Posted by: ਡਾ. ਹਰਦੀਪ ਕੌਰ ਸੰਧੂ | ਜੁਲਾਈ 25, 2010

ਪੜ੍ਹਨ ਸਕੂਲੇ ਜਾਂਦੇ….


ਮੇਰੀ ਫੱਟੀ

ਹੱਥ ‘ਚ ਫੱਟੀ

ਮੋਢੇ ਪਾ ਬਸਤਾ

ਕੱਠੇ ਹੋਕੇ…

ਪੜ੍ਹਨ ਸਕੂਲੇ ਜਾਂਦੇ ਹੁੰਦੇ ਸੀ

ਬੋਹੜਾਂ ਥੱਲੇ

ਤੱਪੜ ਵਿਛਾ ਕੇ

ਅਸੀਂ ਜਮਾਤਾਂ ਲਾਉਂਦੇ ਹੁੰਦੇ ਸੀ

ਮਾਹਟਰਾਂ ਵਾਸਤੇ

ਸਾਗ ਸਰੋਂ ਦਾ

ਲੱਸੀ ਦਾ ਡੋਲੂ

ਸਿਆਲ਼ੋ-ਸਿਆਲ਼ੀ…

ਵਾਰੋ-ਵਾਰੀ ਲੈ ਜਾਂਦੇ ਹੁੰਦੇ ਸੀ

ਮਾਹਟਰ ਸਾਨੂੰ

‘ਉੜਾ’ – ਊਠ

ਕਾਇਦੇ ‘ਚੋਂ ਪੜ੍ਹਾਉਂਦੇ ਹੁੰਦੇ ਸੀ

ਡੱਲ਼ੀਆਂ ਆਲ਼ੀ

ਕਾਲ਼ੀ-ਸਿਆਹੀ

ਪਾਣੀ ਘੋਲ਼ ਬਣਾਉਂਦੇ ਹੁੰਦੇ ਸੀ

ਡੋਂਕਾ ਲਾ-ਲਾ

ਕਾਨੀ ਨਾਲ਼

‘ੳ’- ‘ਅ……’

ਸਾਨੂੰ ਫੱਟੀ ‘ਤੇ ਲਖਵਾਉਂਦੇ ਹੁੰਦੇ ਸੀ

ਨਿੱਤ ਮਾਹਟਰ

ਲੱਤਾਂ ‘ਠਾਹੋਂ ਕੰਨ ਫੜਾ

‘ਮੁਰਗਾ’ ਸਾਨੂੰ ਬਣਾਉਂਦੇ ਹੁੰਦੇ ਸੀ

ਬਾਦ ਤਪੈਹਰੋਂ

ਹੇਕਾਂ ਲਾ-ਲਾ

‘ਇੱਕ….ਦੂਣੀ….ਦੂਣੀ…’

ਗਾਉਂਦੇ ਹੁੰਦੇ ਸੀ

ਗਾਚੀ ਲਾ-ਲਾ

ਫੱਟੀ ਨੂੰ ਕੂਲ਼ੀ ਬਣਾਉਂਦੇ ਹੁੰਦੇ ਸੀ

ਸੂਰਜਾ-ਸੂਰਜਾ….

ਫੱਟੀ ਸੁਕਾ ਗਾਉਂਦੇ ਹੁੰਦੇ ਸੀ  !!!

ਹਰਦੀਪ ਕੌਰ ਸੰਧੂ

ਇਸ਼ਤਿਹਾਰ

Responses

 1. हरदीप जी !!! आपने तो हमें बचपन में पहुँचा दिया …और याद दिला दिए उस जमाने की पढ़ाई के टूल्स : तख्ती, कलम, स्याही की पुड़ी , मुलतानी मिट्टी, टाट, बारहखड़ी को सस्वर गाना, पहाड़े याद करना, मास्टर की बेंत और गिली तख्ती को सूरज़ के सम्मुख कर हिलाते हुए उसे सुखाना …लैपटॉप के जमाने में तख्ती और दवात की याद दिलाने के लिए धन्यवाद । आप पंजाबी भाषा के विकास के लिए अच्छा काम कर रही हैं ।

 2. ਜਦੋਂ ਬੱਚਿਆਂ ਨੇ ਫੱਟੀਆਂ ਲਿਖ ਲਈਆਂ ਫਿਰ ੳਹਨਾਂ ਨੂੰ ਮਿੱਠੀਆਂ ਗੋਲੀਆਂ ਵਾਸਤੇ ਦਸੀ-ਦਸੀ ਦੇ ਦੇਣੀ ਜੀ …

 3. आपने तो मुझे भी अपने स्कूल में भेज दिया । तख्ती कोर मुल्तानी मिट्टी से पोतते थे । जब तख तख्ती सूखती तब तक वही डलियों वाली स्याही दवात में घोलते थे और कलम को मथानी तरह चलाकर बोलते थे -‘मिट्ठल -मिट्ठल आ जा , फिक्कल-फिक्कल चली जा [ दवात में गाढ़ी स्याही आजा , फीकी चली जा ] उस समय चौकस रहते थे कि कोई बच्चा आकर हमारी दवात में आपकर फूंक न मार दे। डर रहता था कि इससे हमारी स्याही फीकी रह जाएगी ।मुर्गा बनाना तो अभी तक जारी है ।
  आपकी रचनाओं में मिट्टी की खुशबू बसी हुई है । यही आपकी रचनाओं की बहुत बड़ी ताकत है ।

 4. ਮਨੋਜ ਜੀ, ਗੁਰਸੇਵਕ ਜੀ ਅਤੇ ਰਾਮੇਸ਼ਵਰ ਜੀ,
  ਆਪ ਸਭ ਨੇ ਆਪਣੇ ਕੀਮਤੀ ਵਿਚਾਰਾਂ ਦੀ ਸਾਂਝ ਪੰਜਾਬੀ ਵਿਹੜੇ ਨਾਲ ਪਾਈ। ਪੰਜਾਬੀ ਵਿਹੜਾ ਨਿਹਾਲ ਹੋ ਗਿਆ। ਆਪ ਨੇ ਕਵਿਤਾ ਦੀ ਰੂਹ ਨੂੰ ਮਹਿਸੂਸ ਕੀਤਾ, ਮੇਰੇ ਲਈ ਇਹ ਇੱਕ ਵੱਡਮੁੱਲਾ ਤੋਹਫ਼ਾ ਹੈ।
  ਆਪ ਜਿਹੇ ਦੋਸਤਾਂ ਦੇ ਹੁੰਘਾਰੇ ਸਦਕਾ ਹੀ ਪੰਜਾਬੀ ਵਿਹੜਾ ਅਤੀਤ ਦੀਆਂ ਯਾਦਾਂ ‘ਚੋਂ ਕੁਝ ਹੋਰ ਪਰੋਸਣ ਲਈ ਉਤਸ਼ਾਹਤ ਹੁੰਦਾ ਹੈ।

 5. hello aunty, my mom tells me a lot about her school, teachers, village and all. dmy last visit to India, I had chance to meet a few of them; even my nana ji`s teacher. It`s all so amazing and the work you are doing is wonderful! Thank you for sharing these beutiful `yaada`with us (may be it was not so beautiful then- holding ears like `murga`) but sure sounds tons of fun.

 6. ਹਰਦੀਪ ਜੀ , ਸਤ ਸ੍ਰੀ ਅਕਾਲ
  ਆਪ ਜੀ ਦੀ ਕਵਿਤਾ ਪੜ੍ਹ ਕੇ ਕੋਈ ਵੀ ਆਪਣੇ ਬਚਪਨ ਦੀ ਨਗਰੀ
  ਫੇਰਾ ਪਾਊਣ ਨਿਕਲ ਪਵੇਗਾ …
  ਹਰ ਸ਼ਬਦ , ਹਰ ਸਤਰ
  ਮਾਸੂਮ ਜਿਹੇ ਵਿਚਾਰ ਬੀਤੇ ਸਮੇਂ ਨੂੰ ਵਾਜਾਂ ਮਾਰ ਰਹੇ ਜਾਪਦੇ ਹਨ
  ਕਾਵ ਦੀ ਸ਼ੈਲੀ ਵੀ ਅਸਰਦਾਰ ਹੈ
  ਵਧਾਈ .

 7. ਤੁਹਾਡੀ ਪੰਜਾਬੀ ਸ਼ਬਦਾਵਲੀ ਕਮਾਲ ਦੀ ਹੁੰਦੀ ਏ, ਭੈਣ ਹਰਦੀਪ ਕੌਰ ਸੰਧੂ ਜੀ……ਖੁਸ਼ੀਆਂ ਮਾਣੋਂ ॥

 8. eah pad ka mai ve school diyan yadan vich koh gaya haan.bohat acha lag raha hai.hardeep ji.

 9. ਸੂਰਜਾ ਸੂਰਜਾ ਫੱਟੀ ਸੁਕਾ
  ਨਹੀਂ ਸੁਕਾਉਣੀ ਗੰਗਾ ਜਾ
  ਗੰਗਾ ਵਿਚ ਗਨੇਰੀਆਂ
  ਦੋ ਤੇਰੀਆਂ ਦੋ ਮੇਰੀਆਂ
  ਮਾਸਟਰ ਜੀ ਮਾਸਟਰ ਜੀ, ਇਹਨੇਂ ਸੀਂਡਲ ਜਹੇ ਨੇ ਮੇਰੀ ਫੱਟੀ ਤੇ ਪੂੰਝਾ ਮਾਰ ਦਿਤਾ ।

 10. ਨਿੱਕੀ ਤੇ ਬਹੁਤ ਪਿਆਰੀ ਅਵਨਿ,
  ਬਹੁਤ ਵਧੀਆ ਲੱਗਾ ….ਤੇਰਾ ਪੰਜਾਬੀ ਵਿਹੜੇ ਆਉਣਾ!
  ਮੁਫ਼ਿਲਸ ਜੀ ਤੇ ਪਰਦਮਨ ਜੀ,
  ਬਹੁਤ-ਬਹੁਤ ਧੰਨਵਾਦ….ਆਪ ਨੇ ਪੰਜਾਬੀ ਵਿਹੜੇ ਨਾਲ਼ ਸਾਂਝ ਬਣਾਈ।
  ਬਲਜੀਤ ਪਾਲ ਜੀ…… ਜਮਾਤ ‘ਚ ਹੋਰ ਰੌਣਕ ਹੁਣ ਆਈ ਹੈ !!!!!

  ” ਓਏ ਕਿਹੜਾ ਤੂੰ ???? ਪੂੰਝਾ ਫੇਰਦੈਂ…. ਬੰਦਾ ਬਣ ਜਾ….ਨਹੀਂ ਤਾਂ ਮਾਰ ਕੇ ਲਫ਼ੇੜਾ ਕੰਨਾਂ ਵਿਚਾਲ਼ੇ ਸਿਰ ਕਰਦੂੰ। ਸਮਝਿਆ ਕਿ ਨਹੀਂ ਜਾਂ ਸਮਝਾਵਾਂ ਫੇਰ ???”

 11. Bachapan ke din bhe kya din the
  Phati pakad ude jate the
  school me master se dosti kar
  ghar me ruabh dekhate the

  Very good didi


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: