Posted by: ਡਾ. ਹਰਦੀਪ ਕੌਰ ਸੰਧੂ | ਸਤੰਬਰ 29, 2010

ਖੁਸ਼ੀਏ ਚਾਚੇ ਦਾ ਨਿਯੁਕਤੀ ਪੱਤਰ


ਛੋਟਾਪੁਰ ਪਿੰਡ ਦੇ ਖੁਸ਼ੀ ਰਾਮ ਨੂੰ ਪਿੰਡ ਵਾਲ਼ਿਆਂ ਨੇ ਕਦੋਂ ‘ਖੁਸ਼ੀਆ ਚਾਚਾ’ ਕਹਿਣਾ ਸ਼ੁਰੂ ਕਰ ਦਿੱਤਾ , ਹੁਣ ਯਾਦ ਜਿਹਾ ਨੀ ਆਉਂਦਾ । ਖੁਸ਼ੀਏ ਚਾਚੇ ਦਾ ਕੋਈ ਅਸਲੀ ਪਿੰਡ ਵੀ ਨਹੀਂ ਜਾਣਦਾ। ਓਹ ਪਿੰਡ ‘ਚ ਹਰ ਵੱਡੇ-ਛੋਟੇ ਦਾ ਚਾਚਾ ਹੈ। ਖੁਸ਼ੀਏ ਚਾਚੇ ਨੂੰ ਹਰ ਗੱਲ ਵਧਾ-ਚੜ੍ਹਾ ਕੇ ਦੱਸਣ ਦੀ ਆਦਤ ਸੀ । ਜੇਬ ‘ਚ ਜੇ ਅੱਠਆਨੇ ਹੁੰਦੇ ਤਾਂ ਅੱਸੀ ਰੁਪਏ ਦੱਸਦਾ। ਥੋੜਾ-ਬਹੁਤ ਪੜ੍ਹਿਆ- ਲਿਖਿਆ ਹੋਣ ਕਰਕੇ ਸ਼ਹਿਰ ‘ਚ ਨੌਕਰੀ ਕਰਨ ਲੱਗਾ । ਜਦੋਂ ਪਿੰਡ ਆਉਂਦਾ ਤਾਂ ਪਾਡੀ ਪਾਰਦਾ…ਓਥੇ ਇੱਕ ਕਮਰੇ ਦੇ ਮਕਾਨ ‘ਚ ਕਿਰਾਏ ‘ਤੇ ਰਹਿੰਦਾ..ਪਰ ਦੱਸਦਾ… ਓਸ ਨੂੰ ਆਲੀਸ਼ਾਨ ਮਕਾਨ ।

ਸੱਚ ਇੱਕ ਹੋਰ ਗੱਲ….ਉਹ ‘ ਛ/ ਸ਼’ ਨੂੰ ‘ਸ’ ਬੋਲਦਾ…..ਜਿਵੇਂ ਖੁਸੀ ਰਾਮ, ਸੋਟਾਪੁਰ ਆਦਿ ।

ਇੱਕ ਗੱਲ ਨੇ ਓਸ ਨੂੰ ਦਿਨ – ਰਾਤ ਪ੍ਰੇਸ਼ਾਨ ਕੀਤਾ ਹੋਇਆ ਸੀ…..ਬਈ ਓਹ ਸੂਟ-ਬੂਟ ਵੀ ਬਾਬੂਆਂ ਵਾਂਗੂ ਪਾਉਂਦਾ….ਉੱਠਦਾ-ਬੈਠਦਾ ਵੀ ਓਨ੍ਹਾਂ ਵਾਂਗੂ ਹੀ ਆ…ਫੇਰ ਓਨ੍ਹਾਂ ਨੂੰ ਕਿਵੇਂ ਪਤਾ ਲੱਗ ਜਾਂਦਾ ਬਈ ਮੈਂ ਖੁਸੀ ਰਾਮ ਸੋਟਾਪੁਰ ਵਾਲ਼ਾ ਹਾਂ।

ਹਾਰ ਕੇ ਓਸ ਨੇ ਆਵਦਾ ਨਾਂਓ ਕੇ. ਆਰ. ਸਮਾਲਪੁਰ ਦੱਸਣਾ ਸ਼ੁਰੂ ਕਰ ਦਿੱਤਾ । ਪਰ ਪਿੰਡ ਵਾਲ਼ਿਆਂ ਲਈ ਤਾਂ ਓਹ ਅਜੇ ਵੀ ਖੁਸ਼ੀਆ ਚਾਚਾ ਹੀ ਸੀ ।

ਸ਼ਹਿਰ ‘ਚ ਦੇਖਾ-ਦੇਖੀ ਓਸ ‘ਤੇ ਵੀ ਵਿਦੇਸ਼ ਜਾਣ ਦਾ ਭੂਤ ਸਵਾਰ ਹੋ ਗਿਆ। ਉਸ ਨੇ ਕਿਸੇ ਵਿਦੇਸ਼ੀ ਕੰਪਨੀ ‘ਚ ਨੌਕਰੀ ਲਈ ਅਰਜ਼ੀ ਭੇਜ ਦਿੱਤੀ। ਕੁਝ ਦਿਨਾਂ ਬਾਦ ਉਸ ਨੂੰ ਭੇਜੀ ਅਰਜ਼ੀ ਦਾ ਜਵਾਬ  ਕੁਝ ਇਸ ਤਰਾਂ ਮਿਲ਼ਿਆ….

Dear Mr. Khushi Ram,

I am writing in regard to your application. Thank you for your interest and time taken to send it. You do not meet our requirements. Please do not send any further correspondence. No phone call shall be entertained.

Thanks

Nathan McMillan

ਵਿਦੇਸ਼ੋਂ ਆਈ ਚਿੱਠੀ ਵੇਖ ਕੇ ਖੁਸ਼ੀ ਰਾਮ ਖੁਸ਼ੀ ਨਾਲ਼ ਛਾਲ਼ਾਂ ਮਾਰਨ ਲੱਗਾ। ਦੂਜੇ ਹੀ ਦਿਨ ਉਹ ਪਿੰਡ ਪਹੁੰਚ ਗਿਆ। ਸਾਰੇ ਪਿੰਡ ਵਾਲ਼ਿਆਂ ਨੂੰ ਇੱਕਠਾ ਕਰ ਲਿਆ। ਕਹਿੰਦਾ …..ਮੁਝੇ ਵਿਦੇਸ ‘ਚ ਨੌਕਰੀ ਮਿਲ਼ ਗਈ ਹੈ।  ਮੈਂ ਆਪਕੋ  ਅਪਣਾ  ਨਿਯੁਕਤੀ ਪੱਤਰ ਪੜ੍ਹ ਕੇ ਸੁਣਾਤਾ ਹੂੰ।  ਪਰ ਇਹ ਪੱਤਰ ਅੰਗਰੇਜ਼ੀ ਮਾ  ਹੈ ਇਸ ਲੀਏ ਮੈਂ ਸਾਥ-ਸਾਥ ਅਨੁਵਾਦ ਭੀ ਕਰੂੰਗਾ….

Dear Mr. Khushi Ram,

ਬਹੁਤ ਪਿਆਰੇ ਖੁਸੀਆ ਭਈਆ,

I am writing  …..ਮੈਂ ਲਿਖ ਰਿਹਾ ਹਾਂ……in regard to your……ਬੱਸ ਆਪ ਹੀ ਕੇ ਬਾਰੇ  ਮਾ…..application. Thank you……ਅਪਲੀਕੇਸਨ ਭੇਜਨੇ ਕਾ ਬਹੁਤ-ਬਹੁਤ ਧੰਨਿਆਵਾਦ….. for your interest …..ਆਪ ਤੋ ਬਹੁਤ ਹੀ ਦਿਲਚਸਪ ਹੋ…..and time taken to send it……ਕਿਤਨਾ ਸਮਾਂ ਯੂੰ ਹੀ ਲੱਗਾ ਦਿਆ ਪੱਤਰ ਭੇਜਨੇ ਮਾ….. You do not meet…..ਆਪ ਤੋ ਮਿਲਤੇ ਹੀ ਨਾਹੀ ਹੋ…… our requirements…..ਹਮ ਕੋ ਜ਼ਰੂਰਤ ਹੈ….. Please do not send any further correspondence….ਅਬ ਲੈਟਰ-ਵੈਟਰ ਭੇਜਨੇ ਕੀ ਕੋਈ ਜ਼ਰੂਰਤ ਨਾਹੀ….. No phone call….ਫੂਨਵਾ ਕੀ ਭੀ ਜ਼ਰੂਰਤ ਨਾਹੀ…… shall be entertained…..ਖਾਤਿਰ ਕੀ ਜਾਏਗੀ।

Thanks…..ਆਪ ਕਾ ਬਹੁਤ-ਬਹੁਤ ਧੰਨਿਆਵਾਦ।

Nathan McMillan…..ਤੋਹਰਾ ਨੱਥੂ !!!!

ਹਰਦੀਪ ਕੌਰ ਸੰਧੂ
ਇਸ਼ਤਿਹਾਰ

Responses

 1. ਕਿਆ ਅਨੁਵਾਦ ਹੈ ਹਰਦੀਪ ਜੀ,ਤੁਹਾਡਾ ਵੀ ਜਵਾਬ ਨਹੀਂ। ਅੱਜ ਕੱਲ ਦੇ ਮਹੌਲ ਵਿਚ ਕਿਸੇ ਨੂੰ ਹਸਾ ਦੇਣਾ ਕੋਈ ਸੌਖਾ ਕੰਮ ਨਹੀਂ।

 2. Good Joke and interesting TRANSLATION

 3. oh its really very funny..
  good one 🙂

 4. Very interesting Hardeep ji……..the translation is amazing ….makes you to laugh. Write some more we need to laugh more.

 5. thanks…

  thanks for making your readers/fans smile
  nice write !!

 6. खुशिया चाचा का किस्सा अच्छा लगा ।

 7. Khushia Chacha given more khushi…Thanks

 8. ਮੈਕਯਾ ਜੀ,
  ਖੁਸ਼ੀ (ਖੁਸੀ) ਰਾਮ ਖੁਸ਼ਨਸੀਬ ਨਿਕਲਾ!
  ਹਾ ਹਾ ਹਾ
  ਵਧਿਯਾ ਹੈ, ਅਪਨੇ ਹਿਸਾਬ ਨਾਲ ਪੜ੍ਹਕੇ ਕਮ-ਸੇ-ਕਮ ਖੁਸ਼ (ਖੁਸ) ਤੋ ਹੋ ਗਯਾ!
  ਆਸ਼ੀਸ਼ (ਆਸੀਸ)
  ਹਾ ਹਾ ਹਾ

 9. ਫਿਰ ਓਹ ਕੇ ਆਰ ਸਮਾਲਪੁਰ ਬਣ ਗਿਆ ਜਾਂ ਚਾਚਾ ਖ਼ਸ਼ੀਆ ਹੀ ਰਹਿ ਗਿਆ ?

 10. ਕਯਾ ਅਨੁਵਾਦ ਹੈ ਹਰਦੀਪ ਜੀ ਕਿਸੇ ਦੇ ਚੇਹਰੇ ਤੇ ਖੁਸੀ ਧਰਨੀ ਕੋਈ ਸ਼ੌਖਾ ਕੰਮ ਨਹੀ. ਬਹੁਤ ਸਮੇ ਬਾਦ ਕੁੱਝ ਐਸਾ ਪੱੜ੍ਹਨ ਨੂੰ ਮਿਲਿਆ. ਖੂਸ਼ੀ ਦੇ ਨਾਲ ਨਾਲ ਇੱਕ ਜੱਜਬਾਤ.. ਬਹੁਤ ਹੀ ਵਧਿਆ ।


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: