Posted by: ਡਾ. ਹਰਦੀਪ ਕੌਰ ਸੰਧੂ | ਮਈ 25, 2010

ਦਾਦੀ-ਨਾਨੀ ਦੀਆਂ ਬਾਤਾਂ


ਅੱਜ ਤੋਂ ਤਿੰਨ-ਚਾਰ ਦਹਾਕੇ ਪਹਿਲਾਂ ਦੀ ਗੱਲ ਕਰਨ ਲੱਗੀ ਹਾਂ ਜਦੋਂ ਟੈਲੀਵੀਜ਼ਨਾਂ ਨੇ ਸਾਡੀਆਂ ਸ਼ਾਮਾਂ ਨੂੰ ਜੱਫ਼ਾ ਨਹੀਂ ਸੀ ਪਾਇਆ। ਓਦੋਂ ਸਾਂਝੇ ਪਰਿਵਾਰ ਹੁੰਦੇ।ਤਾਈਆਂ-ਚਾਚੀਆਂ ਇੱਕੋ ਚੁੱਲੇ ‘ਤੇ ਰੋਟੀ-ਟੁੱਕ ਕਰਦੀਆਂ।ਘਰ ਦੇ ਨਿਆਣੇ-ਸਿਆਣੇ ਇੱਕੋ ਥਾਂ ਇੱਕਠੇ ਬੈਠ ਕੇ ਆਥਣ ਦੀ ਰੋਟੀ ਖਾਂਦੇ। ਰੋਟੀ ਖਾਂਦਿਆਂ ਹੀ ਨਿਆਣਿਆਂ ਦੀਆਂ ਦਾਦੀ/ਦਾਦੇ ਨਾਲ਼ ( ਜੇ ਨਾਨਕੇ ਗਏ ਹੁੰਦੇ ਤਾਂ ਨਾਨੀ/ਨਾਨੇ ਨਾਲ਼) ਸਾਈਆਂ-ਬਧਾਈਆਂ ਹੋ ਜਾਂਦੀਆਂ ਕਿ ਅੱਜ ਰਾਤ ਨੂੰ ਕਿਹੜੀ-ਕਿਹੜੀ ਬਾਤ ਸੁਣਾਈ ਜਾਣੀ ਹੈ। ਗਰਮੀਆਂ ਦੀ ਰੁੱਤੇ, ਰਾਤ ਨੂੰ ਘਰਾਂ ਦੇ ਵਿਹੜਿਆਂ ਵਿੱਚ ਜਾਂ ਫਿਰ ਕੋਠੇ ‘ਤੇ ਮੰਜੇ ਚੜ੍ਹਾ ਲਏ ਜਾਂਦੇ।ਸਿਆਲਾਂ ‘ਚ ਵੱਡੇ-ਵੱਡੇ ਦਲਾਨਾਂ ‘ਚ ਇੱਕੋ ਥਾਂ ਮੰਜੇ ਨਾਲ਼ ਮੰਜਾ ਜੋੜ ਕੇ ਡਾਹ ਲਏ ਜਾਂਦੇ। ਫਿਰ ਸ਼ੁਰੂ ਹੋ ਜਾਂਦਾ ਬਾਤਾਂ ਦਾ ਸਿਲਸਿਲਾ।ਕਦੇ ਲੰਮੀਆਂ-ਲੰਮੀਆਂ ( ਦੋ-ਦੋ ਰਾਤਾਂ ਨਾ ਮੁੱਕਣ ਵਾਲ਼ੀਆਂ ) ਬਾਤਾਂ ਤੇ ਕਦੇ ਬੁਝਾਰਤਾਂ।ਦਾਦ ਦੇਣੀ ਬਣਦੀ ਆ ਸਾਡੇ ਬਜ਼ੁਰਗਾਂ ਦੀ, ਜਿੰਨੇ ਵਾਰ ਮਰਜ਼ੀ ਇੱਕੋ ਕਹਾਣੀ ਸੁਣੀ ਜਾਵੋ ਭਾਵੇਂ… ਮਜ਼ਾਲ ਕੀ ਇੱਕ ਵੀ ਸ਼ਬਦ ਇਧਰ ਤੋਂ ਓਧਰ ਹੋ ਜਾਂਦਾ।ਹਰ ਵਾਰੀ ਓਹੀ ਟੋਟਕੇ ਤੇ ਸੁਣਾਉਣ ਦਾ ਓਹੀ ਲਹਿਜ਼ਾ।ਜਿਵੇਂ ਕੋਈ ਟੇਪ ਰਿਕਾਰਡ ਕੀਤੀ ਹੋਵੇ।

ਅੱਜ ਮੈਂ ਆਪਣੀਆਂ  ਯਾਦਾਂ ਨੂੰ ਖਰੋਚ , ਬਚਪਨ  ‘ਚ ਆਵਦੀ ਪੜਨਾਨੀ ਕੋਲ਼ੋਂ ਸੁਣੀਆਂ ਬਾਤਾਂ,ਯਾਦਾਂ ਦੀ ਪਿਟਾਰੀ ‘ਚੋਂ ਕੱਢ  ਤੁਹਾਨੂੰ ਸੁਣਾਉਣ, ਨਹੀਂ-ਨਹੀਂ ਬਾਤਾਂ ਪਾਉਣ ਲੱਗੀ ਹਾਂ। ਇਹ ਬਾਤਾਂ ਯਾਦ ਕਰਕੇ ਅੱਜ ਵੀ ਮੇਰਾ ਮਨ ਸੁਆਦ-ਸੁਆਦ ਹੋ ਜਾਂਦਾ ਹੈ। ਇਉਂ ਲੱਗਦਾ ਹੈ ਜਿਵੇਂ ਅਸੀਂ ਸਾਰੇ ਨਾਨੀ ਦੁਆਲ਼ੇ ਝੁਰਮੱਟ ਪਾਈ ਮੈਂ ਬੁੱਝਾਂ- ਮੈਂ ਬੁੱਝਾਂ ਦੀ ਕਾਵਾਂ ਰੌਲ਼ੀ ਪਾ ਰਹੇ ਹੋਈਏ। ਨਾਨੀ ਆਖਦੀ ਹੈ, ” ਖੜੋ ਤਾਂ ਜਾਓ… ਪਹਿਲਾਂ ਬਾਤ ਪਾ ਤਾਂ ਲੈਣ ਦਿਓ…. ਚੱਲੋ ਬੁੱਝੋ… ਵੇਖਦੇ ਆਂ ਅੱਜ ਕੌਣ ਬਾਹਲ਼ੀਆਂ ਬਾਤਾਂ ਬੁੱਝੂ… ਜਿਹੜਾ ਬਾਹਲ਼ੀਆਂ ਬੁੱਝੂ ਓਹਨੂੰ ਕੱਲ ਨੂੰ ਖੰਡ-ਖੇਡਣੇ ਤੇ ਇੱਕ ਝਾਟੀ ਮਿਲੂਗੀ……।”

ਚੱਲੋ ਬਈ  “ਪੰਜਾਬੀ ਵਿਹੜੇ”  ਦੇ ਪਾਠਕੋ ਹੁਣ ਬਾਰੀ ਥੋਡੀ ਆ… ਬਈ… ਸਾਰਿਆਂ ਜਾਣਿਆਂ ਦੀ…. ਬੁੱਝੋ ਤਾਂ ਭਲਾ…...

( ਪਾਠਕਾਂ ਦੁਆਰਾ ਕੁਝ ਬੁੱਝੀਆਂ ਗਈਆਂ ਬਾਤਾਂ ਦੇ ਜਵਾਬ ਤੇ ਬੁੱਝਣ ਵਾਲ਼ੇ ਦਾ ਨਾਂ  ਨਾਲ਼ ਦਿੱਤਾ ਗਿਆ ਹੈ ।

ਬਾਕੀ ਦੇ ਰਹਿੰਦੇ ਖਾਲੀ ਬਰੈਕਟ ਤੁਸਾਂ ਨੇ ਭਰਨੇ ਨੇ….)

1. ਸੋਲ਼ਾਂ ਧੀਆਂ

ਚਾਰ ਜੁਆਈ       …… ( ਉਂਗਲਾਂ ਤੇ ਅੰਗੂਠੇ)…ਦਰਬਾਰਾ ਸਿੰਘ

2. ਇੱਕ ਟੋਟਰੂ ਦੇ ਦੋ ਬੱਚੇ

ਨਾ ਓਹ ਖਾਂਦੇ ਨਾ ਓਹ ਪੀਂਦੇ

ਬਸ ਦੇਖ-ਦੇਖ ਜੀਂਦੇ…… (ਅੱਖਾਂ)..ਦਰਬਾਰਾ ਸਿੰਘ

3. ਔਹ ਗਈ

ਆਹ ਆਈ…………..( ਨਜ਼ਰ)..ਦਰਬਾਰਾ ਸਿੰਘ

4.ਆਲ਼ਾ ਕੌਡੀਆਂ ਵਾਲ਼ਾ

ਵਿੱਚ ਮੇਰੀ ਭੂਟੋ ਨੱਚਦੀ…… ( ਮੂੰਹ ਵਿਚਲੇ ਦੰਦ ਤੇ ਜੀਭ)

…….ਦਰਬਾਰਾ ਸਿੰਘ

5. ਦੋ ਗਲ਼ੀਆਂ ਇੱਕ ਬਜ਼ਾਰ

ਵਿੱਚੋਂ ਨਿਕਲ਼ਿਆ ਠਾਣੇਦਾਰ

ਚੁੱਕ ਕੇ ਮਾਰੋ ਕੰਦ ਦੇ ਨਾਲ਼……( ਵਗਿਆ ਨੱਕ /ਸੀਂਢ)

……ਦਰਬਾਰਾ ਸਿੰਘ

6. ਲੱਗ-ਲੱਗ ਕਹੇ ਨਾ ਲੱਗਦੇ

ਬਿਨ ਆਖੇ ਲੱਗ ਜਾਂਦੇ

ਮਾਮੇ ਨੂੰ ਲੱਗਦੇ

ਤਾਏ ਨੂੰ ਨਹੀਂ ਲੱਗਦੇ …….( ਬੁੱਲ)….ਕੁਲਦੀਪ ਸਰੀਨ

7. ਬਾਪੂ ਕਹੇ ਤੇ ਅੜ ਜਾਂਦਾ

ਚਾਚਾ ਕਹੇ ਤਾਂ ਖੁਲ੍ਹ ਜਾਂਦਾ…..( ਮੂੰਹ ਬੰਦ ਤੇ ਖੁੱਲਾ)

..ਦਰਬਾਰਾ ਸਿੰਘ

8. ਆਈ ਸੀ

ਪਰ ਦੇਖੀ ਨਹੀਂ….. ( ਨੀਂਦ)….ਅਮਨਦੀਪ

9. ਦਸ ਜਾਣੇ ਪਕਾਣ ਵਾਲ਼ੇ

ਬੱਤੀ ਜਾਣੇ ਖਾਣ ਵਾਲ਼ੇ

ਝੰਡੋ ਕੁੜਿ ਸਮੇਟਣ ਵਾਲ਼ੀ

ਮੌਜਧੈਣ ਸਾਂਭਣ ‘ਤੇ………( ਉਂਗਲਾਂ, ਦੰਦ, ਜੀਭ ਤੇ ਢਿੱਡ)

……..ਦਰਬਾਰਾ ਸਿੰਘ

10. ਨਿੱਕੀ ਜਿਹੀ ਡੱਬੀ

ਖੋ ਗਈ ਸਬੱਬੀ

ਮੁੜ ਕੇ ਨਾ ਲੱਭੀ……… ( ਜਾਨ)…..ਦਰਬਾਰਾ ਸਿੰਘ

11. ਨਿੱਕੀ ਜਿਹੀ ਪਿੱਦਣੀ

ਪਿੱਦ-ਪਿੱਦ ਕਰਦੀ

ਸਾਰੇ ਜਹਾਨ ਦੀ

ਲਿੱਦ ਕੱਠੀ ਕਰਦੀ…… (  ਬਹੁਕਰ/ਝਾੜੂ )

…ਬਲਜੀਤਪਾਲ ਸਿੰਘ

12. ਓਲ੍ਹਣੀ ਮੋਲ੍ਹਣੀ

ਦਰਾਂ ‘ਚ ਖੋਲ੍ਹਣੀ………(ਜੁੱਤੀ…ਸੁਮੀਤ ਨੇ ਬੁੱਝੀ)

13. ਨਿੱਕਾ ਜਿਹਾ ਕਾਕਾ

ਘਰ ਦਾ ਰਾਖਾ…… ( ਜਿੰਦਰਾ)….ਸੰਦੀਪ ਚੌਹਾਨ

14. ਅੱਗਿਉਂ ਨੀਵਾਂ ਪਿੱਛਿਉਂ ਉੱਚਾ

ਘਰ-ਘਰ ਫਿਰੇ ਹਰਾਮੀ ਲੁੱਚਾ……. (ਛੱਜ)

15. ਮਿੱਟੀ ਦਾ ਘੋੜਾ

ਲੋਹੇ ਦੀ ਲਗਾਮ

ਉੱਤੇ ਬੈਠਾ ਗੁਦਗੁਦਾ ਪਠਾਣ… (ਚੁੱਲਾ,ਤਵਾ ਤੇ ਰੋਟੀ….

…..ਸੁਮੀਤ ਨੇ ਬੁੱਝੀ  )

16. ਕਾਲ਼ਾ ਹੈ ਪਰ ਕਾਗ ਨਹੀਂ

ਲੰਮਾ ਹੈ ਪਰ ਨਾਗ ਨਹੀਂ………. ( ਪਰਾਂਦਾ  )

……..ਦਰਬਾਰਾ ਸਿੰਘ

17. ਇੰਨੀ ਕੁ ਡੱਡ

ਕਦੀ ਨਾਲ਼ ਕਦੇ ਅੱਡ……….. ( ਟਿਚ-ਬਟਨ / ਕੁੰਜੀ  )

……..ਦਰਬਾਰਾ ਸਿੰਘ / ਹਰਦੀਪ ਕੌਰ

18.  ਹਾਬੜ ਦਾਬੜ ਪਈ ਕੁੜੇ

ਪੜਥੱਲੋ ਕਿਧਰ ਗਈ ਕੁੜੇ…… ( ਕੜਛੀ  )

……..ਦਰਬਾਰਾ ਸਿੰਘ

19.  ਅੰਦਰ ਭੂਟੋ

ਬਾਹਰ ਭੂਟੋ

ਛੂਹ ਭੂਟੋ………..(  ਝਾੜੂ  )

…….ਹਰਦੀਪ ਕੌਰ

20. ਨਿੱਕੀ ਜਿਹੀ ਕੁੜੀ

ਲੈ ਪਰਾਂਦਾ ਤੁਰੀ……( ਸੂਈ- ਧਾਗਾ)

……..ਸੰਦੀਪ ਧਨੋਆ

21.  ਤਲੀ ਉੱਤੇ ਕਬੂਤਰ ਨੱਚੇ…… ( ਆਟੇ ਦਾ ਪੇੜਾ )

……..ਹਰਦੀਪ ਕੌਰ

22. ਇੱਕ ਨਿੱਕਾ ਜਿਹਾ ਪਟਵਾਰੀ

ਉਹਦੀ ਸੁੱਥਣ ਬਹੁਤੀ ਭਾਰੀ……. (ਅਟੇਰਨ )

……..ਹਰਦੀਪ ਕੌਰ

23. ਐਡੀ ਕੁ ਟਾਟ

ਭਰੀ ਸਬਾਤ……. ( ਦੀਵਾ / ਸੁਪ੍ਰੀਤ ਨੇ ਬੁੱਝੀ)

24. ਮਾਂ ਜੰਮੀ ਨਹੀਂ

ਪੁੱਤ ਬਨੇਰੇ ਖੇਡੇ…… ( ਧੂੰਆਂ ਤੇ ਅੱਗ)

……..ਸੰਦੀਪ ਧਨੋਆ

25. ਅੱਠ ਹੱ

ਥੱਬਾ ਆਂਦਰਾਂ ਦਾ

ਜਿਹੜਾ ਮੇਰੀ ਬਾਤ ਨਾ ਬੁੱਝੁ

ਉਹ ਪੁੱਤ ਬਾਂਦਰਾਂ ਦਾ…….. ( ਮੰਜਾ / ਸੁਪ੍ਰੀਤ ਨੇ ਬੁੱਝੀ )

( ਬਾਤਾਂ ਸੁਣੀਆਂ ਬੇਬੇ ਧੰਨ ਕੁਰ ਤੋਂ )

ਸੰਦੀਪ ਸੀਤਲ ਜੀ ਨੇ….

ਬਾਤਾਂ ਦੀ ਸੂਚੀ ‘ਚ ਹੋਰ ਬਾਤਾਂ ਲਿਆ ਜੋੜੀਆਂ…...

26. ਬਾਤ ਪਾਵਾਂ ਬਤੋਲੀ ਪਾਵਾਂ, ਸੁਣ ਵੇ ਭਾਈ ਕਾਕੜਿਆ

ਇੱਕ ਸ਼ਖਸ ਮੈਂ ਐਸਾ ਡਿੱਠਾ, ਧੋਣ ਲੰਮੀ ਸਿਰ ਆਕੜਿਆ

..(ਊਠ )

27. ਚਿੱਟੀ ਮਸੀਤ ਬੂਹਾ ਕੋਈ ਨਾ…..( ਅੰਡਾ)

…ਸੁਪ੍ਰੀਤ ਤੇ ਸੁਮੀਤ ਨੇ ਬੁੱਝੀ

28. ਲੰਮਾਂ ਲੰਮ- ਸੰਲਮਾਂ

ਲੰਮੇ ਦਾ ਪਰਛਾਵਾਂ ਕੋਈ ਨਾ… ( ਸੜਕ/ਦਰਿਆ)

……….ਸੁਮੀਤ ਨੇ ਬੁੱਝੀ

29. ਚੜ੍ਹ ਚੌਂਕੀ ‘ਤੇ ਬੈਠੀ ਰਾਣੀ

ਸਿਰ ‘ਤੇ ਅੱਗ, ਬਦਨ ‘ਤੇ ਪਾਣੀ…..(ਹੁੱਕਾ )

………ਦਰਬਾਰਾ ਸਿੰਘ

30. ਰਾਹ ਦਾ ਡੱਬਾ

ਚੁੱਕਿਆ ਨਾ ਜਾਵੇ

ਹਾਏ ਵੇ ਰੱਬਾ……… ( ਖੂਹ/ਕੁੱਪ )

……….ਦਰਬਾਰਾ ਸਿੰਘ

31. ਬਾਹਰੋਂ ਆਇਆ ਬਾਬਾ ਲਸ਼ਕਰੀ

ਜਾਂਦਾ-ਜਾਂਦਾ ਕਰ ਗਿਆ ਮਸ਼ਕਰੀ…… ( ਭੂੰਡ )

………ਹਰਦੀਪ ਕੌਰ

32. ਸਬਜ਼ ਕਟੋਰੀ ਮਿੱਠਾ ਭੱਤ

ਲੁੱਟੋ ਸਈਓ ਹੱਥੋ-ਹੱਥ……. ( ਖ਼ਰਬੂਜਾ )

…………ਹਰਦੀਪ ਕੌ੍ਰ ਸੰਧੂ

33. ਸਈਓ ਨੀ ਇੱਕ  ਡਿੱਠੇਮੋਤੀ

ਵਿੰਨ੍ਹਦਿਆਂ-ਵਿੰਨ੍ਹਦਿਆਂ ਝੜ ਗਏ

ਮੈਂ ਰਹੀ ਖਲੋਤੀ………..( ਤ੍ਰੇਲ਼-ਤੁਪਕੇ  )

……..ਦਰਬਾਰਾ ਸਿੰਘ

34. ਤਿੰਨ ਚੱਪੇ ਇੱਕ ਲਕੜੀ ਆਂਦੀ

ਉਸ ਦਾ ਕੀ ਕੁਝ ਘੜੀਏ ?

ਬਾਰਾਂ ਕੋਹਲੂ, ਇੱਕ ਲੱਠ

ਚਰਖਾ ਘੜਿਆ ਤ੍ਰੈ ਸਿ ਸੱਠ ( ਸਾਲ, ਮਹੀਨੇ, ਦਿਨ)

……..ਦਰਬਾਰਾ ਸਿੰਘ

ਜੇ ਇਸ ਬਾਤ ਦੇ ਨਾਲ਼ ਹੇਠ ਲਿਖੀ ਸਤਰ ਜੋੜ ਦੇਈਏ ਤਾਂ ਜਵਾਬ ਬਦਲ ਜਾਂਦਾ ਹੈ…..

ਅਜੇ ਵੀ ਲੱਕੜੀ ਮੇਰੇ ਹੱਥ……. (ਕਲਮ )

……….ਹਰਦੀਪ ਕੌਰ

ਸਤਿਕਾਰਤ ਦਰਬਾਰਾ ਸਿੰਘ ਅਤੇ ਮੈਡਮ ਮਹਿੰਦਰ ਕੌਰ ਨੇ ਕੁਝ

ਨਵੀਆਂ ਬੁਝਾਰਤਾਂ ਨਾਲ਼ ਬਾਤਾਂ ਦੀ ਰਾਤ ਨੂੰ ਹੋਰ ਲੰਮੇਰਾ ਕੀਤਾ

ਹੈ….

ਕੁਝ ਨਵੀਆਂ ਬਾਤਾਂ ਪਾਈਆਂ ਜਾ ਰਹੀਆਂ ਹਨ,ਮਹਿੰਦਰ ਵਲੋਂ;

35. ਸਭ ਤੋਂ ਪਹਿਲਾਂ ਮੈਂ ਜੰਮਿਆ,ਫੇਰ ਮੇਰਾ ਭਾਈ

ਖਿੱਚ ਧੂ ਕੇ ਬਾਪੂ ਜੰਮਿਆ,ਪਿਛੋਂ ਸਾਡੀ ਮਾਈ

( ਦੁੱਧ, ਦਹੀਂ, ਮੱਖਣ ਤੇ ਲੱਸੀ)

……..ਹਰਦੀਪ ਕੌਰ ਸੰਧੂ

36.   ਆਲ਼ਾ ਭਰਿਆ ਕੌਡੀਆਂ ਦਾ ਡੱਬੀ ਭਰੀ ਸੰਧੂਰ ਦੀ

ਛੱਡ ਦੇ ਰਾਜਾ ਬੱਕਰੀਆਂ ਹਿਰਨ ਜਾਣਗੇ ਦੂਰ ਦੀ (        )

37.  ਬੀਜੇ ਰੋੜ ਉੱਗੇ ਝਾੜ ਲੱਗੇ ਨੇਂਬੂੰ ਖਿੜੇ ਅਨਾਰ   (ਕਪਾਹ )

……….ਜਦਵਿੰਦਰ ਸਿੰਘ

38. ਕੌਲ ਫੁੱਲ ਕੌਲ ਫੁੱਲ,ਫੁੱਲ ਦਾ ਹਜਾਰ ਮੁੱਲ

ਕਿਸੇ ਕੋਲ ਅੱਧਾ,ਕਿਸੇ ਕੋਲ ਸਾਰਾ

ਕਿਸੇ ਕੋਲ ਹੈ ਨੀਂ ਵਿਚਾਰਾ           (ਨਿਗ੍ਹਾ/ ਮਾਂ-ਪਿਓ )

………ਹਰਦੀਪ ਕੌਰ ਸੰਧੂ/ ਦਰਬਾਰਾ ਸਿੰਘ

39. ਨਿੱਕੇ ਨਿੱਕੇ ਮੇਮਨੇ ਪਹਾੜ ਚੁੱਕੀਂ ਜਾਂਦੇ ਨੈ

ਰਾਜਾ ਪੁੱਛੇ ਰਾਣੀ ਨੂੰ ਕੀ?ਜਨੌਰ ਜਾਂਦੇ ਨੇ

(ਰੇਲ ਗੱਡੀ ਦੇ ਡੱਬੇ )

……….ਹਰਦੀਪ ਕੌ੍ਰ ਸੰਧੂ

40. ਬੱਟ ਤੇ ਟਾਂਡਾ,ਸਭ ਦਾ ਸਾਂਝਾ ( ਹੁੱਕਾ)

…………ਹਰਦੀਪ ਕੌਰ ਸੰਧੂ

 

 

ਹਰਦੀਪ ਕੌਰ ਸੰਧੂ

ਇਸ਼ਤਿਹਾਰ

Responses

 1. 6. lips…. No clue about the others ….. I have a very rich, memorable experience of learning stories from my bhua ji’s Mother-in-law. Easily, She could have been the best story teller I have seen in my life…. or might have been best novelist…..

  Her style was so descriptive… you could literally see the characters, the surroundings in the story…. as you can see things on TV. I remember we used get the biggest bed in the house… an extra large blanket… and about 10 of my cousins in winter holidays…. listening those stories….. half of them were slept in between…. and next day…. it was a big issue from where to start again…. I think next time, when I am going to India… I am gonna record her versions…

 2. ਵਾਕਿਆ ਹੀ ਨਾਨੀ ਯਾਦ ਆ ਗਈ ! ਪਰ ਦਾਦੀ ਦੀ ਜਿਆਦਾ ਯਾਦ ਆਈ ਦਾਦੀ ਮੇਰੀ ਕਦੀਂ ਕਦੀਂ ਹੀ ਖੁਸ਼ ਹੁੰਦੀ ਸੀ ਫੇਰ ਤਾਂ ਮੂਡ ਵਿਚ ਆਕੇ ਕਹਾਣੀਆ ਤੇ ਬਾਤਾਂ ਪੋੰਦੀ ਸੀ
  ਅੱਜ ਵੀ ਦਾਦੀ ਦੀਆਂ ਗੱਲਾਂ ਸਾਡੇ ਘਰ ਹੁੰਦੀਆਂ ਨੇ ਤੇ ਸਾਰੇ ਚਟਕਾਰੇ ਲਾ ਲਾ ਕੇ ਗੱਲਾਂ ਕਰਦੇ ਨੇ !

 3. ੧ —ਉਂਗਲਾਂ ਅੰਗੂਠੇ
  ੨—ਅੱਖਾਂ
  ੩—-ਨਜ਼ਰ(ਠੀਕ ਕਰਨ ਦੀ ਲੋੜ ਹੈ।ਔਹ ਗਈ, ਆਹ ਆਈ)
  ੪—-ਮੂੰਹ ਵਿਚਲੇ ਦੰਦ ਅਤੇ ਜੀਭ
  ੫—-ਵਗਿਆ ਨੱਕ(ਸੀਂਢ)
  ੬—-ਬੁੱਲ
  ੭—-ਮੂੰਹ( ਬੰਦ ਤੇ ਖੁੱਲਾ)
  ੮—-ਹਵਾ
  ੯—-ਹੱਥ ਦੰਦ ਜੀਭ
  ੧੦—-ਜਾਨ

 4. ਬਾਤਾਂ ਪਾਓਣਾ,ਬੁਝਣਾ ਅਤੇ ਸੁਣਾਓਣਾ
  ਸਾਡੇ ਸਾਂਝੇ ਪਰਿਵਾਰ ਅਤੇ ਸਾਂਝੇ ਸਮਾਜਿਕ ਰਿਸ਼ਤਿਆਂ ਨੂੰ ਸੋਹਣੇ ਤਰੀਕੇ ਨਾਲ ਚਲਾਓਣ ਦੀ ਪ੍ਰਥਾ ਦਾ ਇਕ ਬਹੁਤ ਵੱਡਾ ਸਕੂਲ ਸੀ,
  ਬਾਤਾਂ ਪਾਓਣ,ਸੁਣਾਓਣ,ਸੁਣਨ ਅਤੇ ਬੁੱਝਣ ਦਾ।ਜਿਹੜਾ ਬੱਚਿਆਂ ਦੀ ਸਖ਼ਸ਼ੀਅਤ ਦੀ ਉਸਾਰੀ ਵਿਚ ਵੱਡਾ ਯੋਗਦਾਨ ਪਾਓਂਦਾ ਸੀ।ਬੱਚਿਆਂ
  ਵਿਚ ਧਿਆਨ ਕੇਂਦਰਿਤ ਕਰਨ ਦਾ ਅਭਿਆਸ,ਸਮੂਹਿਕ ਉੱਠਣ ਬੈਠਣ ਦੀ ਰੁਚੀ ਦਾ ਵਿਕਾਸ,ਉਨ੍ਹਾਂ ਦੀ ਬੁੱਧੀ ਨੂੰ ਤੇਜ਼ ਕਰਨ ਦਾ ਸਾਧਨ ਅਤੇ
  ਭਾਸ਼ਾ ਗਿਆਨ ਦੇਣ ਦਾ ਵੱਡਾ ਜ਼ਰੀਆ ਸੀ।ਇ ਹ ਪ੍ਰਥਾ ,ਨਾਵਲ ਕਹਾਣੀ ਦੇ ਸਾਰੇ ਚੰਗੇ ਗੁਣ,ਜਿਨ੍ਹਾਂ ਨੂੰ ਵੱਡੇ ਹੋਕੇ ਕਿਤਾਬਾਂ ‘ਚੋਂ ਪੜਦੇ ਰਹੇ ਹਾਂ,
  ਦਾਦੀ ਕਹਾਣੀਆਂ ਰਾਹੀਂ ਸੁਤੇ ਸਿਧ ਸਮਝਾ ਦਿੰਦੀ ਸੀ।ਭਾਸ਼ਾ ਦੀ ਸੁਭਾਸ਼ਤਾ,ਰਵਾਨਗੀ,ਸਸਪੈਂਸ,ਮਨ-ਪ੍ਰਚਾਵਾ ਬੱਚਿਆਂ ਨੂੰ ਕੀਲ ਕੇ ਰੱਖ ਦਿੰਦਾ ਸੀ।
  ਰਾਤ ਦੇ ਸਮੇ ਘਰ ਦੇ ਬੱਚੇ ਹੀ ਨਹੀਂ ,ਨਾਲ ਦੇ ਘਰਾਂ ਦੇ ਬੱਚੇ ਵੀ ਇਹ ਸੁਣਨ ਸਣਾਓਣ ਵਿਚ ਸ਼ਾਮਲ ਹੁੰਦੇ।ਕਥਾਵਾਂ ਸੁਣਦੇ ਸੁਣਦੇ ਸੌਂ ਜਾਂਦੇ।ਗਵਾਂਢੀਆਂ
  ਦੇ ਜੁਆਕਾਂ ਨੂੰ ਹਾਕਾਂ ਮਾਰਕੇ ਘਰੇਂ ਭੇਜਣਾ।”ਬਿਸ਼ਨੀਏਂ ਮੁੰਡਾ ਸੌਂ ਗਿਆ, ਭਾਨੀਏਂ ਕੁੜੀ ਸੁੱਤੀ ਪਈਐ। ਆ ਕੇ ਲੇਜੋ ਭਾਈ”
  ਕਹਾਣੀ ਸੁਣਾਓਣ ਵਾਲੀਆਂ ਦੇ ਵਾਰੇ ਜਾਈਏ,ਜਿਵੇਂ ਦੀਪੀ ਜੀ ਨੇ ਕਿਹਾ ਹੈ ਸੌ ਵਾਰ ਸੁਣਾਓਣ ਤੇ ਵੀ ਓਹੀ ਸ਼ਬਦ,ਓਹੀ ਸਸਪੈਂਸ,ਓਹੀ ਰੌਚਿਕਤਾ।ਬਾਤਾਂ
  ਸੁਣਨੀਆਂ,ਬੁੱਝਣੀਆਂ ਅਤੇ ਮੌਕੇ ਤੇ ਘੜ ਘੜ ਨਵੀਆਂ ਬਾਤਾਂ ਬੁੱਝਣ ਲਈ ਪਾਓਣੀਆਂ।ਅਤਾ ਪਤਾ(clue) ਦੇਣਾ,ਹਾਰ ਮੰਨਣ ਤੇ ਆਪ ਦੱਸਣਾ।

  ਏਸ ਤਰਾਂ ਦੇ ਕਈ ਕਈ ਸ਼ਬਦ ‘ਕੱਠੇ,ਬਿਨਾਂ ਰੁਕੇ ਬੋਲਣ ਲਈ ਕਹਿਣਾ,ਜਿਨ੍ਹਾਂ ਨੂੰ ਬੋਲਣ ਲੱਗਿਆਂ ਜੀਭ ਨੂੰ ਵਾਰ ਵਾਰ ਉਲਟਾਓਣਾ ਪੈਂਦਾ।ਜਿਵੇਂ
  ਰਾਜਾ ਗੋਪ ਗਪੰਗਮ ਖਾਂ ,ਜਿਸ ਨੂੰ ਲਗਾਤਾਰ ਬੋਲਣਾ ਪਰ ਦੋ ਤਿੰਨ ਵਾਰ ਬੋਲਣ ਤੋਂ ਬਾਅਦ ਗ਼ਲਤ ਬੋਲਿਆ ਜਾਣਾ।
  ਜਾਂ ਜਿਵੇਂ, ਮੂੰਢਕੜਾ ਦਦਹੇੜ ਢਕੜਬਾ ਰੱਖੜਾ ਕਲਿਆਨ ਆਸੇਮਾਜਰਾ ਰੌਣੀ ਜੱਸੋਆਲ।ਅਜੇਹੇ ਸ਼ਬਦ ਕਈ ਕਈ ਵਾਰ ਬੋਲਣ ਲਈ ਕਹੇ ਜਾਂਦੇ।
  (Articulation) ਦੇ ਅਭਿਆਸ ਦੀ ਬਹੁਤ ਵਧੀਆ ਮਿਸਾਲ ਹੁੰਦੀ ਸੀ।

  ਸਾਡੇ ਟੀ ਵੀ ਕਲਚਰ ਅਤੇ nucleus ਪਰਿਵਾਰ ਪ੍ਰਥਾ ਨੈ ਇਹ ਸਭ ਕੁਝ ਖ਼ਤਮ ਕਰ ਦਿੱਤਾ ਹੈ।ਦੀਪੀ ਜੀ ਨੇ ਇਸ ਲੇਖ ਰਾਹੀਂ ਸਭ ਕੁਝ ਮੁੜ ਤਾਜ਼ਾ ਕਰਵਾ ਦਿੱਤਾ।
  ਹੁਣ ਦੇ ਸੰਦਰਵ ਵਿਚ ਅਜੇਹੀ ਸਭਿਚਾਰਕ ਰੀਤੀ ਦੀ ਮੁੜ ਸ਼ੁਰੂਆਤ ਦੀ ਲੋੜ ਹੈ,ਤਾਂ ਜੋ ਅਧੁਨਿਕ ਬੱਚਿਆਂ ਦੀ ਸੋਚ ਨੁੰ ਸਾਫ ਸੁਥਰੀ ਤੇ ਨਿੱਗਰ ਸੇਧ ਦਿੱਤੀ ਜਾ ਸਕੇ।

 5. ਦਰਬਾਰਾ ਸਿੰਘ ਜੀ,
  ਬਹੁਤ-ਬਹੁਤ ਸ਼ੁਕਰੀਆ। ਬਹੁਤ ਹੀ ਵਧੀਆ ਵਿਚਾਰਾਂ ਨਾਲ਼ ਤੁਸਾਂ ਨੇ ਬਾਤਾਂ ਬਾਰੇ ਸਾਂਝ ਪਾਈ ਹੈ। ਹੌਸਲਾ ਅਫ਼ਜਾਈ ਲਈ ਮੈਂ ਆਪ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ।
  ਅੱਠਵੀਂ ਬਾਤ ਦਾ ਉੱਤਰ ” ਹਵਾ” ਹੋ ਸਕਦਾ ਹੈ। ਪਰ ਐਥੇ ਕੁਝ ਹੋਰ ਹੈ।
  ਅੱਜ ਮੈਂ ਕੁਝ ਹੋਰ ਬਾਤਾਂ ਪਾਈਆਂ ਨੇ। ਤੁਹਾਡੇ ‘ਸ਼ਬਦਕੋਸ਼’ ‘ਚ ਤਾਂ ਸਾਰੀਆਂ ਦੇ ਉੱਤਰ ਹੋਣਗੇ ਹੀ, ਕੋਈ ਸ਼ੱਕ ਹੀ ਨਹੀਂ।
  ਜੇ ਕੋਈ ਹੋਰ ਬਾਤ ਯਾਦ ਆਵੇ ਤਾਂ ਸੂਚੀ ‘ਚ ਸ਼ਾਮਲ ਕਰ ਦੇਣੀ।

 6. […] Author: WordPress.com Top Posts […]

 7. ਦੀਪੀ ਜੀ ਜ਼ਰੂਰੀ ਨਹੀਂ ਕਿ ਸਾਰਾ ਕੁਝ ਹੀ ਆਓਂਦਾ ਹੋਵੇ।ਮੇਰਾ ਬਾਤਾਂ ਬੁੱਝਣ ਦਾ ਮੰਤਵ ਸਿਰਫ ਗਲ ਨੂੰ ਅੱਗੇ ਤੋਰਨ ਦਾ ਸੀ,ਤਾਂ ਜੋ ਹੋਰ ਪਾਠਕ ਵੀ ਬਾਤਾਂ ਬੁੱਝਣ ਤੇ ਪਾਓਣ।ਤੁਹਾਡੇ ਵਲੋਂ ਤੋਰੀ ਗਲ ਅੱਗੇ ਤੁਰੇ,ਹੋਰ ਬਾਤਾਂ ਇਸ ਵਿਚ ਸ਼ਾਮਲ ਹੋਣ।ਪਰ ਲਗਦਾ ਹੈ ਪੁਰਾਣੀ ਪੀੜੀ ਤਕ ਹੀ ਇਹ ਪ੍ਰਥਾ ਰਹਿ ਗਈ,ਨਵੀਂ ਨੂੰ ਤਾਂ ਇਸ ਵਾਰੇ ਕੀ ਪਤਾ ਹੋ ਸਕਦੈ।ਪੁਰਾਣੀ ਪੀੜੀ ਦੀਆਂ ਸਿਮ੍ਰਤੀਆਂ ਵਿਚ ਵੀ ਇਹ ਧੁੰਧਲੀ ਯਾਦ ਬਣਕੇ ਰਹਿ ਗਿਆ।
  ੮ਵੇਂ ਦਾ ਜਬਾਵ ‘ਉਬਾਸੀ ਹੋ ਸਕਦੈ।

 8. I think 8th one is sleep….
  this actually one of the greatest exercise for mind.DEEPY di I really appreciate for this addition.These are the ways by which we can remind our childhood and re-enjoys it.
  I am completely agree with darbara singh that new genration hardly know any thing about this part of punjabi culture….but I think this blog will help parents to educate their children about their culture…

 9. ਦੀਪੀ ਜੀ ਵੱਖਰੇ ਤੇ ਵਧੀਆ ਕੰਮ ਕਰ ਰਹੇ ਹੋਂ …. ਤੁਹਾਡੇ ਬਲਾਗ ਦੀ ਸਿਆਣ ਪੰਜਾਬੀ ਸੱਭਿਆਚਾਰ ਨਾਲ ਹੋਣ ਲੱਗੀ ਹੈ …. ਵਧਾਈਆਂ ਜੀ

 10. ਹਰਦੀਪ ਜੀ
  ਕਮਾਲ ਦੇ ਦਿਨ ਸਨ!! ਕੈਸਾ ਸਕੂਨ ਸੀ ਜ਼ਿੰਦਗੀ ਵਿੱਚ ਕਿ ਸਾਰੇ ਦਿਨ ਦੇ ਕੰਮ ਕਾਰ ਤੋਂ ਵਿਹਲੇ ਹੋ, ਛੋਟੇ ਵੱਡੇ ਇਨ੍ਹਾਂ ਬਾਤਾਂ, ਬੁਝਾਰਤਾਂ ਤੇ ਸਾਖੀਆਂ ‘ਚੋਂ ਅਨੰਦ ਲੈਂਦੇ ਸਨ…
  ਜਦੋਂ ਕਦੇ ਦਿਨ ਵੇਲ਼ੈ ਬਾਤਾਂ ਦੀ ਗੱਲ ਕਰਨੀ ਤਾਂ ਮੰਮੀ ਜੀ ਨੇ ਕਹਿਣਾ “ਦਿਨ ਵੇਲ਼ੇ ਨੀ ਬਾਤਾਂ ਪਾਈਦੀਆਂ, ਨਾਨਕਿਆਂ ਦੇ ਘਰ ਦਾ ਰਾਹ ਭੁੱਲ ਜਾਂਦਾ ਹੈ”
  ਖੈਰ! ਤੁਸੀਂ ਬਚਪਨ ਦੀ ਪਟਾਰੀ ਨੂੰ ਹੌਲ਼ੀ ਹੌਲ਼ੀ ਖੋਹਲ ਕੇ ਬਹੁਤ ਕੀਮਤੀ ਪਲ ਯਾਦ ਕਰਵਾ ਰਹੇ ਹੋ। ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ…
  ਬੱਸ ਚਲਦੇ ਰਹੋ…

  20) ਸੂਈ ਧਾਗਾ
  24) ਧੂੰਆਂ ਤੇ ਅੱਗ

 11. ਕਮਾਲ ਕਰੀ ਜਾਂ ਰਹੇ ਹੋ ਹਰਦੀਪ ਜੀ, ਹਰ ਵਾਰ ਤੁਹਾਡੀ ਪੋਸਟ ਸਭਿਆਚਾਰ ਦਾ ਕੋਈ ਨਾ ਕੋਈ ਐਸਾ ਹਿੱਸਾ ਛੋਂਹਦੀ ਹੈ, ਜੋ ਪੰਜਾਬੀਅਤ ਦਾ ਅਨਿੱਖੜਵਾਂ ਅੰਗ ਹੁੰਦੀ ਹੈ ਤੇ ਜਿਸਨੂੰ ਪੰਜਾਬੀਆਂ ਨੇ ਬੁਰੀ ਤਰ੍ਹਾਂ ਖੁਦ ਤੋਂ ਨਿਖੇੜ ਦਿੱਤਾ ਹੁੰਦਾ ਹੈ। ਤੁਹਾਡਾ ਬਲੌਗ ਪੰਜਾਬੀ ਸਭਿਆਚਾਰ ਦਾ ਬੁਲਾਰਾ ਬਣਦਾ ਜਾ ਰਿਹਾ ਹੈ। ਤੁਹਾਡੀ ਯਾਦ ਸ਼ਕਤੀ ਅਤੇ ਖੋਜ ਸਮਰੱਥਾ ਕਾਬਿਲੇ ਤਾਰੀਫ਼ ਹੈ।

 12. ਸੌਖੀਆਂ ਸੌਖੀਆਂ ਤਾਂ ਸਾਰੀਆਂ ਬਾਈ ਦਰਬਾਰਾ ਸਿੰਘ ਹੁਰਾਂ ਨੇ ਬੁੱਝ ਲਈਆਂ

  8. ਨੀਂਦਰ
  13. ਜੰਦਰਾ

 13. ਲਓ ਹੋਰ ਬੁੱਝੋ …..

  1. ਬਾਤ ਪਾਵਾਂ ਬਤੋਲੀ ਪਾਵਾਂ, ਸੁਣ ਤੂੰ ਭਾਈ ਕਾਕੜਿਆ
  ਇੱਕ ਸ਼ਕਸ ਮੈਂ ਜੇਹਾ ਡਿੱਠਾ ਧੋਣ ਲੰਮੀ ਸਿਰ ਆਕੜਿਆ

  2. ਚਿੱਟੀ ਮਸੀਤ ਬੂਹਾ ਕੋਈ ਨਾ

  3. ਲੰਮਾਂ ਲੰਮ-ਸੰਲਮਾਂ
  ਲੰਮੇ ਦਾ ਪਰਛਾਵਾਂ ਕੋਈ ਨਾ

  4. ਚੱੜ੍ਹ ਚੋੰਕੀ ਤੇ ਬੈਠੀ ਰਾਣੀ
  ਸਿਰ ਤੇ ਅੱਗ ਬਦਨ ਤੇ ਪਾਣੀ

  5. ਰਾਹ ਵਿਚ ਡੱਬਾ
  ਚੁਕਿਆ ਨੇ ਜਾਏ
  ਹਾਏ ਵੀ ਰੱਬਾ

  6. ਬਾਹਰੋਂ ਆਇਆ ਬਾਬਾ ਲਸ਼ਕਰੀ
  ਜਾਂਦਾ ਜਾਂਦਾ ਕਰ ਗਿਆ ਮਸ਼ਕਰੀ

  7. ਸਬਜ਼ ਕਟੋਰੀ ਮਿੱਠਾ ਭੱਤ
  ਲੁੱਟੋ ਸਈਓ ਹੱਥੋ ਹੱਥ

  8. ਸਈਓ ਨੀ ਇੱਕ ਡਿੱਠੇ ਮੋਤੀ
  ਵਿਨ੍ਹਦਿਆਂ ਵਿਨ੍ਹਦਿਆਂ ਝੱੜ ਗਏ
  ਮੈਂ ਰਹੀ ਖਲੋਤੀ

  9. ਤਿੰਨ ਚੱਪੇ ਇੱਕ ਲਕੜੀ ਆਂਦੀ
  ਉਸ ਦਾ ਕੀ ਕੁਝ ਘੜੀਏ ?
  ਬਾਰਾਂ ਕੋਹਲੂ,
  ਤੇਰਵੀਂ ਲੱਠ,
  ਚਰਖਾ ਘੜ‌ਿਆ
  ਤ੍ਰੈ ਸੋ ਸੱਠ !

  • this one is old

  • egg

  • The answer for third one is “Road” or “Sarak”.

 14. ਨਹੀਂ ਗਲ ਤੁਰੀ ਹੈ,ਪਰ ਖੁੱਲ ਕੇ ਨਹੀਂ ।ਪਾਠਕਾ ਨੂੰ ਦਿਲ ਖੋਲਕੇ ਸ਼ਾਮਲ ਹੋਣ ਦੀ ਸੰਙ ਨਹੀਂ ਰੱਖਣੀ ਚਾਹੀਦੀ।

 15. ਸਾਰੇ ਪਾਠਕਾਂ ਦਾ ਤਹਿ ਦਿਲੋਂ ਧੰਨਵਾਦ…..
  ਜਿਨਾਂ ਨੇ ਬਾਤਾਂ ਸੁਣੀਆਂ ……
  ਦੋਹਰਾ -ਤੀਹਰਾ ਧੰਨਵਾਦ ਜਿਨ੍ਹਾਂ ਨੇ ਨਾ ਸਿਰਫ਼ ਸੁਣੀਆਂ ਸਗੋਂ ’ਮੈਂ’ਤੁਸੀਂ ਬੁੱਝਾਂ- ਮੈਂ ਬੁੱਝਾਂ’ ਦੀ ਰੌਲ਼ੀ ‘ਚ ਸ਼ਾਮਲ ਹੋ ਬੁੱਝੀਆਂ ਵੀ।
  ਬੁੱਝੀਆਂ ਗਈਆਂ ਬਾਦਾਂ ਦੇ ਜਵਾਬ ਬਾਤਾਂ ਦੇ ਨਾਲ਼ ਲਿਖੇ ਜਾ ਰਹੇ ਨੇ।

  ਅੱਜ ਸੰਦੀਪ ਸੀਤਲ ਜੀ ਨੇ ਕੁਝ ਹੋਰ ਬਾਤਾਂ ਨਾਲ਼ ਸਾਂਝ ਪਾਈ ਹੈ।
  ਬਹੁਤ-ਬਹੁਤ ਸ਼ੁਕਰੀਆ ਸੰਦੀਪ ਜੀ।
  ਤੁਹਾਡੇ ਵਲੋਂ ਪਾਈਆਂ ਬਾਤਾਂ ਨੂੰ ਸੂਚੀ ‘ਚ ਸ਼ਾਲਮ ਕਰ , ਪਾਠਕਾਂ ਨੂੰ ਫਿਰ ਤੋਂ ਆਰ੍ਹੇ ਲਾ ਦਿੱਤਾ ਹੈ।

 16. ..This is FUN…!

 17. ਸੰਦੀਪ ਦੀਆਂ ਬਾਤਾਂ ਨਾਲ ਗਲ ਤੁਰਨ ਲੱਗੀ ਹੈ,ਧੰਨਵਾਦ।ਸੰਦੀਪ ਗਲ ਸੌਖਿਆਂ ਜਾਂ ਔਖਿਆਂ ਦੀ ਨਹੀ,ਗੱਲ ਪਾਠਕਾਂ ਦੀ ਸ਼ਮੂਲੀਅਤ ਦੀ ਹੈ।ਕੋਈ ਸਾਰੀਆਂ ਬੁੱਝ ਸਕਦੈ ,ਕੋਈ ਅੱਧੀਆਂ,ਕਿਸੇ ਨੂੰ ਇੱਕ ਆਓਂਦੀ ਹੈ ਕਿਸੇ ਨੂੰ ਦੋ।ਜੇ ਸਾਰੇ ਰਲਕੇ ਬੁਝਾਂਗੇ ਤਾਂ ਬਲਾਗ ਦਾ ਮਕਸਦ ਪੂਰਾ ਹੂੰਦਾ ਹੈ।ਪਾਠਕ ਜੁੜਨ ,ਗਿਣਤੀ ਵਧੇ,ਪਾਠਕਾਂ ਵਿਚ ਕੁਝ ਹੋਰ ਕਰਨ ਦੀ ,ਪੜਨ ਲਿਖਣ ਦੀ ਇੱਛਾ ਜਾਗੇ।
  ਮੈਂ ਤੇਰੀ ਮੇਲ ਦਾ ਜਬਾਵ ਨਹੀਂ ਦੇ ਸਕਿਆ,ਮੁਆਫੀ ਚਾਹੁਨਾ।ਪਰ ਮੈਂ ਤੇ ਮਹਿੰਦਰ ਯਾਦ ਅਕਸਰ ਕਰਦੇ ਹਾਂ।

 18. ਨਿੱਕੀ ਜਿਹੀ ਪਿਦਨੀ,,,,,(ਬਹੁਕਰ/ਝਾੜੂ)

 19. ਬਲਾਗ ਤੇ ਗੱਲ ਅੱਗੇ ਤੁਰੇ ,ਇਸ ਹਿਤ ਨੂੰ ਮੁੱਖ ਰੱਖਦੇ ਹੋਏ ਬਾਤਾਂ ਬੁੱਝਣ ਦੀ ਕੋਸ਼ਿਸ਼ ਕੀਤੀ ਹੈ।ਮੈਂ ‘ਤੇ ਮਹਿੰਦਰ ਨੈ।ਨਾਲ ਹੀ ਕੁਝ ਹੋਰ ਬਾਤਾਂ ਪਾਈਆਂ ਜਾ ਰਹੀਆਂ ਨੇ।
  ੧੪-ਝਾੜੂ
  ੧੬-ਪਰਾਂਦਾ
  ੧੭-ਟਿੱਚ ਬਟਨ
  ੧੮-ਕੜਛੀ
  ੧੯-ਜੀਭ
  ੨੧-ਦੀਵਟ ‘ਤੇ ਦੀਵਾ
  ੨੯-ਹੁੱਕਾ
  ੩੦-ਖੂਹ/ਕੁੱਪ
  ੩੧-ਬੱਦਲ਼
  ੩੩-ਤ੍ਰੇਲ ਤੁਪਕੇ
  ੩੪-ਸਾਲ,ਮਹੀਨੇ,ਦਿਨ

  ਕੁਝ ਨਵੀਆਂ ਬਾਤਾਂ ਪਾਈਆਂ ਜਾ ਰਹੀਆਂ ਹਨ,ਮਹਿੰਦਰ ਵਲੋਂ;

  ੧-ਸਭ ਤੋਂ ਪਹਿਲਾਂ ਮੈਂ ਜੰਮਿਆ,ਫੇਰ ਮੇਰਾ ਭਾਈ
  ਖਿੱਚ ਧੂ ਕੇ ਬਾਪੂ ਜੰਮਿਆ,ਪਿਛੋਂ ਸਾਡੀ ਮਾਈ
  ੨-ਆਲ਼ਾ ਭਰਿਆ ਕੌਡੀਆਂ ਦਾ ਡੱਬੀ ਭਰੀ ਸੰਧੂਰ ਦੀ
  ਛੱਡ ਦੇ ਰਾਜਾ ਬੱਕਰੀਆਂ ਹਿਰਨ ਜਾਣਗੇ ਦੂਰ ਦੀ
  ੩-ਬੀਜੇ ਰੋੜ ਉੱਗੇ ਝਾੜ ਲੱਗੇ ਨੇਂਬੂੰ ਖਿੜੇ ਅਨਾਰ
  ੪-ਕੌਲ ਫੁੱਲ ਕੌਲ ਫੁੱਲ,ਫੁੱਲ ਦਾ ਹਜਾਰ ਮੁੱਲ
  ਕਿਸੇ ਕੋਲ ਅੱਧਾ,ਕਿਸੇ ਕੋਲ ਸਾਰਾ
  ਕਿਸੇ ਕੋਲ ਹੈ ਨੀਂ ਵਿਚਾਰਾ
  ੫-ਨਿੱਕੇ ਨਿੱਕੇ ਮੇਮਨੇ ਪਹਾੜ ਚੁੱਕੀਂ ਜਾਂਦੇ ਨੈ
  ਰਾਜਾ ਪੁੱਛੇ ਰਾਣੀ ਨੂੰ ਕੀ?ਜਨੌਰ ਜਾਂਦੇ ਨੇ
  ੬-ਬੱਟ ਤੇ ਟਾਂਡਾ,ਸਭ ਦਾ ਸਾਂਝਾ

  ਬਾਤਾਂ ਪਾਈਆਂ ਮਹਿੰਦਰ ਨੇ

 20. ੧. ਮਲਾਈ, ਦਹੀਂ, ਮਖਣ, ਲਸੀ
  ੪. ਮਾਪੇ
  ੫. ਗਡੀ ਦੇ ਡਬੇ

  Sandip

 21. ਪੰਜਾਬੀ ਦੇ ਪਾਠਕਾਂ ਨੂੰ ਸੁਨੇਹਾ….
  ਮੈਂ ਮਹਿਸੂਸ ਹੀ ਨਹੀਂ ਕੀਤਾ ਸਗੋਂ ਖੁਦ ਅਜ਼ਮਾ ਕੇ ਵੇਖ ਲਿਆ ਹੈ ਕਿ ਪੰਜਾਬੀ ਦੇ ਪਾਠਕਾਂ ਦੀ ਗਿਣਤੀ ਕਿੰਨੀ ਥੋੜੀ ਹੈ….
  ਪਤਾ ਨਹੀਂ ਪੰਜਾਬੀ ਦੇ ਪਾਠਕ ਸਾਂਝ ਨਹੀਂ ਪਾਉਣਾ ਚਾਹੁੰਦੇ ਜਾਂ ਕੁਝ ਹੋਰ ਕਾਰਨ….ਜਿਸ ਨੂੰ ਲੱਭਣਾ ਅਜੇ ਬਾਕੀ ਹੈ ????/
  ਪਿਛੇ ਜਿਹੇ ਮੈਂ ਇੱਕ ਪੋਸਟ ਬਲਾਗ ‘ਤੇ ਲਾਈ ਸੀ, ” ਕੁਛ ਕਹੋ ਜਾਂ ਬਦਲੋ ਰਾਏ” ..
  ਇਹ ਪੋਸਟ ਓਦੋਂ ਮੈਂ ਸਿਰਫ਼ ਹਿੰਦੀ ਦੇ ਬਲਾਗਾਂ ‘ਤੇ ਝਾਤੀ ਮਾਰ ….ਤੁਲਨਾ ਕੀਤੀ ਸੀ ਕਿ ਹਿੰਦੀ ਬਲਾਗਾਂ ‘ਤੇ ਪਾਠਕਾਂ ਦੀ ਗਿਣਤੀ ਦੀ ਭਰਮਾਰ ਹੈ…..ਪਰ ਹੁਣ ਮੈਂ ਖੁਦ ਅਜ਼ਮਾਕੇ ਵੇਖ ਲਿਆ ਹੈ….ਜੇ ਤੁਸੀਂ ਪ੍ਰਮਾਣ ਚਾਹੁੰਦੇ ਹੋ ਤਾਂ ਹੇਠ ਲਿਖਿਆ ਲਿੰਕ ਕਲਿਕ ਕਰੋ…..

  http://shabdonkaujala.blogspot.com

  ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ?????

 22. 35. ਦੁਧ ਮਲਾਈ ਮਖਣ ਲਸੀ
  38. ਮਾਪੇ
  39. ਗਡੀ ਦੇ ਡਬੇ

 23. 37 ਕਪਾਹ

 24. ਜਸਵਿੰਦਰ ਜੀ ਠੀਕ ਬੁੱਝੀ।ਦੀਪੀ ਜੀ “ਨਿਗ੍ਹਾ” ਠੀਕ ਹੈ ,ਪਰ ਸਾਡੇ ਇਹ ਬਾਤ ਮਾਂ ਬਾਪ ਲਈ ਪਾਈ ਜਾਂਦੀ ਸੀ।
  ਦੀਪੀ ਜੀ ਜੇਹੜੀ ਗਲ ਤੋਰਨੀ ਚਾਹੁੰਦੇ ਸੀ, ਓਹ ਨਹੀਂ ਤੁਰੀ।ਤੁਸੀਂ ਬਾਤਾਂ ਪਾਈਆਂ ਮੈਂ ਜਾਂ ਇਕ ਅੱਧ ਹੋਰ ਨੇ ਬੁਝ ਲਈ, ਮੈਂ ਬਾਤ ਪਈ ਤੁਸੀਂ ਬੁੱਝ ਲਈ ।ਮਕਸਦ ਜ਼ਿਆਦਾ ਪਾਠਕ ਜੋੜਨ ਦੀ ਸੀ।ਇੱਕੋ ਬਾਤ ਵੱਖ ਵੱਖ ਖਿਤਿਆਂ ਵਿਚ ਵੱਖ ਵੱਖ ਤਰੀਕੇ ਨਾਲ ਪਾਈ ਜਾਂਦੀ ਹੈ ।ਉਹ ਸਾਰੀਆਂ ਸ਼ੈਲੀਆਂ ਦੇ ਸਾਹਮਣੇ ਲਆਓਣ ਦਾ ਮੰਤਵ ਸੀ।ਪਰ ਤੁਹਾਡੀ ਗਲ ਠੀਕ ਹੈ,ਅਸੀਂ ਪੰਜਾਬੀ ਉਂਝ ਚੁਪ ਨਹੀਂ ਰਹਿੰਦੇ,ਪਰ ਅਜੇਹੀਆਂ ਅਰਥ ਭਰਪੂਰ ਗੱਲਾਂ ਲਈ ਸ਼ਰਮਾਕਲ਼ ਬਣ ਜਾਂਦੈ ਹਾਂ ।ਕੋਈ ਗੱਲ ਨਹੀ ਤੁਰਦੇ ਰਹੋ,ਇਕ ਦਿਨ ਹਜੂਮ ਤੁਹਾਡੇ ਨਾਲ ਹੋਵੇਗਾ ।

 25. सुंदर पहेलियाँ

 26. lo ji assi v aa gaye aap ji de blog te !
  hale kuj padya ni. 2 jully nu padunga.
  bot e sohna blog !
  BADHAI HOVE !
  mere blog te fer aayo-aaunde reyo!

 27. ਮਨੋਜ ਭਾਰਤੀ ਜੀ ਅਤੇ ਓਮ ਪਰੋਹਤ ਜੀ ਬਲਾਗ ਤੇ ਆਓਣ ਤੇ ਆਪ ਜੀ ਨੂੰ ਜੀ ਆਇਆਂ ।ਅਪਣੇ ਬਲਾਗ ਦੀ ਜਾਣਕਾਰੀ ਦਵੋ,ਜਰੂਰ ਵੇਖਣਾ ਚਾਹਾਂਗੇ ।

 28. vaqya hi badi sharmnaak gall he, punjabi punjabiyat ton door ja rhey hann, main iss blog tey aya taan meriyan akhan hasdey-2 pani naal bhar ayiyan ke deepi ji ne kinna sohna upralla kita hai apney sbhiyachar nu agey lai ke jaan da, parr kuch ku ginti dey pathak hi jurey.

  Mai haley v aas krda haan ke deepi ji jis mantav nu lai ke challey hann os vich ohna nu jrur kamyabi miley gi.

  Jeondey Raho,
  Amardeep

 29. ਲੱਮ ਸਲੰਮਾ ਆਦਮੀ ਉਹਦੀ ਗਿੱਟੇ ਦਾੜੀ !

 30. ਊਠ ਤੇ ਚੜੇਂਦੀਏ ਹਕੇਂਦਾ ਕੀ ਲਗੇਂਦਾ ਏ ,ਉਹ ਦਾ ਤਾਂ ਮੈਂ ਨਾਂ ਨਹੀ ਲੈਣਾ, ਮੇਰਾ ਨਾਂ ਹੈ ਜੀਂਆ॥ ਮੇਰੀ ਸੱਸ ਤੇ ਉਹਦੀ ਸੱਸ ਦੋਵੇ ਮਾਂਵਾਂ ਧੀਆਂ

 31. ” etha dhebi, otha kdi ”

  Mai bhut time to is bujart da answer lade reha ha. jekr kise nu v pta hai ta jrur daso..

  te isde nal hi nal mai us purane time vich wapse jana chanda jdo ahe bujarta Nana Nani pundhiya c.
  mai chuna ki oho time wapse aje jdo sare eekthe rende c sare eekhte hasde-kedhde c jdo ahe Tv,mobile,computer nhi hunde c

 32. ਅੌੜਿਅਾ ਦੀ ਪੌੜਿਅਾ ਦੀ..
  ਬਾਹਰੋ ਸੁਕਾ ਜਿਹਾ ਰੱਤ(ਲਹੂ) ਲੋਹਿਅਾ ਦੀ (…..)

 33. I want answer of this :

  “Baat pawa batoli pawa, baat nu lawa aada…,,,
  Putt potey viyahe gye kuwara reh gya dada.”

  plz answer fast if anyone knows

  at

  amrindersinghs087@gmail.com

 34. teri manji thale gehra tera agla parauna kehra …………………………es da matlab ki hai plz daseo


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: