Posted by: ਡਾ. ਹਰਦੀਪ ਕੌਰ ਸੰਧੂ | ਅਪ੍ਰੈਲ 19, 2010

ਮਾਂ ਹੱਥੀਂ ਕੱਢੀ ਚਾਦਰ


ਮਾਂ ਹੱਥੀਂ ਕੱਢੀ ਚਾਦਰ

ਮਾਂ ਮੇਰੀ ਨੇ

ਚਾਦਰ ਕੱਢੀ

ਉੱਤੇ ਪਾਈਆਂ

ਫੁੱਲ-ਪੱਤੀਆਂ

ਪਲ਼ੰਘ ‘ਤੇ ਜਦ

ਵਿਛਾਵਾਂ ਚਾਦਰ

ਮਾਂ ਤੈਨੂੰ ……

ਤੱਕਦੀਆਂ ਅੱਖੀਆਂ

ਫੁੱਲ ਚਾਦਰ ਦੇ

ਤੇਰਾ ਚਿਹਰਾ ਮਾਂ ਨੀ

ਪੱਤੀਆਂ ਲੱਗਣ ਤੇਰੇ ਪੋਟੇ

ਰੀਝਾਂ ਲਾ ਕੇ ਚਾਦਰ ਕੱਢੀ

ਦਿੱਤੀ ਧੀ ਨੂੰ ਪਿਆਰ ਪਰੋ ਕੇ

ਜਦ ਕਦੇ ਕਾਲ਼ਜੇ ਖੋਹ ਜਿਹੀ ਪੈਂਦੀ

ਝੱਟ ਚਾਦਰ ‘ਤੇ ਜਾ ਬਹਿੰਦੀ ਮੈਂ

ਫੁੱਲ-ਪੱਤੀਆਂ ਨੂੰ ਤੱਕਦੀ-ਤੱਕਦੀ

ਨਾਲ਼ ਤੇਰੇ …..

ਦੋ ਗੱਲਾਂ ਕਰ ਲੈਂਦੀ ਮੈਂ

ਤੂੰ ਵੀ ਅੱਗੋਂ ਖੋਲ ਕੇ ਬਾਹਾਂ

ਮੈਨੂੰ ਬੁੱਕਲ਼ ‘ਚ ਭਰ ਲੈਂਦੀ ਏਂ

ਹਰਦੀਪ ਕੌਰ ਸੰਧੂ

Advertisements

Responses

  1. ਦੀਦੀ,
    ਇਹ ਚਾਦਰ ਵੇਖ ਸੱਚੀਂ ਮਾਂ ਦਾ ਚਿਹਰਾ ਦਿਖਦਾ ਹੈ…….
    ਮੇਰੀ ਮਾਂ ਦੀ ਕੱਢੀ ਚਾਦਰ
    ਮਾਂ ਦਾ ਨਿੱਘ ਦਿੰਦੀ
    ਮਾਂ ਤੂੰ ਤੁਰ ਗਈ
    ਕਿਹੜੀ ਦੁਨੀਆਂ
    ਕੌਣ ਹੰਝੂ ਪੂੰਝੇ ਮੇਰੇ
    ਤੱਕਣ ਅੱਖੀਆਂ
    ਰੋਵਣ ਅੱਖੀਆਂ
    ਮਾਂ ਦਾ ਰਾਹ ਤੱਕਦੀ
    ਮਾਂ ਮੈਂ ਤੇਰੀ ਚਾਦਰ ਨੂੰ
    ਹਿੱਕ ਲਾਵਾਂ
    ਰੱਬ ਦਾ ਦਰਜਾ ਦੇਵਾਂ
    ਲੱਗੇ ਇਹ ਚਾਦਰ
    ਤੇਰੇ ਵਾਂਗੂ
    ਸਿਰ ‘ਤੇ ਹੱਥ ਫੇਰੇ
    ਤੇ ਲੋਰੀ ਦੇਵੇ
    ਤਾਂ ਮੈਂ ….
    ਸੁਪਨਿਆਂ ‘ਚ ਸੌਂ ਜਾਂਦੀ

  2. very near to our culture it is very good

  3. ਪਲੰਘ ਵਿਛਾਈ
    ਕੱਢੀ ਚਾਦਰ ਮਾਂ ਦੀ
    ਬੁੱਕਲ਼ ਜਿੰਨੀ ਨਿੱਘ
    ਹਰ ਚੀਜ਼ ਚੋਂ ਛੋਹ ਦੀ ਮਹਿਕ,ਹਰ ਤੋਪੇ ਚੋਂ ਚਾਦਰ ਤੇ ਬੂਟੀਆਂ ਕੱਢਦੀ ਮਾਂ ਦੀਆਂ ਉਂਗਲਾਂ ‘ਚ ਫੜੀ ਕੰਧੂਈ ਤੇ ਵੇਲ ਬੂਟੀ ਨੂੰ ਧਿਆਨ ਨਾਲ ਵੇਖਦਾ ਚੇਹਰਾ,ਇਕ ਤਸਵੀਰ ਬਣਕੇ ਸਾਹਮਣੇ ਘੁੰਮਣ ਲਗਦਾ ਹੈ।
    ‘this is cflled,’chewing the cud of pat memories .

  4. bahut changi rachna hai ji..maan de hathi kadhi hoi chadhr kive sare rishtya nu apne andar smo lendi hai..eh shayd sirf punjabi culture de hisse he aaya hai.

  5. pat be read as past

  6. Meri Ma de hathan chader poem bahut hi vadhya lagi .It has expressed your feelings. Keep it up May god bless you.

  7. bahut hi sohni rachna hai didi.I am sure it really touches every bodies hearts…keep it up..

  8. माँ के हाथों की कढ़ाई की गई चादर का जुड़ाव बहुत मार्मिक है । लाजवाब है ।

  9. Hardeep, please visit ‘ਲਜ਼ੀਜ਼ ਟੁਕੜੇ’ on my blog.


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: