its really good effort in using your knowledge in social awareness.
  but i guess “ਅਸਲੀ ਦੋਸ਼ੀ ਬਾਗੀ” is lil inappropriate (maybe i am wrong)..as its nature whos going to decide if male X or Y chromosome goes ..so my opinion is nobody is responsible..so jus njoy the gift of nature..

  good work n keep it up …

 8. ਇਥੇ ‘ਦੋਸ਼ੀ’ ਤੋਂ ਭਾਵ ਔਰਤ ਨੂੰ ਕਸੂਰਵਾਰ ਕਹਿਣ ਵਾਲ਼ੇ ਨੂੰ ਕਿਹਾ ਗਿਆ ਹੈ…ਨਾ ਕਿ ਇੱਕ ਪਿਤਾ ਨੂੰ…. ‘ਲੜਕਾ ਜਾਂ ਲੜਕੀ ਦਾ ਜਨਮ ਹੋਣਾ ਕਿਸੇ ਦੇ ਵਸ ਨਹੀਂ …ਇਹ ਕੁਦਰਤੀ ਹੁੰਦਾ ਹੈ..ਠੀਕ ਇਹੀ ਹੈ…ਪਰ ਫਿਰ ਵੀ ਸਾਡੇ ਸਮਾਜ ਇਸ ਗੱਲ ਨੂੰ ਬਹੁਤ ਥੋੜੇ ਲੋਕ ਜਾਣਦੇ ਨੇ। ਬੱਸ ਓਸੇ ਨੂੰ ਥੋੜਾ ਆਪਣੇ ਵਲੋਂ ਕਹਿਣ ਦੀ ਇੱਕ ਕੋਸ਼ਿਸ਼ ਹੈ। ਬਾਕੀ ਆਪਣੋ-ਆਪਣੀ ਸਮਝ…ਕਈਆਂ ਨੂੰ ਇਹ ਗੱਲ ਬੁਰੀ ਲੱਗੀ ਹੋਵੇਗੀ…ਕਈ ਸਹਿਮਤ ਹੋਣਗੇ…
  ਆਹੋ ਜੀ ….ਮਗਰ ਤਾਂ ਮੇਰੇ ਬਹੁਤ ਲੱਗੇ ਨੇ ਪਰ ਸਾਰੇ ਡਾਂਗਾ ਚੁੱਕੀ ਫਿਰਦੇ ਨੇ….ਕਿਉਂਕਿ ਸੱਚੀ ਤੇ ਚੰਗੀ ਗੱਲ ਹਜ਼ਮ ਕਰਨੀ ਬਹੁਤ ਔਖੀ ਹੈ ਭਾਈ !!!!!
  ਹਰਦੀਪ

 9. Hi Bhen,
  oops ..sorry ..i even wrote ..may be i am wrong..
  because u know sometimes people imagine things in their own way n ..i always like ur work ..n its always extraordinary..n i feel proud .
  actually i have heard this from scientific persons that female is not responsible for female child but male…so my message is that convey it like nobody is responsible.
  ਇਥੇ ‘ਦੋਸ਼ੀ’ ਤੋਂ ਭਾਵ ਔਰਤ ਨੂੰ ਕਸੂਰਵਾਰ ਕਹਿਣ ਵਾਲ਼ੇ ਨੂੰ ਕਿਹਾ ਗਿਆ ਹੈ…ਨਾ ਕਿ ਇੱਕ ਪਿਤਾ ਨੂੰ…. ‘ਲੜਕਾ ਜਾਂ ਲੜਕੀ ਦਾ ਜਨਮ ਹੋਣਾ ਕਿਸੇ ਦੇ ਵਸ ਨਹੀਂ …ਇਹਕੁਦਰਤੀ ਹੁੰਦਾ ਹੈ
  so thanks for translating this poetry n making me clear.
  good luck
  Harman

 10. ਹਰਦੀਪ ਜੀ ਬਹੁਤ ਹੀ ਵਧੀਆ ਗਲ ਕੀਤੀ ਹੈ ਤੁਸਾਂ , ਕਾਸ਼ ਇਸ ਗਲ ਦੀ ਸਮਝ ਸਾਡੇ ਸਮਾਜ ਨੂੰ ਆ ਜਾਵੇ ਜਾਂ ਸਾਡੀਆਂ ਔਰਤਾਂ ਹੀ ਇਸ ਗਲ ਨੂੰ ਸਮਝ ਸਕਣ ਕਿ ਧੀਆ ਤੇ ਪੁਤਰਾਂ ਵਿਚ ਕੋਈ ਫਰਕ ਨਹੀਂ ਹੁੰਦਾ। ਮੈਂ ਆਪਣੀਆਂ ਔਰਤਾਂ ਨੂੰ ਮੁੰਡੇ ਜੰਮਣ ਦਾ ਹੰਕਾਰ ਕਰਦਿਆਂ ਵੇਿਖਆ ਹੈ ਤੇ ਮੁੰਡਾ ਨਾ ਹੋਣ ਤੇ ਹੀਣ ਭਾਵਨਾ ਦਾ ਸ਼ਿਕਾਰ ਹੁੰਦਿਆਂ ! ਨਿੱਕੀ ਜਿਹੀ ਕਹਾਣੀ ਵਿਚ ਬਹੁਤ ਵੱਡੀ ਗਲ ਕਹੀ ਹੈ ਤੁਸੀਂ ! ਵਧਾਈ ਦੇ ਪਾਤਰ ਹੋ !

 11. Didi very knowledgable poetry.Awareness te hai es di par koi samjda nai hai ke sab kuch rab de hath hai,je samj jaan te zindagi saukhi na ho jave.Very nicely written.

 12. Now a days society has changed a lot.. When i was born in seventies, people used to have at least two males in family, If any family has One male baby— he was given VIP treatment.. But as time rolls …in late ninties most of families prefered one male baby.. may be due to property reasons… In next twenty years I think people are going to accept or prefer — female baby.. There also law of Economics DEMAND Vs SUPPLY is applicable…. Declining female child ratio is going to enhance preference of female children in near future….gsbrar

 13. ਦਿਲ ਨੂ ਗੇਹਰਾਈ ਤਕ ਟੂਮਭਂਣ ਵਾਲਾ ਲੇਖ ਹੈ ਜੀ …ਬਹੁਤ ਹੀ ਸੋਹਣੇ ਢੰਗ ਨਾਲ ਬਿਆਨ ਕੀਤਾ ਹੈ ਇਕ ਮਾਂ ਦਾ ਦਰਦ …..


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: