Posted by: ਡਾ. ਹਰਦੀਪ ਕੌਰ ਸੰਧੂ | ਮਈ 17, 2010

ਟੋਕਰਾ ਲਾ ……. ਫੜਨਾ


chidi

ਨਿੱਕੜਿਆਂ ਦੇ

ਨਿੱਕੇ-ਨਿੱਕੇ ਸ਼ੁਗਲ

ਲੈ ਕੇ ਟੋਕਰਾ

ਛੋਟੀ ਸੋਟੀ ਸਹਾਰੇ

ਟੇਢਾ ਖੜ੍ਹਾ ਕਰਦੇ

ਸੋਟੀ ਨਾਲ਼ ਬੰਨਦੇ 

ਇੱਕ ਲੰਮੀ ਰੱਸੀ

ਭੋਰ-ਭੋਰ ਕੇ ਰੋਟੀ

ਲੱਪ ਕੁ ਦਾਣੇ

ਕੌਲੇ ‘ਚ ਪਾਣੀ

ਟੋਕਰੇ ਥੱਲੇ 

ਜਾ ਨਿੱਕੇ ਧਰਦੇ

ਫੇਰ ਕਿਸੇ ਲੁਕਵੀਂ ਥਾਵੇਂ

ਨੀਝ ਲਾ ਬਹਿੰਦੇ

ਨਾ ਕਰਿਓ ਖੜਕਾ

ਨਾਲ਼ਦਿਆਂ ਨੂੰ ਕਹਿੰਦੇ

ਜਨੌਰ ਉੱਡਦੇ-ਉੱਡਦੇ

ਵੇਖ ਕੇ ਰੋਟੀ ਭੋਰੀ

ਦਾਣੇ….ਪਾਣੀ

ਬਿਨ ਟੋਕਰਾ ਵੇਖੇ

ਜਿਉਂ ਹੀ ਨੇੜੇ ਢੁੱਕਦੇ

ਆਵਦੇ ਜਾਣੀ…

ਫੁਰਤੀ ਦਿਖਾਉਣੀ

ਮਲਕ ਦੇਣੇ….

ਰੱਸੀ ਖਿੱਚਦੇ

ਪਰ ਟੋਕਰਾ ਡਿੱਗਦੇ…

ਪੰਛੀ ਉੱਡਦੇ…

ਚਿੜੀ ਫੁਰ..ਰ..

ਤੇ ਘੁੱਗੀ ਵੀ ਫੁਰ..ਰ..

ਪੰਛੀ ਫੁਰਰ ਕਰ ਜਾਂਦੇ

ਹੱਥ ਮਲਦੇ ਨਿੱਕੇ ਰਹਿ ਜਾਂਦੇ

ਬਿਨਾਂ ਹੌਸਲਾ ਹਾਰੇ

ਸਾਥੀਆਂ ਦੇ ਸਹਾਰੇ

ਫੇਰ ਟੋਕਰਾ ਜਾ ਧਰਦੇ

ਕਦੇ ਨਾ ਕਦੇ…

ਫੜੀ ਜਾਂਦੀ

ਕੋਈ ਨਾ ਕੋਈ

ਘੁੱਗੀ – ਚਿੜੀ

ਖੰਭਾਂ ਨੂੰ ਕਰ ਹਰਾ- ਗੁਲਾਬੀ

ਛੱਡ ਦਿੰਦੇ ਖੁੱਲ੍ਹੇ ਅੰਬਰੀਂ

ਲਾ ਆਵਦੇ-ਆਵਦੇ

ਨਾਉਂ ਦੀ ਤਖਤੀ

ਇਹ ਮੇਰੀ ਚਿੜੀ… 

ਓਹ ਤੇਰੀ ਘੁੱਗੀ !

ਡਾ. ਹਰਦੀਪ ਕੌਰ ਸੰਧੂ

( ਸਿਡਨੀ-ਬਰਨਾਲ਼ਾ) 

 

ਇਸ਼ਤਿਹਾਰ

Responses

 1. ਹਰਦੀਪ ਬਚਪਨ ਦੇ ਦਿਨਾਂ ਦੀ ਇਹ ਖੂਬਸੂਰਤ ਕਵਿਤਾ ਹੈ … ਆਪਣੇ ਬਚਪਨ ਨੂੰ ਰੀਲ ਵਾਂਗ ਦੇਖਣ ਦਾ ਆਨੰਦ …. ਬਚਪਨ ਚ ਇਹ ਖੇਡ ਮੈਂ ਵੀ ਬਹੁਤ ਖੇਡੀ ਹੈ ਪਰ ਕਦੇ ਵੀ ਕੋਈ ਚਿੜੀ ਘੁੱਗੀ ਮੇਰੇ ਟੋਕਰੇ ਹੇਠ ਨਹੀਂ ਆਈ …. ਕਦੇ ਇਕ ਵਾਰ ਵੀ ਨਹੀਂ …. ਸੋ ਜਿਹੜੀਆਂ ਵੀ ਚਿੜੀਆਂ ਘੁੱਗੀਆਂ ਰੰਗ ਤੋਂ ਬਿਨਾਂ ਹੁੰਦੀਆਂ ਉਹਨਾਂ ਨੂੰ ਮੈਂ ਆਪਣੀਆਂ ਸਮਝਦਾ ….
  ਇਹ ਕਵਿਤਾ ਮੈਨੂੰ ਮੇਲ ਕਰ ਦੇਵੋ , ਮੈਂ ਇਹ ਬੇਦੀ ਨੂੰ ਪ੍ਰਾਇਮਰੀ ਸਿਖਿਆ ਜਾਂ ਪੰਖੜੀਆ ਲਈ ਭੇਜਣਾ ਚਹਾਗਾ …
  ਖੂਬਸੂਰਤ ਕਵਿਤਾ ਲਈ ਵਧਾਈ !!!

 2. ਅਤੇ ਜੇਕਰ ਕਿਸੇ ਵੱਡੇ ਛੋਟੇ ਦੀ ਅਵਾਜ਼ ਜਾਂ ਹੋਰ ਖੜਕਾ ਹੋਣ ਕਾਰਨ ਇਹ
  ਚਿੜੀਆਂ ਉਡ ਜਾਂਦੀਆਂ ਤਾਂ ਉਸ ਤੇ ਗੁੱਸਾ ਬਹੁਤ ਆਉਂਦਾ।

 3. ਡਾਕਟਰ ਸਾਹਿਬ,
  ਆਦਾਬ!
  ਤੁਸੀਂ ਇਸ ਨਜ਼ਮ ਨਾਲ ਬਚਪਨ ਚੇਤੇ ਕਰਾ ਦਿੱਤਾ। ਮੇਰੇ ਆਪਣੇ ਬਚਪਨ ਨੇ ਆਪ ਇਹੋ ਜਿਹੀਆਂ ਖੇਡਾਂ ਘੱਟ ਹੀ ਮਾਣੀਆਂ ਹਨ, ਪਰ ਮੈਂ ਹੋਰਨਾਂ ਨੂੰ ਇਸ ਤਰ੍ਹਾਂ ਦੀਆਂ ਖੇਡਾਂ ਮਾਣਦਿਆਂ ਬਹੁਤ ਮਾਣਦਾ ਰਿਹਾ ਹਾਂ। ਕਿਸੇ ਦਿਨ ਕੋਈ ਹੋਰ ਖੇਡ ਲੱਭੋ।
  ਉਹ ਤੁਸੀਂ ਤਾਂ ‘ਹਰਫ਼ਨ ਮੌਲਾ’ ਹੋ। ਤਸਵੀਰਾਂ ਵੀ ਬਣਾ ਲੈਂਦੇ ਹੋ!! ਤੁਹਾਡੇ ਨਾਲ ਤਾ ਈਰਖਾ ਵੀ ਹੋ ਸਕਦੀ ਹੈ।
  ਇਸ ਚੰਗੇ ਹੀਲੇ ਲਈ ਮੁਬਾਰਕਾਂ।
  -ਬਖ਼ਸ਼ਿੰਦਰ

 4. Yaadan dee putari bhut sohni hayy.
  Yaadan dee putari chu bhuq huseen ful hun. good job

 5. bahut hi khubsurat kavita hai….bachpan di yaad taza karva gai……

 6. ਬਹੁਤ ਵਧੀਆ ਸ਼ੁਗ਼ਲ ਹੁੰਦਾ ਸੀ ਐਸ ਤਰ੍ਹਾਂ ਚਿੜੀਆਂ ਫੜਨਾ। ਫੇਰ ਰੰਗ ਕੇ ਉਡਾਓਣੀ,ਜਦੋਂ ਦਿਖਣੀ ਰੌਲੀ ਪਾਕੇ ਕਹਿਣਾ ,”ਔਹ ਮੇਰੇ ਆਲ਼ੀ ਚਿੜੀ”।
  ਨਿੱਕੀਆਂ ਨਿੱਕੀਆਂ ਗੱਲਾਂ ਚੋਂ ਵੱਡੀਆ ਵੱਡੀਆ ਖੁਸ਼ੀਆਂ ਲੱਭਣਾ ।ਮਾਂ ਦੀਆਂ ਝਿੜਕਾਂ ਅੱਡ,ਵੇ ਕੀ ਕੁੜੀਆਂ ਆਲੀਆਂ ਖੇਡੀ ਲੱਗ ਗਿਐਂ ।

 7. Puraniya yaadan taza ho gayian eh kavita pad ke.

 8. ਨਿੱਕੇ ਹੁੰਦਿਆਂ ਮੈਂ ਵੀ ਇਹ ਖੇਡ ਦੋਸਤਾਂ ਸੰਗ ਖੇਡੀ ਸੀ। ਇੱਕ ਵਾਰ ਰੱਸੀ ਖਿੱਚਦਿਆਂ ਜਿਓਂ ਹੀ ਟੋਕਰਾ ਡਿੱਗਾ…. ਜਾ ਡਿੱਗਾ ਵਿਚਾਰੀ ਚਿੜੀ ਦੇ ਉੱਤੇ…. ਖੰਭ ਟੁੱਟ ਗਿਆ ਸੀ ਸ਼ਾਇਦ ਓਸ ਦਾ…. ਕੁਝ ਚਿਰ ਤਾਂ ਵਿਚਾਰੀ ਤੋਂ ਉੱਡਿਆ ਹੀ ਨਾ ਗਿਆ। ਪਰ ਬਾਦ ‘ਚ ਉੱਡ ਗਈ ਸੀ। ਏਸ ਤੋਂ ਬਾਦ ਬਾਲ ਮਨ ਐਨਾ ਡਰਿਆ ਕਿ ਮੁੜ ਏਸ ਖੇਡ ਦਾ ਨਾਂ ਨਹੀਂ ਲਿਆ।
  That was my experience but as far as the poem is concerned…. your writing capabilities have created the same scene in front of my eyes… and i must say you have good sketching skills too…… Congrats on being such a talented artist……

 9. yadaaN di tokri nu khoob akkhaaN saamne
  lai aanda tusi…
  ik khoobsurat nazm
  bachpan de maasoom palaaN naal
  khed-khidaariaaN karde hoe lafz..

  please visit
  panesarcom.blogspot.com

 10. ਵਾਹ ਹੀ ਵਾਹ ਕਮਾਲ ਕਰ ਦਿੱਤੀ ਜੀ। ਮੈਂ ਇਸ ਖੇਡ ਬਾਰੇ ਕਦੀ ਨਹੀਂ ਸੀ, ਸੁਣਿਆ । ਹੁਣ ਅਫ਼ਸੋਸ ਹੋ ਰਿਹਾ ਕਿ ਮੈਂ ਨਹੀਂ ਖੇਡੀ…

  ਵੈਸੇ ਵੀ ਚੰਗਾ ਹੀ ਹੋਇਆ। ਚੀਜ਼ਾਂ ਜਾਂ ਮਨੁੱਖਾਂ ਤੇ ਆਪਣੇ ਨਾਮ ਦੇ ਠੱਪੇ ਲਾਉਣ ਵਾਲਾ ਬਚਪਨਾ ਨਹੀਂ ਕੀਤਾ, ਇਹੀ ਸੋਚ ਹੁਣ ਹੋਰ ਪਕੇਰੀ ਬਣੀ ਹੋਈ ਹੈ। ਫੇਰ ਵੀ ਬਚਪਨ ਤਾਂ ਬਚਪਨ ਹੁੰਦਾ, ਬਹੁਤ ਪਿਆਰੀ ਕਵਿਤਾ ਲਈ ਸ਼ੁਕਰੀਆ

 11. ਬਹੁਤ ਹੀ ਖੂਬਸੂਰਤ ਨਜ਼ਮ ਹੈ ….ਮੁਬਾਰਕਾਂ ਅਤੇ ਸ਼ੁਕ੍ਰਿਯਾ ਬਚ੍ਪਨ ਨੂੰ ਯਾਦ ਦਿਲਾਉਣ ਦੀਆਂ !

 12. इह मेरी चिड़ी ओह तेरी घुग्गी
  क्या बात है। रूह राजी हो गई

  बहुत-बहुत शुक्रिया हरदीप जी

 13. ਨੋਟ ਕੀਤਾ

 14. ih khed ta aapan thikriwale khede see, barnala aa ke ta nahi khedi

 15. Sat shri akal ji
  tuhadiyan likhiya poems pad k bachpan yaad aa gya te akhan vich pani


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: