Posted by: ਡਾ. ਹਰਦੀਪ ਕੌਰ ਸੰਧੂ | ਅਗਸਤ 20, 2010

ਆਟੇ ਦੀ ਚਿੜੀ


ਨਿੱਕੀ ਜਦ ਰੋਂਦੀ

ਆਟੇ ਦੀ ਚਿੜੀ ਦੇ ਕੇ

ਮਾਂ ਵਰਾਉਂਦੀ

ਮਿਲ਼ੀ ਜਦ ਚਿੜੀ

ਨਿੱਕੀ ਦੇ ਚਿਹਰੇ

ਮੁਸਕਾਨ ਖਿੜੀ

ਅੱਖਾਂ ‘ਚ ਭਰਿਆ

ਅਜੇ ਵੀ ਪਾਣੀ

ਹਾਸਾ ਵੀ ਨਿਕਲ਼ਿਆ

ਬੁੱਲ੍ਹੀਆਂ ਥਾਣੀ

ਫੜ ਕੇ ਚਿੜੀ

ਫਿਰ ਨਿੱਕੀ ਬੋਲੀ….

” ਮਾਂ…ਮਾਂ ਨੀ…

ਇਹ ਛੋਤੀ ਜਿਹੀ

ਤਿਹੋ ਜਿਹੀ ਚਿਰੀ

ਨਾ ਇਹ ਉੱਦਦੀ

ਨਾ ਚੀਂ-ਚੀਂ ਕਰਦੀ

ਖਾ ਕੇ ਨੋਤੀ

ਨਾਲ਼ੇ ਦਾਣੇ….

ਪੀ ਕੇ ਦੁੱਧੂ

ਨਾਲ਼ੇ ਪਾਣੀ….

ਵੱਦੀ ਹੋਜੂ

ਚਿਰੀ ਨਾਣੀ

ਵੱਦੀ ਹੋ ਕੇ

ਫੁਰ…ਰ.. ਹੋਜੂ

ਫੇਰ ਤਿਸੇ ਦੇ

ਹੱਥ ਨੀ ਆਉਣੀ

ਜਦ ਮੈਂ ਸੱਦੂੰ

ਉੱਦਦੀ ਆਊਗੀ

ਮਿੱਥੇ-ਮਿੱਥੇ…

ਗੀਤ ਸੁਣਾਉਗੀ

ਚੀਂ-ਚੀਂ ਕਰ ਕੇ

ਮੈਨੂੰ ਜਗਾਉਗੀ

ਦਾਦੀ ਦੀ ਬਾਤ ਵਾਲ਼ੀ

ਚਿਰੀ ਬਣ ਜਾਊਗੀ !!”

ਹਰਦੀਪ ਕੌਰ ਸੰਧੂ

Advertisements

Responses

  1. ਡਾ.ਹਰਦੀਪ ਕੌਰ ਸੰਧੂ ਜੀ ,ਸਤਿ ਸ੍ਰੀ ਅਕਾਲ,
    ਤੁਹਾਡੀਆਂ ਆਟੇ ਦੀਆਂ ਚਿੜੀਆਂ ਦੇਖ ਕੇ ਚਾਅ ਜਿਹਾ ਚੜ੍ਹ ਗਿਆ, ਅਸੀ ਵੀ ਚਾਰੇ ਭੈਣ-ਭਰਾ ਹਰ ਰੋਜ ਆਪਣੀ ਮਾਤਾ ਨੂੰ ਆਟੇ ਦੀਆਂ ਚਿੜੀਆਂ ਬਣਾ ਕੇ ਦੇਣ ਲਈਂ ਜਿੱਦ ਕਰਦੇ ਹੁੰਦੇ ਸੀ …….ਕਵਿਤਾ ਸੋਨੇ ਤੇ ਸੁਹਾਗਾ ਏ!!!!……..ਵਸਦੇ ਰਹੋ ॥
    ਗੁਰਸੇਵਕ ਸਿੰਘ ਧੌਲਾ

  2. ਹਾਂ ਇਹ ਹੈ ਅਸਲੀ ਆਟੇ ਦੀ ਚਿੜੀ।ਬੱਸ ਤੰਦੂਰ ਵਿਚ ਕੱਚੀ ਪੱਕੀ ਅਤੇ ਫਿਰ ਹੇਠਾਂ ਡੱਕਾ ਜਿਹਾ ਲਗਾ ਕੇ ।

  3. ਮਾਵਾਂ ਧੀਆਂ ਕੁੜੀਆਂ
    ਖੇਡਣ ਖੇਡ
    ਆਟੇ ਦੀਆਂ ਚਿੜੀਆਂ…
    It is cute!…hardeep ji keep it up!
    best wishes!

  4. Didi maza aa gaya.Eh galan bhul chuke han par tuhadi es kavita ne yaadein taza kar ditiya ke kive mummy aate da kina kuch bna ke dene hunde c.Really very nice!!!


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: