Posted by: ਡਾ. ਹਰਦੀਪ ਕੌਰ ਸੰਧੂ | ਅਗਸਤ 4, 2010

ਬੇਬੇ ਮਗਰੋਂ…….


ਠਰਦੇ ਸਿਆਲਾਂ ਦੀ

ਪਾਲ਼ੇ ਸੁੰਗੜੀ ਧੁੱਪ

ਜਿਉਂ ਹੀ……

ਬਨੇਰੇ ਆਣ ਬਹਿੰਦੀ

ਬੇਬੇ ਲਿਆ ਚਰਖਾ

ਵਿਹੜੇ ‘ਚ ਡਾਹੁੰਦੀ

ਪੂਣੀਆਂ ਕੱਤਦੀ

ਮੋਹ ਦੇ ਤੰਦ ਪਾਉਂਦੀ

ਹਰ ਪੂਣੀ ਨਾਲ਼

ਨਵੀਂ ਗੱਲ ਛੋਂਹਦੀ

ਕੱਤ ਕੇ ਸੂਤ

ਰੰਗਲਾ ਬਣਾਉਂਦੀ

ਖੇਸ-ਦਰੀਆਂ ਬੁਣਦੀ

ਰੀਝਾਂ ਲਾ-ਲਾ

ਨਮੂਨੇ ਪਾਉਂਦੀ

ਮੋਹ ਦੀ ਡੋਰੀ ਨਾਲ਼

ਵੱਟ ਕੇ ਬੰਬਲ਼

ਸੰਦੂਕ ‘ਚ ਸਾਂਭ-ਸਾਂਭ

ਖੇਸ ਵਲ੍ਹੇਟ ਰੱਖਦੀ

ਦੁੱਧ -ਧੋਤੀ ਮਲਮਲ

ਤੇ ਹੁਣ………

ਬੇਬੇ ਮਗਰੋਂ

ਸੰਦੂਕ ਤੇ ਚਰਖਾ

ਪਹਿਲਾਂ ਲੱਗੇ ਖੂੰਜੇ

ਫੇਰ ਹੌਲ਼ੀ-ਹੌਲ਼ੀ

ਘਰੋਂ ਹੀ  ਹੂੰਝੇ

ਹੁਣ ਕੌਣ ਕੱਤੇ ਸੂਤ

ਨਾਲ਼ੇ ਸਾਂਭੇ ਸੰਦੂਕ

ਕੌਣ ਬੁਣੇ ਖੇਸ

ਕਿਹੜਾ ਵੱਟੇ ਬੰਬਲ਼

ਮੁਕਾਇਆ ਸਿਆਪਾ

ਲਿਆਏ ਸ਼ਹਿਰੋਂ ਕੰਬਲ਼ !!!

ਹਰਦੀਪ ਕੌਰ ਸੰਧੂ

ਇਸ਼ਤਿਹਾਰ

Responses

 1. ਹਰਦੀਪ,
  ਆਧੁਨਿਕ ਯੁਗ ਵਿਚ ਗੁਆਚ ਚੁਕੀਆਂ ਲਾਸਾਨੀ ਪਰੰਪਰਾਵਾਂ ਦਾ ਬਹੁਤ ਖੂਬਸੂਰਤੀ ਨਾਲ ਉੱਲੇਖ ਕੀਤਾ ਹੈ . ….

  ਬੇਬੇ ਲਿਆ ਚਰਖਾ
  ਵਿਹੜੇ ‘ਚ ਡਾਹੁੰਦੀ
  ਪੂਣੀਆਂ ਕੱਤਦੀ
  ਮੋਹ ਦੇ ਤੰਦ ਪਾਉਂਦੀ
  ਹਰ ਪੂਣੀ ਨਾਲ਼
  ਨਵੀਂ ਗੱਲ ਛੋਂਹਦੀ….

  ਇਹ ਸਤਰਾਂ ਬਹੁਤ ਪਸੰਦ ਆਈਆਂ

 2. ਡਾ. ਹਰਦੀਪ ਕੌਰ ਸੰਧੂ ਜੀ,ਚਰਖਾ ‘ਤੇ ਸੰਦੂਕ ਪੰਜਾਬੀ ਸਭਿਅਤਾ ਦਾ ਨਜ਼ਦੀਕੀ ਅੰਗ ਰਹੇ ਹਨ, ਹੁਣ ਭਾਵੇਂ ਸਮੇ ਦੇ ਗੇੜ ਨਾਲ ਇਹਨਾਂ ਦੀ ਵਰਤੋ ਜਰੂਰ ਘਟ ਗਈ ਹੈ ਪਰ ਫਿਰ ਵੀ ਇਹਨਾਂ ਦਾ ਪੰਜਾਬੀ ਲੋਕਧਾਰਾ ਵਿਚ ਸਨਮਾਨਯੋਗ ਸਥਾਨ ਬਰਕਰਾਰ ਹੈ ,ਜਿਵੇਂ ਤੁਸੀ ਸੋਹਣੇ ਢੰਗ ਨਾਲ ਲਿਖਿਆ ਹੈ ………ਬਹੁਤ ਖੂਬ !!!

 3. ਡਾਕਟਰ ਸਾਹਿਬ,
  ਆਦਾਬ!
  ਤੁਹਾਡੀ ਇਹ ਕਵਿਤਾ ਵੀ ਬਹੁਤ ਵਧੀਆ ਹੈ, ਇਸ ਦੀ ਭਾਸ਼ਾਈ ਚਾਦਰ ਵਿਚ ਤੁਸੀਂ ਕੁੱਝ ਉਕਾਈਆਂ ਦੀਆਂ ਟੋਕਾਂ ਪਾ ਗਏ ਹੋ। ਮੇਰੇ ਵਰਗਾ ਅਨਪੜ੍ਹ ਬੰਦਾ ਇਹ ਕੰਮ ਕਰੇ ਤਾਂ ਬਖ਼ਸ਼ਣਯੋਗ ਹੋ ਸਕਦਾ ਹੈ, ਪਰ ਤੁਹਾਡੇ ਕਿਹਾ ਵਿਦਵਾਨ ਇਹ ਟੋਕਾਂ ਪਾਵੇ ਤਾਂ ਇਹ ਬਹੁਤੀਆਂ ਹੀ ਦਿਸਦੀਆਂ ਹਨ। ਮਿਸਾਲ ਦੇ ਤੌਰ ‘ਤੇ ਤੁਸੀਂ ‘ਵੱਟ ਕੇ ਬੰਬਲ’ ਦਾ ‘ਕੇ’ ਜੁਦਾ ‘ਕਰ ਕੇ’ ਲਿਖਿਆ ਹੈ, ਜੋ ਸਹੀ ਹੈ, ਪਰ ਉਸ ਤੋਂ ਪੰਜ ਕੁ ਸਤਰਾਂ ਉੱਪਰ ‘ਕੱਤ ਕੇ’ ਨੂੰ ‘ਕੱਤਕੇ’ ਲਿਖਿਆ ਹੈ, ਪਰ ਇਹ ਗ਼ਲਤ ਹੈ ਕਿਉਂ ਕਿ ਹਰ ਕਿਰਿਆ ਦੇ ਪਿੱਛੇ ਲੱਗਣ ਵਾਲਾ ਇਹ ‘ਕੇ’ ਇਕ ਵੱਖਰਾ ਸ਼ਬਦ ਹੈ, ਜਿਸ ਦਾ ਅਰਥ ‘ਪਿੱਛੋਂ’ ਜਾਂ ‘ਮਗਰੋਂ’ ਹੈ।
  ਉਮੀਦ ਹੈ ਇਸ ਗੱਲ ਨੂੰ ਉਸੇ ਤਰ੍ਹਾਂ ਲਓਗੇ, ਜਿਸ ਤਰ੍ਹਾਂ ਇਹ ਲਿਖੀ ਗਈ ਹੈ। ਮੈਥੋਂ ਲੇਖਕਾਂ ਤੇ ਪੱਤਰਕਾਰਾਂ ਵਲੋਂ ਪੰਜਾਬੀ ਗ਼ਲਤ ਲਿਖਣਾ ਬਰਦਾਸ਼ਤ ਨਹੀਂ ਹੁੰਦਾ।
  ਖ਼ਾਦਿਮ,
  ਬਖ਼ਸ਼ਿੰਦਰ

 4. ਚਰਖਾ ਅਤੇ ਸੰਦੂਕ
  ਕਿਸ ਨੇ ਸਾਭਣੇਂ
  ਬੇਬੇ ਤੋਂ ਮਗਰੋਂ

 5. ਪੰਜਾਬੀ ਵਿਰਸੇ ਦੀ ਬਾਤ ਪਾਉਂਦੀ ਇਕ ਚੰਗੀ ਸੱਭਿਅਚਾਰਕ ਰਚਨਾ ਲਈ ਬਹੁਤ ਬਹੁਤ ਮੁਬਾਰਕਾਂ

 6. ਸੁਹਿਰਦ ਪਾਠਕ ਦੋਸਤਾਂ ਦਾ ਤਹਿ ਦਿਲੋਂ ਧੰਨਵਾਦ।
  ਬਖਸ਼ਿੰਦਰ ਸਿੰਘ ਜੀ,
  ਤੁਸਾਂ ਨੇ ਤਾਂ ਮੈਨੂੰ ਬਹੁਤੀ ਹੀ ਉੱਚੀ ਥਾਂ ਬਿਠਾ ਦਿੱਤਾ…’ਵਿਦਵਾਨ’ ਆਖ ਕੇ…ਨਹੀਂ-ਨਹੀਂ …ਮੈਂ ਵਿਦਵਾਨ ਨਹੀਂ….ਵਿਦਿਆਰਥੀ ਹਾਂ….ਹਰ ਦਿਨ ….ਹਰ ਪਲ ਕੁਝ ਨਵਾਂ ਤੇ ਕੁਝ ਵੱਖਰਾ ਸਿੱਖਣ ਦੀ ਚਾਹ ਹੈ….ਸਿੱਖ ਵੀ ਰਹੀ ਹਾਂ।
  ਆਪ ਜਿਹੇ ਦੋਸਤ ਹੋਣ ਤਾਂ ਕਿਤੇ ਓਹ ਮੇਰੇ ਜਿਹੇ ਅਣਜਾਣ ਨੂੰ ਕੋਈ ਗਲਤੀ ਭਲਾ ਕਰਨ ਦਿੰਦੇ ਨੇ। ਇਹੀ ਤਾਂ ਚੰਗੇ ਦੋਸਤਾਂ ਦੇ ਗੁਣ ਨੇ।

 7. learnt a lot while listening…emmotional.

 8. keep it up

 9. ਹਰਦੀਪ ਜੀ
  ਤੁਹਾਡਾ ਬਲੌਗ ਵੇਖ ਕੇ ਰੂਹ ਖਿੜ ਗਈ।
  ਐਨ ਨਵਰਾਹੀ
  navrahi@gmail.com

 10. First part pad ke mainu biji(grandmother) diyan galan yaad aa gayia.O hameshan sanu galan dasde c ke o kis terain charkha kattde c te kiven naal naal galan baaten karde c.Nice combination of old and new technology.

 11. ठिठुरती सर्दियों की ठण्ड से सिकुड़ी धूप में बेबे का चरखा चलाना भले ही बीते ज़माने की बात हो गई हो ,लेकिन उसके साथ जुड़ी आत्मीयता कहाँ नसीब होगी ?मशीनीकरण बहुत कुछ छीन चुका है ।वो खेस दरिया और कम्बल, जिनके साथ मशीन के पुर्ज़े नहीं किसी के हाथों का स्पर्श जुड़ा हो , आज हमारे नसीब में नहीं ।

 12. ਬਹੁਤ ਖੂਬਸੂਰਤ ਰਚਨਾ ਹੈ ਹਰਦੀਪ ਜੀ!…ਨਾਨੀ ਦੀਆਂ ਨਸ਼ਾਨੀਆਂ ਵਰਗੀ!

 13. ਬਹੁਤ ਹੀ ਵਧੀਆ ਲਿਖੀਆ ਹੈ ਬਹੁਤ


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: