Posted by: ਡਾ. ਹਰਦੀਪ ਕੌਰ ਸੰਧੂ | ਅਕਤੂਬਰ 12, 2010

ਡੱਬੀਆਂ ਵਾਲ਼ਾ ਖ਼ੇਸ


“ਛੰਦ ਪਰਾਰਗੇ ਆਈਏ ਜਾਈਏ

ਛੰਦੇ ਆਗੇ ਖੇਸ…………

ਛੰਦ ਅਗੋਂ ਤਾਂ ਸੁਨਾਵਾਂ ਜੇ ਦੇਵੇ ਪੰਜ ਮਲੇਸ਼”

ਚਰਖੇ ਨਾਲ਼ ਕੱਤੇ ਸੂਤ ਨੂੰ ਮਨ ਚਾਹਿਆ ਰੰਗ ਦੇਕੇ

ਖੇਸ ਘਰ ਵਿੱਚ ਹੀ ਖੱਡੀ ‘ਤੇ ਬਣਾਏ ਜਾਂਦੇ

ਭੂਰਾ, ਨੀਲਾ ਤੇ ਹਰਾ ਰੰਗ ਜ਼ਿਆਦਾ ਪਸੰਦ ਕੀਤਾ ਜਾਂਦਾ।

ਖੇਸ ਇੱਕ ਰੰਗਾ, ਦੋ ਜਾਂ ਤਿੰਨ ਰੰਗਾ ਬੁਣਿਆ ਜਾਂਦਾ।

ਬਹੁਰੰਗੇ ਖੇਸ ‘ਚ ਧਾਰੀਆਂ ਜਾਂ ਡੱਬੀਆਂ ਪਾਈਆਂ ਜਾਂਦੀਆਂ।

ਖੇਸ ਦੇ ਦੋ ਪੱਟ ਹੁੰਦੇ ਜਿਨਾਂ ਨੁੰ ਬੁਣਨ ਤੋਂ ਬਾਅਦ

ਘੰਦੂਈ ( ਵੱਡੇ ਨੱਕੇ ਵਾਲ਼ੀ ਸੂਈ) ਨਾਲ਼ ਸਿਊਂਤਾ ਜਾਂਦਾ।

ਅਖੀਰ ‘ਚ ਬਬੰਲ਼ ਵੱਟੇ ਜਾਂਦੇ।

ਬੇਬੇ ਸੂਤ ਕੱਤਦੀ

ਅਟੇਰ ਕੇ ਵੱਟਦੀ

ਬੀਬੀ ਰੰਗਦੀ ਤੇ

ਬੀਬੋ -ਸੀਬੋ ਰਲ਼ ਕੇ

ਖੇਸ ਬੁਣਦੀਆਂ

ਇਉਂ ਰਲ਼-ਮਿਲ਼ ਕੇ ਕੀਤਾ ਕੰਮ

ਪਿਆਰ ਤੇ ਆਪਸੀ ਸਾਂਝ ਨੂੰ

ਹੋਰ ਪਕੇਰਾ ਕਰਦਾ।

ਘਰ ਆਏ  ਪ੍ਰਾਹੁਣੇ ਨੂੰ

ਘਰ ਵਾਲੇ ਆਦਰ ਵਜੋਂ

ਨਵੀਂ ਨਕੋਰ ਦਰੀ

ਸਿਰਹਾਣਾ ਤੇ

ਖੇਸ ਵਿਛਾ ਕੇ

ਮੰਜੇ ‘ਤੇ ਬਹਾਲਦੇ ।

ਹਰਦੀਪ ਕੌਰ ਸੰਧੂ

Advertisements

Responses

  1. ਬਚਪਨ ਵਿੱਚ ਉੱਤੇ ਲਏ ਖੇਸ ਅਤੇ ਰਾਮਲੀਲਾ ਦੇ ਦਿਣਾ ਦੀ ਠੰਡ ਯਾਦ ਆ ਗਈ. ਖੇਸ ਤਾੰ ਖੇਸ ਹੈ. ਇਸ ਦਾ ਨਿੱਘ…….ਕੀ ਬਾਤਾੰ ਇਸ ਦਿਆੰ.
    ਆਪਜੀ ਦਾ ਏਹ ਲੇਖ nostalgia ਦਾ ਖਜਾਨਾ ਹੈ.

  2. खेस और नई नकोर दरी अब बीते जमाने की बाते हो गई । औद्योगीकरण ने कुटीर उद्योगों को लील लिया है ।
    रामेश्वर काम्बोज


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: