Posted by: ਡਾ. ਹਰਦੀਪ ਕੌਰ ਸੰਧੂ | ਅਗਸਤ 28, 2010

ਓ ਕਲਮ ਦੇ ਧਨੀ


ਕਲਮ ਨਾਲ਼ੋਂ ਜ਼ਿਆਦਾ

ਤਾਕਤ ਨਹੀਂ ਰੱਖਦੀ ਤਲਵਾਰ

ਕਲਮ ਦੀ ਵੀ ਹੁੰਦੀ ਏ

ਬੜੀ ਤਿੱਖੀ-ਧਾਰ

ਨਿੱਤ ਲਿਖਦੀ ਹੈ ਕਲਮ ਤੇਰੀ

ਗੱਲਾਂ ਵੱਡੀਆਂ-ਵੱਡੀਆਂ

ਨਿੱਕੀ-ਨਿੱਕੀ ਖੁਸ਼ੀ ਦੀਆਂ

ਭੁੱਲ ਜਾਨੈ ਤੂੰ ਗੱਲਾਂ ਕਿੰਨੀਆਂ

ਕਥਨੀ ਤੇ ਕਰਨੀ ‘ਚ ਹੈ ਢੇਰ ਫ਼ਰਕ

ਨਿੱਤ ਦਿਨ ਤੂੰ ਤੋਲਦਾ ਹੈਂ ਕੁਫ਼ਰ

ਕਰਦੀ ਹੈ ਕਲਮ ਤੇਰੀ

ਕਿਸੇ ਕੁੜੀ ਨਾਲ਼ ਪਾਈ

ਪਿਆਰ ਪੀਂਘ ਦੀ ਚਰਚਾ

ਜਾਂ ਫੇਰ……

ਓਸ ਨਾਲ਼ੋਂ ਵਿਛੜਨ ਪਿਛੋਂ

ਹੰਝੂ-ਹੌਕਿਆਂ ਦਾ

ਤੇਰੀ ਕਲਮ ਵਿੱਚ ਵਾਸਾ

ਤੇਰੀ ਕਲਮ ਨੇ ਬਣਾਤੀ

‘ਕੁੜੀ’ ਐਸ਼ ਦੀ ਇੱਕ ਚੀਜ਼

ਓਸ ਤੋਂ ਹੀ ਸ਼ੁਰੂ ਹੋ ਕੇ

ਮੁੱਕੇ ਓਸੇ ‘ਤੇ ਤੇਰਾ ਹਰ ਗੀਤ

ਖੋਟ ਸ਼ਬਦਾਂ ‘ਚ ਨਹੀਂ

ਤੇਰੀ ਸੋਚ ਵਿੱਚ ਹੈ….

ਖਰਾ ਬਣ ਕੇ ਦਿਖਾਉਂਦੈਂ

ਖੋਟ ਦਿਲ ਵਿੱਚ ਹੈ…..

ਓਹ ਕਲਮ ਦੇ ਧਨੀ…..

ਜੇ ਤੂੰ ਕਲਮ ਹੈ ਫੜੀ

ਬੁਣ ਸ਼ਬਦਾਂ ਦਾ

ਤੂੰ ਐਸਾ ਜਾਲ਼

ਪੜ੍ਹ ਕੇ ਹੋ ਜਾਏ

ਹਰ ਕੋਈ ਨਿਹਾਲ !!!!

ਹਰਦੀਪ ਕੌਰ ਸੰਧੂ

ਇਸ਼ਤਿਹਾਰ

Responses

 1. ਹਰਦੀਪ ਜੀ,ਤੁਹਾਡੀ ਰਚਨਾ ਉਹਨਾਂ ਕੱਚੇ ਦਿਮਾਗਾਂ ਦੁਆਰਾ ਲਿਖੀਆਂ ਗਈਆਂ ਰਚਨਾਵਾਂ ਅਤੇ ਖਾਸ ਕਰਕੇ ਕਾਲਜ,ਸਕੂਲ ਪੜ੍ਹ ਰਹੀਆਂ ਲੜਕੀਆਂ ਬਾਬਤ ਲਿਖੇ ਗੀਤਾਂ ਬਾਰੇ ਸੱਚਾ ਬਿਆਨ ਹੈ।ਉਹ ਕਚ ਘਰੜ ਲੇਖਕ ਅਜੇ ਵੀ ਔਰਤ ਨੂਂ ਮਰਦ ਦਾ ਖਿਲੋਨਾ ਸਮਝਦੇ ਹਨ ਅਤੇ ਬੇਖਬਰ ਹਨ ਸਾਡੀਆਂ ਇਹਨਾਂ ਲੜਕੀਆਂ ਦੀਆ ਸਮਾਜ ਦੇ ਖੇਤਰਾਂ ਜਿਵੇ ਡਾਕਟਰ,ਇੰਜੀਨੀਅਰ,ਮੈਨੇਜਮੈਂਟ,ਸੂਚਨਾ ਤਕਨਾਲੋਗੀ ਅਤੇ ਹੋਰ ਥਾਵਾਂ ਤੇ ਪ੍ਰਾਪਤੀਆਂ ਬਾਰੇ।ਅਸਲ ਵਿਚ ਉਹ ਲੋਕ ਜਿੰਦਗੀ ਦੇ ਹੋਰ ਖੇਤਰਾਂ ਵਿਚ ਨਕਾਮ ਹੋਣ ਕਾਰਨ ਇਸ ਸਸਤੀ ਸ਼ੁਹਰਤ ਦੇ ਸ਼ਿਕਾਰ ਹਨ।

 2. ਤੇਰੀ ਕਲਮ ਨੇ ਬਣਾਤੀ
  ‘ਕੁੜੀ’ ਐਸ਼ ਦੀ ਇੱਕ ਚੀਜ਼
  ਓਸ ਤੋਂ ਹੀ ਸ਼ੁਰੂ ਹੋ ਕੇ
  ਮੁੱਕੇ ਓਸੇ ‘ਤੇ ਤੇਰਾ ਹਰ ਗੀਤ
  ਖੋਟ ਸ਼ਬਦਾਂ ‘ਚ ਨਹੀਂ
  ਤੇਰੀ ਸੋਚ ਵਿੱਚ ਹੈ….
  ਖਰਾ ਬਣ ਕੇ ਦਿਖਾਉਂਦੈਂ
  ਖੋਟ ਦਿਲ ਵਿੱਚ ਹੈ…..
  ,,,,,,,,,,,,,,,,.
  ………………
  ………………
  ਵਾਹ ਜੀ ਵਾਹ,,,,,,,,,,,,,,
  ਸਲਾਮ ਏ ਤੁਹਾਡੀ ਕਲਮ ਨੂੰ
  ਗੁਰਸੇਵਕ ਸਿੰਘ ਧੌਲਾ

 3. didi….. really great…. when i think about poetry is what you comes out of your thinking process…. and not what someone wants to to write…… and its sad that that thinking process is really limited for many people …including me…. when i listen to great poets…. the thing that impresses me the most is …. that level of thinking…. the choice of words to show the intensity level and broadness of their thinking….. which has shrunk to JATT and ISHQ

  your poetic expression is as beautiful as before….. I really like these lines
  ਨਿੱਕੀ-ਨਿੱਕੀ ਖੁਸ਼ੀ ਦੀਆਂ
  ਭੁੱਲ ਜਾਨੈ ਤੂੰ ਗੱਲਾਂ ਨਿੱਕੀਆਂ (ਕਿੰਨੀਆਂ )

  If only we really start to enjoy those tiny moments in life….. …….

  regards …
  kuldeep

 4. ਹਰਦੀਪ ਜੀ, ਤੁਹਾਡੀ ਰਚਨਾ ਬਹੁਤ ਚੰਗੀ ਲੱਗੀ। ਵਾਸਤਵ ਵਿੱਚ ਹੀ ਬਹੁਤ ਸਾਰੇ ਲੇਖਕ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਨਹੀਂ ਲਿਖ ਰਹੇ। ਕਥਨੀ ਅਤੇ ਕਰਨੀ ਦੇ ਅੰਤਰ ਵਾਲੇ ਲੇਖਕਾਂ ਦੀ ਤਾਂ ਇੱਥੇ ਭਰਮਾਰ ਹੈ। ਜਿਸ ਲੇਖਕ ਦੇ ਕੰਮ ਉਸਦੇ ਲੇਖਨ ਕਾਰਜ ਤੋਂ ਭਿੰਨ ਹਨ, ਉਹ ਸਮਾਜ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰੇਗਾ।

  ਵਧੀਆ ਵਿਚਾਰਾਂ ਤੇ ਸੁੰਦਰ ਰਚਨਾ ਲਈ ਮੁਬਾਰਕਾਂ।

 5. good writing and a lesson for lyrics writers to uplifts their thought level….

 6. i think kalam really kalam de dhani de hath vich hi hai..
  its great poem ….really touching …keep it up..

  Harman

 7. ਹਰਦੀਪ ਜੀ ਪੰਜਾਬੀ ਗੀਤਾਂ ਵਿਚ ਔਰਤ ਬਾਰੇ ਜੋ ਚਿਤਰਿਅਾ ਜਾਂਦਾ ਹੈ ੳੁਸ ਬਾਰੇ ਤੁਹਾਡੀ ਕਵਿਤਾ ਬਹੁਤ ਕੁਛ ਕਹਿੰਦੀ ਹੈ । ਅੌਰਤ ਨੂੰ ਵਸਤੂ ਬਣਾ ਕੇ ਪੇਸ਼ ਕਰਨ ਵਿਚ ਕੋਈ ਕਸਰ ਨਹੀਂ ਛਡੀ ਗਈ ਤੇ ਅਜੋਕੀ ਕੁੜੀ ਨੇ ਵੀ ਆਪਣੇ ਹੁਸਨ ਦੀ ਮੰਡੀ ਲਾੳਣ ਵਿਚ ਕੋਈ ਕਸਰ ਨਹੀਂ ਛੱਡੀ । ਤੁਸੀਂ ਇਸ ਵਿਸ਼ੇ ਤੇ ਗਲ ਛੇੜੀ ਬਹੁਤ ਚੰਗਾ ਲਗਿਆ ।

 8. sahi gal badi sunderta naal kahi tusi hardeep ji ….. jo kalam da dhani hai usnu jaruri taur te jindgi de har pehlu baare sarthakta naal likhna chahida hai …

 9. Good Peom with a special message in it for poets

 10. wah Hardeep Ji tusi bahut khoobsurat valwala pehs kita hai ….. sahit de rachayetayan nu changi te banandu salah ditti hai …. God Bless You……


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: