Posted by: ਡਾ. ਹਰਦੀਪ ਕੌਰ ਸੰਧੂ | ਸਤੰਬਰ 18, 2010

ਅਨਮੋਲ ਤੋਹਫ਼ਾ – ਪੰਜਾਬੀ ਵਿਹੜੇ ਨੂੰ ਮਿਲ਼ਿਆ…..੧


ਪੰਜਾਬੀ ਵਿਹੜਾ ਬਲਾਗ ਨੂੰ ਸ਼ੁਰੂ ਕੀਤੇ ਅਜੇ ਮਸਾਂ ਛੇ ਕੁ ਮਹੀਨੇ ਹੋਏ ਨੇ। ਹੁਣ ਤੱਕ ਪੰਜਾਬੀ ਵਿਹੜੇ ਨੂੰ ਪਾਠਕਾਂ ਵਲੋਂ ਭਰਪੂਰ ਪਿਆਰ ਮਿਲ਼ਿਆ । ਵੱਡਿਆਂ ਨੇ ਸਿਰ ਪਲ਼ੋਸਿਆ, ਅਸੀਸਾਂ ਦਿੱਤੀਆਂ, ਛੋਟਿਆਂ ਤੇ ਹਾਣਦਿਆਂ ਨੇ ਨਿੱਘੇ ਪਿਆਰ ਦੇ ਨਾਲ਼-ਨਾਲ਼ ਪੰਜਾਬੀ ਵਿਹੜੇ ਆਉਂਦੇ ਰਹਿਣ ਤੇ ਰੌਣਕਾਂ ਵਧਾਉਣ ਦਾ ਹੁੰਗਾਰਾ ਭਰਿਆ।

ਅੱਜ ਸਤਿਕਾਰਯੋਗ ਭਾਰਤ ਭੂਸ਼ਨ ਜੀ ਨੇ ਨਵੇਕਲੇ ਹੀ ਅੰਦਾਜ਼ ‘ਚ ਮੈਨੂੰ ਆਸ਼ੀਰਵਾਦ ਦਿੱਤਾ । ਪੰਜਾਬੀ ਵਿਹੜੇ ਨੂੰ  ਅੱਜ ਇੱਕ ਅਨਮੋਲ ਤੋਹਫ਼ਾ ਮਿਲ਼ਿਆ। ਭਾਰਤ ਭੂਸ਼ਨ ਜੀ ਚੰਡੀਗੜ੍ਹ ਵਿੱਚ ਬੈਂਕ ਅਫ਼ਸਰ ਹਨ। ਓਨ੍ਹਾਂ ਨੇ ਕਾਵਿ- ਬੋਲਾਂ ਨਾਲ਼ ਪੰਜਾਬੀ ਵਿਹੜੇ ਸਾਂਝ ਪਾਈ। ਇਹ ਕਵਿਤਾ ਅੱਜ ਓਨ੍ਹਾਂ ਆਵਦੇ ਬਲਾਗ ‘ ਨਿਰਤ’  ‘ਤੇ ਵੀ ਲਗਾਈ ਹੈ ।

ਸ਼੍ਰੀ ਭਾਰਤ ਭੂਸ਼ਨ

ਪੰਜਾਬੀ ਵਿਹੜੇ ਨੂੰ ਮਿਲ਼ਿਆ ਅਨਮੋਲ ਤੋਹਫ਼ਾ

प्रिय बेटी, नमस्ते. ‘पंजाबी वेहड़ा’ ब्लॉग के प्रति मेरी

प्रतिक्रिया एक कविता के रूप में उतरी है जिसे मैंने आज

ही निरत पर प्रकाशित किया है. इसका पंजाबी पाठ दे

रहा हूँ, यदि ठीक समझें, अपने ब्लॉग पर प्रकाशित कर

सकती हैं….

Bharat Bhushan

‘ਪੰਜਾਬੀ ਵਿਹੜਾ’ ਬਲਾਗ ਦੇ ਸਨਮਾਨ ਵਿੱਚ

ਬੜੇ ਚਿਰ ਬਾਦ ਵੇਖਿਆ ਹੈ

ਇੱਕ ਪੰਜਾਬੀ ਵਿਹੜਾ

ਸੱਧਰਾਂ ਦੇ ਚਰਖੇ

ਭਵਿੱਖਾਂ ਦੀਆਂ  ਪੂਣੀਆਂ

ਅੱਲੜ ਮੁਟਿਆਰਾਂ

ਤੇ ਪਿੰਡ ਦੀਆਂ ਮਜ਼ਬੂਰੀਆਂ

(ਇੱਕ ਪੰਜ ਦਰਿਆਵਾਂ ਜਿਹੀ ਮਿੱਠੀ

ਭਾਬੋ ਵੀ ਹੈ ਓਥੇ

ਨਿਤਰੀਆਂ ਅੱਖੀਆਂ ਨਾਲ

ਰੂਹ ਭਰ ਕੇ ਵੇਖਦੀ ਹੈ ਮੈਨੂੰ)

ਇਸ ਵਿਹੜੇ ਵਿੱਚ

ਪਿੰਡ ਦੀ ਚਹਿਕਦੀ ਹਰਿਆਲੀ ਵੀ ਹੈ

ਤੇ ਸਰੋਂ ਨਾਲ਼ ਮਹਿਕਦੀ

ਉੱਡ ਜਾਣੀ ਹਵਾ ਵੀ

ਜਿਹੜੀ ਮੇਰੇ ਅੱਜ ਨੂੰ

ਛੋਹ ਮਾਰ ਕੇ

ਇੱਥੇ ਹੀ ਕਿਤੇ ਗੁਆਚ ਗਈ ਹੈ

ਰਿਸ਼ਤਿਆਂ ਦੇ ਸਾਰੇ ਗੂੜ੍ਹੇ ਰੰਗ ਨੇ

ਇਸ ਵਿਹੜੇ ਵਿੱਚ

ਮਾਂ ਬੋਲੀ ਦਾ ਸ਼ਹਿਦ ਹੈ

ਤੇ ਯਾਦਾਂ ਦੇ ਗੁੜ  ਵਰਗੀਆਂ ਤਸਵੀਰਾਂ

ਜੀ ਕਰਦਾ ਹੈ

ਪਖੇਰੂ ਬਣ ਕੇ

ਇਹਨਾਂ ਨੂੰ ਚੁੱਗ ਕੇ

ਅਸਮਾਨੀ ਰੌਸ਼ਨੀ ਵਿੱਚ ਉੱਡ ਜਾਵਾਂ

ਤੇ ਸ਼ਾਮਾਂ ਪਏ……

ਇਨ੍ਹਾਂ ਤਸਵੀਰਾਂ ‘ਚ ਮੁੜ  ਉੱਤਰ ਆਵਾਂ !!!!!

ਭਾਰਤ ਭੂਸ਼ਨ

ਲਿੰਕ –  ਨਿਰਤ

ਇਸ਼ਤਿਹਾਰ

Responses

  1. भारत भूषण जी ने जो विचार व्यक्त किए हैं , वे बहुत मार्मिक हैं । हम अपनी ग्रामीण संकृति को छोडकर या कहें खोकर बहुत कुछ गवाँ चुके हैं। इसमें सबसे बड़ा नुकसान हुआ है -अपनेपन का , भाईचारे का , पारिवारिक आत्मीयता और मानसिक सुरक्षा का । अगली पीढ़ी का क्या होगा ? उसे हम विरासत में क्या देंगे, यही सबसे बड़ी चिन्ता है ।

  2. भारत भूषण जी के उद्-गार बहुत सुंदर हैं ।

  3. ਪਿਆਰੀ ਬਿਟਿਯਾ, ਆਪਜੀ ਨੇ ਮੇਰੀ ਭਾਵ ਨੂੰ ਸਨਮਾਨਿਆ ਹੈ. ਬਹੁਤ ਧੱਨਵਾਦ ‘ਤੇ ਸ਼ੁਭਕਾਮਨਾਵਾੰ.


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: