Posted by: ਡਾ. ਹਰਦੀਪ ਕੌਰ ਸੰਧੂ | ਨਵੰਬਰ 4, 2010

ਦੀਵਾਲੀ ਮੁਬਾਰਕ !


ਦੀਵਾਲੀ ਆਈ

ਆਈ ਦੀਵਾਲੀ

ਸੁਣ ਕੇ ਬੱਚੇ

ਮਾਰਨ ਛਾਲ਼ਾਂ

ਦੀਵਾਲੀ ਦਾ ਨਾਂ ਸੁਣ ਕੇ

ਮੈਂ ਤਾਂ ਚੁੱਪ ਕਰਕੇ ਬਹਿ ਜਾਵਾਂ !

ਅਨਾਰ-ਫੁੱਲਝੜੀਆਂ

ਅਸੀਂ ਵੀ ਚਲਾਉਣੇ

ਮੇਰੇ ਬੱਚੇ ਰੌਲ਼ਾ ਪਾਉਂਦੇ

ਪਰ ਓਨ੍ਹਾਂ ਦਾ ਸੁਣ ਕੇ ਰੌਲ਼ਾ

ਮੈਂ ਤਾਂ ਬਸ ਬੋਲ਼ਾ ਹੀ ਹੋ ਜਾਵਾਂ !

ਦੀਵਾਲ਼ੀ ਨੂੰ ਬਣਦੀਆਂ

ਭਾਂਤ-ਸੁਭਾਂਤੀਆਂ ਮਠਿਆਈਆਂ

ਮੈਂ ਤਾਂ ਖੁਸ਼ਬੋ ਨਾਲ਼ ਹੀ

ਢਿੱਡ ਭਰ ਲੈਂਦਾ

ਰੋਟੀ ਤਾਂ ਮਿਲਦੀ ਨਹੀਂ

ਮਠਿਆਈ ਕਿਥੋਂ ਖਾਵਾਂ ?

ਕਹਿੰਦੇ ਦੀਵਾਲ਼ੀ

ਆਪੇ ਹੀ ਬਣ ਜਾਊ

ਦੀਵੇ ਨਾਲ਼ ਦੀਵਾ ਜੋੜ ਧਰਾਂ

ਏਸ ਮਹਿੰਗਾਈ ਦੇ ਦੌਰ ‘ਚ

ਦੀਵਿਆਂ ‘ਚ ਤੇਲ ਕਿਥੋਂ ਪਾਵਾਂ ?

ਦੀਵਾਲੀ ਆਈ

ਆਈ ਦੀਵਾਲੀ

ਮੈਨੂੰ ਲੱਗਦੀ ਕਾਵਾਂ ਰੌਲ਼ੀ

ਪੈਸੇ ਨੂੰ ਅੱਗ ਲਾਉਂਦੇ ਲੋਕੀਂ

ਆਪਣੇ ਚਾਅ ਤੇ ਖਾਹਿਸ਼ਾਂ

ਮੈਂ ਤਾਂ ਵਿੱਚੇ ਹੀ ਮਾਰ ਮੁਕਾਵਾਂ !

ਹਰਦੀਪ ਕੌਰ ਸੰਧੂ ( ਬਰਨਾਲ਼ਾ)

Advertisements

Responses

  1. हरदीप जी आप नू अते आपजी दे परिवार वी दिवाली दियाँ बहुत सारियाँ बधाईयाँ अते शुभकामनावाँ। धनवाद। रचना चन्गी लगी।

  2. हरदीप जी सचमुच में गरीब की कोई दिवाली नहीं होती । आतिशबाज़ी में कितने अरब रुपये हर साल स्वाहा हो जाते हैं , इसका किसी ने कोई हिसाब नही किया । उतने पैसे से लाखों भूखों को दो वक्त की रोटी मिल सकती है ।

  3. ਦੀਵਾਲੀ ਦੇ ਮੋਕੇ ਦਿਲੋਂ ਸ਼ੁਭ ਕਾਮਨਾਵਾਂ ਡਾ. ਸਾਹਿਬ!

  4. Happy Diwali dear sister n send my wishes to whole family.
    njoy ang keep up ur good writings.

  5. ਦਿਵਾਲੀ ਦੇ ਮੌਕੇ ਤੇ ਰਾਮੇਸ਼ਵਰ ਜੀ ਦੀ ਟਿੱਪਣੀ ਯਾਦ ਰੱਖਣ ਯੋਗ ਹੈ. ਦਿਵਾਲੀ ਦਿਆੰ ਲੱਖ-ਲੱਖ ਵਧਾਇਯਾੰ ਅਤੇ ਸ਼ੁਭਕਾਮਨਾਵਾੰ.

  6. ਦਿਵਾਲੀ ਦੀਆਂ ਲੱਖ-ਲੱਖ ਵਧਾਈਆਂ ਅਤੇ ਸ਼ੁਭਕਾਮਨਾਵਾਂ !

    Eh punjabi diya layina mai Bharat Bhushan ji diyan copy karke paste kitya hann ji, Per menu punjabi nahi pta ji kive likhni hai is blog uper. Kirpa karke meri help jrur kario ji is diwali tey, tan ki mai punjabi vich hi likhiya kran.

    Bhut shukrya ji,
    Amardeep

  7. ਦਿਵਾਲੀ ਦਿਆੰ ਲੱਖ-ਲੱਖ ਵਧਾਇਯਾੰ ਅਤੇ ਸ਼ੁਭਕਾਮਨਾਵਾੰ.

    दीपावली की हार्दिक शुभकामनाएँ !!!

  8. ਗੱਲਾਂ ਸੱਚੀਆਂ ਹਨ ਹਰਦੀਪ ਜੀ,ਫਿਰ ਵੀ ਦਿਵਾਲੀ ਮੁਬਾਰਕ

  9. Tuhanu Vi Diwali diyan mubarkan ji, Meri ehi fryad hai ji ki Punjabi Vehda hmesha harya bharya rave ji, te jo lok punjab ate punjabiyat nalon tut chukey hann oh mur key apni ma boli nu sikhan da yatan karan. Tan hi sadi diwali mnayi safal samjhi jevegi ji.

    Subh Kamnava,
    Amardeep Singh


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: