Posted by: ਡਾ. ਹਰਦੀਪ ਕੌਰ ਸੰਧੂ | ਸਤੰਬਰ 20, 2010

ਰੱਬ ਨਾ ਮਿਲ਼ਿਆ


ਪੂਜਾ ਕਰਨ ਤੋਂ ਬਾਦ

ਅਗਰਬੱਤੀ ਦੀ ਰਾਖ ਹੀ

ਹੱਥ ਆਈ ਸੀ ਮੇਰੇ

ਬਹੁਤ ਲੱਭਿਆ……

ਲੱਭ-ਲੱਭ ਥੱਕੀ

ਰੱਬ ਨੂੰ ਮੈਂ ਲੱਭ ਨਾ ਸਕੀ

ਹਾਰ ਟੁੱਟ ਕੇ ਇੱਕ ਦਿਨ

ਮੈਂ ਪ੍ਰਣ ਕੀਤਾ

ਅੰਨ ਨੂੰ ਹੱਥ ਨਾ ਲਾਵਾਂਗੀ

ਭੁੱਖੀ ਹੀ ਮਰ ਜਾਵਾਂਗੀ

ਜਦ ਤੱਕ ਰੱਬ ਨੂੰ ਨਾ ਪਾਵਾਂਗੀ …

ਬੈਠੀ ਸਾਂ

ਜਦ ਮੈਂ ਸਮਾਧੀ ਲਾ

ਇੱਕ ਭਿਖਾਰੀ ਨੇ

ਮੇਰੇ ਦਰ  ‘ਤੇ

ਦਿੱਤੀ ਦਸਤਕ ਆ

ਭੁੱਖਾ ਤਿਹਾਇਆ ਸੀ ਓਹ

ਤੇ ਮੰਗ ਰਿਹਾ ਸੀ

ਕੇਵਲ ਇੱਕ ਬੇਹੀ ਰੋਟੀ..

ਮੈਂ ਦਿੱਤਾ ਦੁਤਕਾਰ ਓਸ ਨੂੰ

ਤੇ ਕਿਹਾ….ਅਜੇ ਨਹੀਂ

ਥੋੜ੍ਹੀ ਦੇਰ ਬਾਦ ਆਵੀਂ

ਅੱਜੇ ਤਾਂ ਮੇਰੇ ਮਨ ਤੇ

ਕੁੱਝ ਹੋਰ ਹੈ ਹਾਵੀ…

ਫੇਰ ਇੱਕ ਜੋਗੀ ਨੇ

ਮੇਰੇ ਵਿਹੜੇ ਆ ਅਲਖ਼ ਜਗਾਈ

ਮੈਂ ਓਸ ਦੀ ਵੀ ਐਸੀ ਤੈਸੀ ਲਾਹੀ

ਓਸ ਦੀ ਝੋਲੀ ਨਾ ਕੋਈ ਖ਼ੈਰਤ ਪਾਈ

ਓਸ ਦੇ ਮੱਥੇ ਜਗਦੀ ਚਿਣਗ ਬੁਝਾਈ

ਥੋੜ੍ਹੀ ਦੇਰ ਬਾਦ

ਇੱਕ ਬੁੱਢੀ ਬੇਬੇ ਨੇ

ਮੇਰੇ ਵਿਹੜੇ ਆ ਕੀਤੀ ਫਰਿਆਦ

ਪੁੱਤ  ਔਟਲ਼ ਗਈ ਆਂ ਰਾਹ

ਭੁੱਖੀ ਆਂ ਤੱੜਕੇ ਦੀ

ਭੋਰਾ ਟੁੱਕਰ ਖਾਣ ਨੂੰ ਦੇ ਦੇ

ਰੱਬ ਤੈਨੂੰ ਬਹੁਤਾ ਦੇਵੇ….

ਆਪਣੀ ਉਲਝਨ ਵਿਚ ਉਲਝੀ

ਓਸ ਨੂੰ ਵੀ ਮੈਂ ਕ੍ਰੋਧ ਦਰਸਾਇਆ

ਗੁੱਸੇ ਵਿਚ ਆਪਣਾ ਧੀਰਜ ਗਵਾਇਆ

ਚੱਲ ਪਰਾਂ ਜਾ…..ਤੂੰ ਬੇਬੇ

ਮੇਰੇ ਕੰਨ ਨਾ ਤੂੰ ਖਾ ਬੇਬੇ

ਅੱਜ ਦਾ ਦਿਨ ਮੈਂ ਮਿੱਥਿਆ

ਆਪਣੇ ਰੱਬ ਨੂੰ ਲੱਭਣ ਖਾਤਰ

ਤੂੰ ਕਿਉਂ ਆ ਵਿੱਚ ਵਿਘਨ ਪਾਵੇਂ

ਓਸੇ ਵੇਲੇ ਅਚਾਨਕ

ਵਿੱਚ ਆਕਾਸ਼ ਦੇ ਗੂੰਜੀ

ਇੱਕ ਪੁਰਜ਼ੋਰ ਆਵਾਜ਼

ਕਿਸ ਰੱਬ ਨੂੰ ਲੱਭਦੀ ਫਿਰਦੀ ਤੂੰ ?

ਤੂੰ ਮੂਰਖ ਅਨਜਾਣ..

ਮੈਂ ਤਾਂ ਬੈਠਾ ਹਾਂ ਤੇਰੇ ਅੰਦਰ

ਸ੍ਰਿਸ਼ਟੀ ਦੇ ਕਣ ਕਣ ਅੰਦਰ

ਤਿੰਨ ਵਾਰ ਮੈਂ ਅੱਜ ਆਇਆ ਤੇਰੇ ਦੁਆਰ

ਪਰ ਤੂੰ ਮੈਨੂੰ ਠੁਕਰਾਇਆ ਹਰ ਵਾਰ..

ਜੇ ਤੂੰ ਚਾਹਵੇਂ ਸੱਚੇ ਰੱਬ ਨੂੰ ਪਾਉਣਾ

ਛੱਡ ਦੇ ਇਧਰ ਓਧਰ ਭੱਟਕਣਾ

ਖੋਲ੍ਹ ਮਨ ਦੇ ਨੇਤਰ ਤੂੰ

ਵੇਖ ਖੜ੍ਹਾਂ ਹਾਂ ਮੈਂ ਤੇਰੇ ਕੋਲ਼

ਹਰਦਮ ਹਰ ਪਲ ਤੇਰੇ ਕੋਲ !

ਹਰਦੀਪ ਕੌਰ ਸੰਧੂ


ਇਸ਼ਤਿਹਾਰ

Responses

 1. ਹਰਦੀਪ ਜੀ,ਥੋੜੇ ਥੋੜੇ ਅਧਿਆਤਮਕ ਹੁੰਦੇ ਜਾ ਰਹੇ ਹੋ। ਪਰ ਕਦੇ ਅੰਤਰ-ਧਿਆਨ ਹੋ ਕੇ ਸੋਚਿਓ ਕਿ ਰੱਬ ਅਤੇ ਕੁਦਰਤ ਵਿਚ ਕੀ ਅੰਤਰ ਹੈ ? ਰੱਬ ਸਾਡੀ ਅਧਿਆਤਮਕ ਲੋੜ ਬਣ ਗਈ ਹੈ।ਉਂਜ ਸਭ ਕੁਦਰਤੀ ਵਰਤਾਰਾ ਹੈ।ਜੋ ਕਰਦੀ ਕੁਦਰਤ ਕਰਦੀ ਹੈ।ਕੁਦਰਤ ਮਨੁੱਖ ਦੇ ਧਰਤੀ ਤੇ ਆਉਣ ਤੋਂ ਪਹਿਲਾਂ ਵੀ ਸੀ ਅਤੇ ਮਨੁੱਖ ਦੇ ਇਥੋਂ ਕੂਚ ਤੋਂ ਬਾਦ ਵੀ ਰਹੇਗੀ। ਰੱਬ ਅਸੀ ਆਪਣੀ ਲੋੜ ਮੁਤਾਬਿਕ ਸਿਰਜੇ ਲਏ ਹਨ।ਗੱਲ ਲੰਮੀ ਹੈ ਜਾਰੀ ਰੱਖਾਂਗੇ।

 2. ਪੰਜਾਬੀ ਵੇਹੜੇ ਆ ਕੇ ਰੱਬ ਦੀ ਭਾਲ ਸਗੋਂ ਹੋਰ
  ਸੌਖੀ ਹੋ ਜਾਂਦੀ ਹੈ,,,, ਹਰ ਰਚਨਾ ਦੇ ਕਿਸੇ ਸਤਰ ਵਿਚ ,,
  ਹਰ ਸ਼ਬਦ ਦੇ ਕਿਸੇ ਅਰਥ ਅੰਦਰ ,,, ਅਤੇ ਹਰ ਟਿੱਪਣੀ ਦੇ
  ਕਿਸੇ ਛਿਪੇ ਹੋਏ ਵਿਚਾਰ ਅੰਦਰ ……
  ਹਾਲਾਂਕਿ ਬਲਜੀਤ ਹੋਰਾਂ ਠੀਕ ਆਖਿਆ ਹੈ
  ਪਰ ਫੇਰ ਵੀ … ਲੋੜ ਤਾਂ ਹੈ ਹੀ,,,,
  ਮਨ ਨੂੰ ਸਮ੍ਝਾਔਨ ਵਾਸਤੇ ਹੀ ,,,
  ਅੰਦਰ ਬੈਠੇ ਕਿਸੇ ਬਲੂੰਗੜੇ ਜਿਹੇ ਸ਼ੈਤਾਨ ਨੂੰ ਡਰਾਊਂ ਵਾਸਤੇ ਹੀ

  ਰਚਨਾ ਦਿਲਚਸਪ ਹੈ … ਸ਼ੈਲੀ ਅਸਰ ਛਡਦੀ ਹੈ
  ਬਸ,,, ਲਾਉਂਗੀ ,, ਪਾਊਂਗੀ ,,, ਜਾਊਂਗੀ ਤੇ ਸੋਚਣਾ ਪਿਆ
  ਕਿ ਜਾਵਾਂਗੀ ,, ਲਾਵਾਂਗੀ ,,, ਪਾਵਾਂਗੀ ਕਿਉਂ ਨਹੀ
  …… .. !!

 3. ਹਾਲਾੰ ਕਿ ਉਮਰ ਦੇ ਨਾਲ ਏਹ ਜਾਨਕਾਰੀ ਮਿਲੀ ਹੈ ਕਿ ਅੱਜ ਤੀਕ ਰੱਬ ਨੂੰ ਕਿਸੇ ਨੇ ਨਹੀੰ ਵੇਖਿਆ. ਜਿਸਨੇ ਵੀ ਕਿਹਾ ਏਹੀ ਕਿਹਾ ਕਿ ਸਾਡੇ ਅੰਦਰ ਹੀ ਹੈ. ਸੰਤਮਤ ਦੇ ਅਨੁਸਾਰ ਅੰਦਰ ਦੀ ਖੋਜ ਵੀ ਏਹੋ ਜੇਹੀ ਹਾਲਤ ਵਿੱਚ ਲੈ ਜਾੰਦੀ ਹੈ ਜਿੱਥੇ ਰੱਬ ਦਾ ਖਿਆਲ ਹੀ ਖ਼ਤਮ ਹੋ ਜਾੰਦਾ ਹੈ. ਲੱਗਦਾ ਤਾੰ ਇੰਜ ਹੈ ਜਿਵੇੰ ਅਗਰ ਬੱਤੀ ਦੀ ਰਾਖ ਤੋੰ ਸ਼ੁਰੂ ਸਾਡੀ ਖੋਜ, ਅਤੇ ਕਿਸੇ ਜੀਵ ਦੇ ਦੁੱਖ ਤੇ ਪੈਦਾ ਹੋਣ ਵਾਲੀ ਦਯਾ ਦਾ ਇੱਕ ਰਿਸ਼ਤਾ ਹੈ. ਜੇ ਦਿਲ ਵਿੱਚ ਦਯਾ ਪੈਦਾ ਹੋ ਜਾਵੇ ਤਾੰ ਲੱਮੀ ਵਾਟ ਛੋਟੀ ਰਹਿ ਜਾੰਦੀ ਹੈ. ‘ਮੈਂ ਤਾਂ ਖੜ੍ਹਾਂ ਹਾਂ ਹਰਦਮ ਤੇਰੇ ਕੋਲ਼!!!’ ਦਾ ਮੈੰ ਇਹੋ ਭਾਵ ਸਮਝਿਆ ਹੈ ਅਤੇ ਮੈਨੂੰ ਇਹ ਚੰਗਾ ਵੀ ਲੱਗਿਆ ਹੈ. ਵਧਾਈ. ਬਹੁਤ ਉੱਚੇ ਵਿਚਾਰ ਹਨ.

 4. ਵਾਹ! ਹਰਦੀਪ ਜੀ ਕਯਾ ਖੂਬ ਕਹੀ, ਬਹੁਤ ਹੀ ਅੱਛਾ ਲੱਗਾ ਤੁਹਾਡੇ ਉੱਚੇ ਵਿਚਾਰ ਪੜ੍ਹਕੇ ।

 5. Hardeep ji Goodmorning,

  It is a great poem, I will cover in next edition.

  Kind regards,
  Manjit Boparai
  Editor & Publisher
  THE PUNJAB Fortnightly (Australia wide)
  info@thepunjab.com.au, thepunjab11@gmail.com,
  http://www.thepunjab.com.au
  Mob:+61 412 344 380, Fax:+61 7 3711 9170

 6. This is the real truth of life:)


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: