Posted by: ਡਾ. ਹਰਦੀਪ ਕੌਰ ਸੰਧੂ | ਸਤੰਬਰ 8, 2010

ਨਾਨੀ ਦਾ ਬਾਗ


ਓਦੋਂ ਬਹੁਤ ਹੀ ਨਿੱਕੀ ਸਾਂ

ਨਾਨੀ ਜਦ ਤੁਰ ਗਈ

ਮੈਨੂੰ ਤਾਂ ਓਸ ਦਾ ਚਿਹਰਾ ਵੀ

ਯਾਦ ਨਹੀਂ ਹੈ ਕੋਈ

ਮਾਂ ਨੇ ਰੱਖੀਆਂ ਸਾਂਭ-ਸਾਂਭ

ਨਾਨੀ ਦੀਆਂ ਨਿਸ਼ਾਨੀਆਂ

ਜਿਨ੍ਹਾਂ ‘ਚੋਂ ਮੈਂ ਨਾਨੀ ਦਾ

ਚਿਹਰਾ ਤੱਕ ਲੈਨੀਆਂ

ਮਾਂ ਨੇ ਦਿੱਤੀ ਦੁਰਲੱਭ ਸੁਗਾਤ

ਨਾਨੀ ਹੱਥੀਂ ਕੱਢਿਆ ਬਾਗ

ਮੇਰੇ ਵਿਆਹ ਦੇ ਸ਼ਗਨਾਂ ਵੇਲ਼ੇ

‘ਨਾਨੀ ਬਾਗ’ ਰਿਹਾ ਹਰਦਮ ਕੋਲ਼ੇ

ਪਹਿਲਾਂ ਹੋਈ ਨਾਈ-ਧੋਈ

ਏਸ ਬਾਗ ਨੇ ਮੈਂ ‘ਬੁੱਕਲ਼’ ਲਈ

ਇਉਂ ਲੱਗਿਆ ਜਿਓਂ ਨਾਨੀ ਨੇ

ਮੈਨੂੰ ਆ ਗਲਵਕੜੀ ਪਾਈ

‘ਨੰਦਾਂ ਬਾਦ ਸਾਕ-ਸਬੰਧੀਆਂ

ਜੋੜੀ ਨੂੰ ਜਦ ਪਾਏ ਨਿਓਂਦੇ

‘ਨਾਨੀ ਬਾਗ’ ਨੇ ਦਿੱਤੀਆਂ ਅਸੀਸਾਂ

ਪੁੱਤ ਰਹੋ ਜੁੱਗ-ਜੁੱਗ ਜਿਉਂਦੇ

ਬਾਗ ਵਲ੍ਹੇਟ ਆਵਦਾ ਦੁਲਾਰ

ਮਾਂ ਨੇ ਦਿੱਤਾ ਨਾਨੀ ਪਿਆਰ

ਧੀ ਨੂੰ ਸਹੁਰੀਂ ਤੋਰਨ ਵੇਲ਼ੇ

ਮਾਂ-ਨਾਨੀ ਦੀ ਇਹ ਨਿਸ਼ਾਨੀ

ਰੱਖਦੀਆਂ ਮੈਂ ਹਿੱਕ ਨਾਲ਼ ਲਾ ਕੇ

ਧੀ ਆਪਣੀ ਨੂੰ ਦੇਵਾਂਗੀ

ਓਹਦੇ ਵਿਆਹ ਦੇ ਸ਼ਗਨਾਂ ਮੌਕੇ

ਨਾਨੀ ਦਿੱਤੀ ਪਿਆਰ ਅਸੀਸ

ਮੇਰੀ ਧੀ ਨੂੰ ਵੀ ਲੱਗ ਜਾਵੇ

ਨਾਨੀ ਵਾਲ਼ੇ ਗੁਣਾਂ ਦੀ ਗੁੱਥਲੀ

ਪੀੜ੍ਹੀ-ਦਰ-ਪੀੜ੍ਹੀ ਸਾਂਭੀ ਜਾਵੇ !!!

ਹਰਦੀਪ ਕੌਰ ਸੰਧੂ

Advertisements

Responses

  1. Hardeep Ji,
    Nani diyan nishaniyan, yaadan tey asisan, pyaar hor ki chahida ….. rab di mehar hai ….. baag mein vi bachpan vich dekhe san per aaj navin pidi nu baag ki cheeze hai odha pata nahin ….. ek algag hi soch sunder bhaav naal bhari eh kavita hai. Dhavaad.

    Surinder Ratti

  2. Bahut sohna baag hai…Changa kita isnu blog karke… hamesha lai isnu preserve kar lia picture ch.

  3. wah wah wah …………..bahut khoob

  4. नानी दा बाग …पढ़ के चंगा लगिआ…तुसी दूर विदेश से बै के वी पंजाबी सभियाचार नु जिंदा रखिया होया ये …मैनु बहुत खुशी होई जी ।

  5. Very nice.I like the colours of baag.I always feel that these colours tell about the different phases of life and motivate us to think positive.

  6. Hi Hardeep Didi,

    Awesome:)

  7. ਮੇਰੀ ਧੀ ਨੂੰ ਵੀ ਲੱਗ ਜਾਵੇ
    ਨਾਨੀ ਵਾਲ਼ੇ ਗੁਣਾਂ ਦੀ ਗੁੱਥਲੀ
    ਪੀੜ੍ਹੀ-ਦਰ-ਪੀੜ੍ਹੀ ਸਾਂਭੀ ਜਾਵੇ !!!

    ਬਹੁਤ ਅਛੇ ਭਾਵ ਨੇ ਹਰਦੀਪ ਜੀ …..!!

  8. POEM AND BAGH..BOTH ARE AWESOME….CHEERS

  9. Very beautiful Hardeep ji ! You are really very creative !

  10. ਮੇਰੀ ਧੀ ਨੂੰ ਵੀ ਲੱਗ ਜਾਵੇ
    ਨਾਨੀ ਵਾਲ਼ੇ ਗੁਣਾਂ ਦੀ ਗੁੱਥਲੀ
    बहुत ही सहज अभिव्यक्ति है सनातन भाव में गुंथी हुई.


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: