Posted by: ਡਾ. ਹਰਦੀਪ ਕੌਰ ਸੰਧੂ | ਸਤੰਬਰ 4, 2010

ਭਾਰਤੀ ਨਾਰੀ


ਫੋਟੋ : ਚਿੱਤਰਕਾਰ ਜਰਨੈਲ ਸਿੰਘ

ਭਾਰਤੀ ਨਾਰੀ

ਨਿਭਾਉਂਦੀ  ਹੈ

ਆਹੁਦਿਆਂ ਨਾਲ਼ੋਂ

ਉੱਚੇ ਰਿਸ਼ਤੇ

ਕਦੇ ਧੀ…..

ਕਦੇ ਮਾਂ ਬਣ ਕੇ

ਜਾਂ ਫਿਰ….

ਕਿਸੇ ਦੀ ਪਤਨੀ ਬਣ ਕੇ

ਅਜੇ ਵੀ ਮਰਦ

ਪਾਉਂਦਾ ਸੁਆਲ

ਕਿਵੇਂ ਵੱਧ ਜਾਊ

ਉਮਰ ਮੇਰੀ…..

ਤੇਰੇ ਰੱਖੇ ਵਰਤਾਂ ਨਾਲ਼ ?

ਆਵਦੀ ਰਾਖੀ ਦੀ ਖਾਤਰ

ਅਜੇ ਵੀ ਤੂੰ….

ਜੇ ਬੰਨਣਾ ਧਾਗਾ

ਇਸ ਇੱਕੀਵੀਂ ਸਦੀ ‘ਚ

ਤੇਰਾ ਜਿਉਣ ਦਾ ਕੀ ਫ਼ਾਇਦਾ ?

ਸੁਣ ਲਓ…..

ਓ ਭਾਰਤੀ ਮਰਦੋ

ਆਵਦੀ ਹੈਂਕੜ….

ਤੁਸੀਂ ਹੁਣ ਛੱਡ ਦਿਓ

ਅੱਜ ਵੀ ਭਾਰਤੀ ਨਾਰੀ

ਕਰਦੀ ਵਿਸ਼ਵਾਸ…..

ਨਹੀਂ-ਨਹੀਂ…..

ਅੰਨਾ ਵਿਸ਼ਵਾਸ…..

ਤੇ ਨਾਲ਼ੇ ਹੈ ਕਰਦੀ

ਮਣਾਂ-ਮੂੰਹੀ ਪਿਆਰ

ਆਵਦੇ ਪਤੀ , ਪੁੱਤਰ

ਤੇ ਭਰਾ ਦੇ ਨਾਲ਼

ਜਿਸ ਦਿਨ ਟੁੱਟ ਗਿਆ

ਇਹ ਵਿਸ਼ਵਾਸ ਦਾ ਧਾਗਾ

ਵਰਤਾਂ ਨਾਲ਼ੋਂ ਟੁੱਟ ਗਿਆ

ਉਸ ਦਾ ਨਾਤਾ

ਕੱਪੜਿਆਂ ਵਾਂਗੂ…..

ਪਤੀ ਬਦਲੂਗੀ ਭਾਰਤੀ ਔਰਤ

ਜਿਵੇਂ ਅੱਜ ਕਰਦੀ …..

ਇੱਕ ਪੱਛਮੀ ਔਰਤ

ਨਾ ਕਮਜ਼ੋਰ….

ਨਾ ਅਬਲਾ – ਵਿਚਾਰੀ

ਮਜ਼ਬੂਤ ਇਰਾਦੇ ਰੱਖਦੀ

ਅੱਜ ਭਾਰਤ ਦੀ ਨਾਰੀ

ਧਾਗੇ* ਤੇ ਵਰਤਾਂ* ਨਾਲ਼

ਰਿਸ਼ਤਿਆਂ ਦੀ ਗੰਢ

ਪੀਢੀ ਓਹ ਕਰਦੀ

ਜਿਹੜੀ ਛੇਤੀ ਕੀਤਿਆਂ

ਨਾ ਖੁੱਲਦੀ….

ਪਿਆਰ ਜਤਾ ਕੇ…

ਪਿਆਰ ਨਿਭਾਉਂਦੀ

ਭਾਰਤੀ ਸਮਾਜ ਦੀ ਨੀਂਹ

ਮਜ਼ਬੂਤ ਬਣਾਉਂਦੀ

ਦੇਵੋ ਔਰਤ ਨੂੰ

ਬਣਦਾ ਸਤਿਕਾਰ

ਨਹੀਂ ਤਾਂ…….

ਰਿਸ਼ਤਿਆਂ ‘ਚ ਤਰੇੜ੍ਹਾਂ

ਝੱਲਣ ਨੂੰ ਹੋ ਜਾਓ ਤਿਆਰ !!!

(* ਨੋਟ – ਏਥੇ ਧਾਗੇ ਤੇ ਵਰਤ ਭਾਰਤੀ ਸੱਭਿਆਚਾਰ ਨੂੰ ਪ੍ਰਗਟਾਉਂਦੇ ਨੇ। ਜਿਨ੍ਹਾਂ ਚਿਰ ਇਹ ਸੰਸਕਾਰ ਭਾਰਤੀ ਨਾਰੀ ‘ਚ ਹੋਣਗੇ …..ਘਰ ਵੱਸਦੇ-ਰਸਦੇ ਰਹਿਣਗੇ)

ਹਰਦੀਪ ਕੌਰ ਸੰਧੂ


Advertisements

Responses

  1. हरदीप जी, आपकी यह कविता पढ़ी । मन को भीतर तक हिला देती है यह कविता !आपकी ये पंक्तियाँ-
    पिआर जता के…
    पिआर निभाउंदी
    भारती समाज दी नींह
    मज़बूत बणाउंदी
    देवो औरत नू॰
    बणदा सतिकार
    नहीं तां…….
    रिस़तिआं ‘च तरेड़्हां
    झॱलण नू॰ हो जाओ तिआर ।
    बहुत कुछ कह देती है ।बहुत ही परिपक्व रचना है।

  2. Dear Dr Sandhu,
    It is quite a thought provoking poem, but scacely saved from rubbing the shoulder with sloganism. Plz be careful that there is a lot of difference between a slpgan and a poem.

  3. ਬਖਸ਼ਿੰਦਰ ਜੀ ਜਦ ਕਵਿਤਾ ਜਾਂ ਕੋਈ ਵੀ ਰਚਨਾ ਵਧੀਆ ਸੰਦੇਸ਼ ਛੱਡ ਜਾਵੇ ਤਾਂ ਇਸ ਨਾਲ ਰਚਨਾਕਾਰ ਦਾ ਮਕਸਦ ਤਾਂ ਪੂਰਾ ਹੁੰਦਾ ਹੀ ਹੈ ਪੜ੍ਹਨ ਵਾਲੇ ਦੀ ਸਾਹਿਤ ਭੁੱਖ ਵੀ ਤਰਿਪਤ ਹੁੰਦੀ ਹੈ।

  4. ਨਾ ਕਮਜ਼ੋਰ….
    ਨਾ ਅਬਲਾ – ਵਿਚਾਰੀ
    ਮਜ਼ਬੂਤ ਇਰਾਦੇ ਰੱਖਦੀ
    ਅੱਜ ਭਾਰਤ ਦੀ ਨਾਰੀ

    bahut khoob kiha hai……..je bharti aurat takatvar te majboot iradian vali ho jaegi te usda soshan nahin vi hat jaega…..je aurat nahin chahegi te us di kukh vichali aurat da vi katal nahin hovega….. tuhadi kalam nu duavan.

  5. very inspiring and motovating….!!

  6. Very inspiring indeed.
    Keep it up Bhen.
    Rinku

  7. Very motivating poem.Par didi aj kal ego ne relation khrab kar dite ne….

  8. very very good poem bhut sohne dhang nal nari nu darsaya hai


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: