Posted by: ਡਾ. ਹਰਦੀਪ ਕੌਰ ਸੰਧੂ | ਅਪ੍ਰੈਲ 15, 2010

ਨਾਵਾਂ ਵਿੱਚੋਂ ਨਾਉਂ ਸੁਣੀਦਾ…..


ਨਾਵਾਂ ਵਿੱਚੋਂ ਨਾਉਂ ਸੁਣੀਂਦਾ, ਸਿਫ਼ਤ ਸੁਣੀਦੀ ਬੇਲੀ
ਪਿੰਡਾਂ ਵਿੱਚ ਤਾਂ ਉਹਨੂੰ ‘ਕੈਲੋ’ ਕਹਿੰਦੇ, ਵਿੱਚ ਪ੍ਰਦੇਸਾਂ ‘ਕੈਲੀ’
ਸਾਡੇ ‘ਓ’ ਨੂੰ ‘ਈ ‘ ਬਣਾ ਲਿਆ, ਬਹੁਤਾ ਫ਼ਰਕ ਹੈ ਨੀ
ਮਿੱਤਰੋ ਹਾਣਦਿਓ……
‘ਕੈਲੋ ‘ ਬਣਗੀ ‘ ਕੈਲੀ ‘… ਹਾਣੀਓ ਹਾਣਦਿਓ……

 

ਜੀ ਹਾਂ ਅੱਜ ਗੱਲ ਹੋ ਰਹੀ ਹੈ ਕੁਝ ‘ਪੰਜਾਬੀ ‘ ਤੇ ‘ ਅੰਗਰੇਜ਼ੀ ‘ ਨਾਵਾਂ ਦੀ।

‘ਪੂਰਬੀ ‘ ਅਤੇ ‘ ਪੱਛਮੀ ‘ ਸੱਭਿਅਤਾ ਵਿੱਚ ਢੇਰ ਵੱਖਰੇਵਾਂ ਹੋਣ ਦੇ ਬਾਵਜੂਦ ਕੁਝ ਨਾਂ ਮਿਲਦੇ-ਜੁਲਦੇ ਹੀ ਜਾਪਦੇ ਨੇ।

ਗੱਲ ਸ਼ੁਰੂ ਕਰਦੇ ਹਾਂ ਪੰਜਾਬ ਵਿੱਚ ਕੋਈ ਛੇ ਕੁ ਦਹਾਕੇ ਪ੍ਰਚੱਲਤ ਨਾਵਾਂ ਤੋਂ। ਦੇਸ਼ ਦੀ ਵੰਡ ਭਾਵ ’47 ਦੇ ਹੱਲਿਆਂ ਵਕਤ ਜਨਮੀ ਧੀ ਦਾ ਨਾਂ ‘ ਹੱਲੋ ‘ ਰੱਖ ਦਿੱਤਾ। ਭਲਾ ਦੱਸੋ ਤਾਂ ਇਸ ਨਾਲ਼ ਮਿਲਦਾ-ਜੁਲਦਾ ਅੰਗਰੇਜ਼ੀ ਨਾਂ….. ਇਹ ਹੈ …. ਹੈਇਲੀ (Hayley) ਜਾਂ ਫਿਰ ਹੈਲਨ (Helen).

ਇਸੇ ਤਰਾਂ ਕੋਈ ਪੰਜਾਬੀ ਮੁਟਿਆਰ ‘ ਕਰਨੈਲ ਕੌਰ ‘ ਆਪਣੀਆਂ ਸਾਥਣਾਂ ‘ਚ ‘ ਕੈਲੋ ‘ ਦੇ ਨਾਂ ਨਾਲ਼ ਜਾਣੀ ਜਾਂਦੀ ਹੋਵੇਗੀ ਪਰ ਸਿਡਨੀ ਦੀ ਗੋਰੀ ‘ ਕੈਲੀ ‘ ( Kelly) ਹੈ।

ਕੁਝ ਹੋਰ ਨਾਂ….

ਦੇਬੋ    –    ਡੈਬੀ (Debbie)

ਕਾਟੀ   –  ਕੇਟੀ (Katie)

ਪਾਲ  – ਪੌਲ (Paul)

ਮੇਲੋ – ਮੈਲ (Mel)

ਕੰਮੋ – ਕਿਮ (Kim)

ਨੱਥੂ/ਨਾਥਾ – ਨੇਥਨ (Nathan)

ਚੱਲੋ ਗੱਲ ਨੂੰ ਅੱਗੇ ਤੋਰਦੇ ਹੋਏ ਹੁਣ ਪੰਜਾਬ ਦੇ ਅੱਜਕੱਲ ਪ੍ਰਚੱਲਤ ਨਾਂ ਤੇ ਪ੍ਰਦੇਸਾਂ ਵਿੱਚ ਮਿਲਦੇ ਨਾਵਾਂ ਦੀ ਗੱਲ ਕਰਦੇ ਹਾਂ। ਬਹੁਤੇ ਪੰਜਾਬੀ  ਵੀ ਪ੍ਰਦੇਸਾਂ ‘ਚ ਆ ਕੇ ਆਪਣੇ ਚੰਗੇ- ਭਲੇ ਨਾਂ ਦਾ ਰੂਪ ਵਿਗਾੜ ਲੈਂਦੇ ਨੇ।

ਕਿੱਟੀ – ਕੇਟੀ (Caity)

ਸ਼ਰਨ – ਸ਼ੈਰੋਨ (Sharon)

ਜਸਮੀਨ – ਜ਼ੈਜ਼ਮੀਨ ( Jazmine)

ਮਨੀਸ਼ਾ – ਮਲੀਸਾ (Melissa)

ਮੀਸ਼ੂ/ਮੀਸ਼ਾ- ਮਿਸ਼ਲ (Michelle)

ਜਸ਼ਨ – ਜੈਸਨ (Jason)

ਵਿਜੇ – ਬੀ.ਜੇ. (B.J.)

ਸੁਮਨ – ਸੀਮੋਨ ( Simone)

ਨਿੱਕੀ – ਨਿੱਕ (Nick) / ਨਿਕੋਲ (Nicole)

ਕਿਰਨ – ਕੈਰਨ (Karen)

ਮਿਲਨ – ਮੈਲਿਨੀ (Melanie)

ਵਿਮਲਾ – ਵਿਲਮਾ (Vilma)

ਪ੍ਰੀਅੰਕਾ – ਬਿਅੰਕਾ (Bianca)

ਰੋਸ਼ਨ – ਰੌਸ਼ੱਲ (Rcchelle)

ਕ੍ਰਿਸ਼ਨ – ਕ੍ਰਿਸ (Chris)

ਬੰਟੀ – ਬਰੌਂਟੀ (Bronte)

ਸ਼ਾਮ – ਸੈਮ (Sam)

ਤਾਰਾ – ਟਾਰਾ (Tara)

ਦਮਨ – ਡੈਮੋਨ (Damon)

ਜੱਸੀ – ਜੈਸਿਕਾ (Jessica)

ਜੌਲੀ – ਜੂਲੀ (Julie)

ਬੌਬੀ – ਬੌਬ (Bob)

ਆਸ਼ਾ – ਐਸ਼ਲੀ (Ashley)

ਬੱਲੀ/ ਬਿੱਲੂ – ਬਿਲੀ (Billy)

ਹਰਮਨ – ਨੌਰਮਨ (Norman)

ਕਵਿਤਾ – ਟਵੀਟਾ (Tevita)

ਅਜੇ – ਏ. ਜੈ. (A. J.)

ਅਸੀਂ ਬੱਚੇ ਦਾ ਨਾਂ ‘ ਅਰਸ਼ ‘ ਰੱਖਦੇ ਹਾਂ ਤਾਂ ਇਥੇ   ‘ ਸਕਾਈ ‘ ਰੱਖਿਆ ਜਾਂਦਾ ਹੈ

ਜੇ ਤੁਸੀਂ ਕੋਈ ਹੋਰ ਅਜਿਹਾ ਨਾਂ ਜਾਣਦੇ ਹੋ ਤਾਂ

ਸੂਚੀ ਵਿੱਚ ਸ਼ਾਲਮ ਕਰ ਲੈਣਾ।

ਸਾਡੇ ਪੰਜਾਬੀ ਨਾਵਾਂ ਨੂੰ ਬੋਲਣ ਲਈ ਵੀ ਇੱਕ ਖ਼ਾਸ ਅੰਦਾਜ਼ ਦੀ ਲੋੜ ਪੈਂਦੀ ਹੈ ਜੋ ਇਨ੍ਹਾਂ ਗੋਰਿਆਂ ਕੋਲ਼ ਨਹੀਂ ਹੈ। ਓਹ ਬੋਲਣ ਲੱਗੇ ਸਾਡੇ ਨਾਂ ਨੂੰ ਹੋਰ ਦਾ ਹੋਰ ਬਣਾ ਦਿੰਦੇ ਨੇ। ਜਿਵੇਂ…..

ਇੰਦਰਪ੍ਰੀਤ – ਇੰਡਪ੍ਰੀਟ

ਰਵੀ – ਰਾਵੀ

ਰਮਨੀਕ – ਰੈਮਨੀਕ

ਤਨਕਰਨ – ਟੈਂਕਾਰਿਨ

ਕਮਲ – ਕੈਮਲ

ਸੂਰਜ – ਸੂਰਾਜ

ਸੰਤੋਸ਼- ਸੈਨਟੋਸ

ਹਰੀ ਰਾਮ – ਹੈਰੀ ਰੈਮ

ਵੰਦਨਾ – ਵੰਡਾਨਾ

ਮਿ: ਕੁਮਾਰ – ਮਿ: ਕਿਊਮਾਰ

ਮਿ: ਪੰਧੇਰ – ਮਿ: ਪੈਂਥਰ

ਮਿ: ਢਿਲੋਂ- ਮਿ: ਡਿਲਨ

ਅੱਜਕੱਲ ਆਪਣੇ ਆਪ ਨੂੰ ‘ ਮਾਡਰਨ ‘ ਕਹਾਉਣ ਵਾਲ਼ਿਆਂ ਨੇ ਤਾਂ ਆਪਣੇ ਬੱਚਿਆਂ ਦੇ ਨਾਂ ਵੀ ਇਸ ‘ ਪੱਛਮੀ ‘ ਸੱਭਿਅਤਾ ਤੋਂ ਉਧਾਰੇ ਲੈ ਕੇ ਰੱਖੇ ਨੇ, ਜਿਵੇਂ ਕਿਤੇ ਸਾਡੇ ਆਪਣੇ ਪੰਜਾਬੀ ਨਾਂ ਮੁੱਕ ਗਏ ਹੋਣ

ਨਾ ਜਾਣੇ ਕਿਉਂ ਉਹ ਪੰਜਾਬੀ ਵਿਰਸੇ ਦੇ ਅਰਥ-ਭਰਪੂਰ ਨਾਵਾਂ ਦੇ ਭੰਡਾਰ ਨੂੰ ਛੱਡ ਕੇ ਅੰਗਰੇਜ਼ੀ ਨਾਵਾਂ ਨੂੰ ਤਰਜੀਹ ਦਿੰਦੇ ਨੇ। ਜਿਵੇਂ….. ਡੌਲੀ, ਅਜ਼ੋਲੀ, ਹੈਰੀ, ਗੈਰੀ, ਮਿੱਕੀ, ਜਿੰਮੀ, ਮੌਂਟੀ, ਟਿਪਸੀ, ਪੱਪੀ, ਸਵੀਟੀ, ਸਵੀਡਨ, ਕਿੱਟੀ, ਸੈਂਡੀ, ਡਿੰਪੀ, ਸ਼ੈਂਪੀ, ਨੈਨਸੀ, ਰੌਕੀ, ਜੈਕੀ, ਹੈਪੀ, ਬੋਨੀ, ਬੀਟਾ, ਚਿੰਕੀ , ਰੂਬੀ, ਜੈਸਨ, ਜੈਸਿਕਾ, ਸ਼ੌਨ ਆਦਿ

ਸਾਡੇ ਪੰਜਾਬੀ ਨਾਵਾਂ ਦਾ ਵਿਦੇਸ਼ਾਂ ਵਿੱਚ ਬਦਲਵਾਂ ਰੂਪ

* ਗੁਰਿੰਦਰਜੀਤ ਸਿੰਘ ਜੀ ਨੇ ਕੁਝ ਨਾਂ ਦੱਸੇ….

ਨਿੰਦਰ – ਨਿੱਕ

ਰਣਜੀਤ – ਰੈਂਡੀ

ਮਨਜੀਤ – ਮੈਂਡੀ

ਗੁਰਿੰਦਰ – ਗੈਰੀ

ਅਤੇ ਮਾਈਕਲ ਜੈਕਸਨ ਨੂੰ ਮਾਈ ਕਾ ਲਾਲ ਜੈ ਕਿਸ਼ਨ ਦੱਸਦੇ ਨੇ।

ਕੁਲਦੀਪ ਸਰੀਨ ਜੀ ਨੇ ਨਵਾਂ ਨਾਂ ਭੇਜ ਕੇ ਸਾਂਝ ਪਾਈ…..

ਤਰਨਪ੍ਰੀਤ – ਟੋਰਨ ਪ੍ਰੀਟ


ਸਾਨੂੰ ਆਪਣੇ ਪੰਜਾਬੀ ਨਾਵਾਂ ‘ਤੇ ਮਾਣ ਹੋਣਾ ਚਾਹੀਦਾ ਹੈ, ਜਿਨ੍ਹਾਂ ਤੋਂ ਸਾਡੀ ਵੱਖਰੀ ਪਛਾਣ ਹੈ ਕਿਉਂਕਿ ਨਾਂ ਦੀ ਤਾਂ ਸਾਰੀ ਗੱਲ ਹੈ।

ਹਰਦੀਪ ਕੌਰ ਸੰਧੂ

ਇਸ਼ਤਿਹਾਰ

Responses

 1. This post is amazing and good satire!
  Really enjoyed… Natha.. Nathan.. 🙂 🙂 🙂

  ਮਾਈਕਲ ਜੈਕਸਨ = ਮਾਈ ਕਾ ਲਾਲ ਜੈ ਕਿਸ਼ਨ
  ਨਿੰਦਰ = ਨਿੱਕ
  ਰਣਜੀਤ = ਰੈਂਡੀ
  ਮਨਜੀਤ = ਮੈਂਡੀ
  ਗੁਰਿੰਦਰ = ਗੁਰੀ/ਗੈਰੀ 🙂

 2. ਡਾ. ਹਰਦੀਪ ਜੀ
  ਨਾਵਾਂ ਦੀ ਇਹ ਖੇਡ ਖੂਬਸੂਰਤ ਹੈ …ਇਕ ਦੂਜੇ ਦੀਆਂ ਜ਼ੁਬਾਨਾ ਚ ਇਹ ਹਮੇਸ਼ਾਂ ਬਦਲਦੇ ਰਹਿੰਦੇ ਨੇ … ਇਹਨਾਂ ਦਾ ਬਦਲਦੇ ਰਹਿਣਾ ਹੀ ਚੰਗਾ ਲਗਦਾ ਹੈ…
  ਨਾਵਾਂ ਬਾਰੇ ਤੁਹਾਡੀ ਗੱਲ-ਬਾਤ ਨਿਵੇਕਲੀ ਹੈ ..
  ਮੁਬਾਰਕਾਂ

 3. excellent information.
  we r proud 2 be punjabi
  & also stick 2 our local names
  instead of running after foreign name..

 4. ਇੰਡੋ ਯੂਰਪੀ ਭਾਸ਼ਾਵਾਂ ਸਾਰੀਆ ਹੀ ਇਕੋ ਮੂਲ ਦੀਆਂ ਹਨ।ਇਹਨਾਂ ਦੇ ਵੱਖ ਵੱਖ ਪਰਿਵਾਰਾਂ ਦੀਆਂ ਭਾਸ਼ਾਵਾਂ ਦੇ ਸਬਦਾਂ ਵਿਚ ਸੁਮੇਲਤਾ ਹੈਰਾਨੀ ਵਾਲੀ ਗੱਲ ਨਹੀਂ।ਇੰਡੋ ਇਰਾਨੀਅਨ ਭਾਸ਼ਾ ਪਰਿਵਾਰ ਵੀ ਏਸੇ ਪਰਿਵਾਰ ਦੀ ਇਕ ਪੀੜੀ ਹੈ,ਜਿਸ ਵਿਚੋ ਅਰਬੀ ,ਫ਼ਾਰਸੀ,ਸੰਸਕ੍ਰਿਤ ਨੇ ਜਨਮ ਲਿਆ।ਏਹੀ ਕਾਰਨ ਹੈ ਕਿ ਸਾਰੀਆਂ ਭਾਸ਼ਾਵਾਂ ਵਿਚ ਸ਼ਬਦ ਇਕ ਦੂਜੇ ਨਾਲ ਮਿਲੇ ਜੁਲੇ ਲਗਦੇ ਹਨ। ਦੂਜੀਆਂ ਭਾਸ਼ਾਵਾਂ ਵਿਚੋਂ ਸ਼ਬਦ ਦਾ ਹੂ-ਬ-ਹੂ ਰੁਪ-ਤਦਭਵੀ ਜਾਂ ਤਤਸਮੀ -ਰੂਪ ਲੈਕੇ ਸਾਡੀਆ ਅਜੋਕੀਆਂ ਭਾਸ਼ਾਵਾਂ ਕੰਮ ਚਲਾ ਰਹੀਂਆਂ ਹਨ ।ਖਾਸ ਨਾਮ ਤੇ ਆਮ ਨਾਮ ਸ਼੍ਰੇਣੀਆਂ ਦੇ ਸ਼ਬਦਾਂ ਵਿਚ ਇਹ ਰੁਚੀ ਆਮ ਮਿਲੇਗੀ ।
  father-ਪਿਦਰ-ਪਿਤਰ-ਪਿਤਾ-ਪਿਓ
  mother-ਮਾਦਰੇ-ਮਾਤਰ-ਮਾਤੇ-ਮਾਤਾ-ਮਾਂ
  brother-ਬਰੀਦਰ-ਭਰਾਤਾ-ਭਰਾ-ਭਾਈ-ਬਾਈ(ਮਾਲਵਾ)ਭਾ(ਮਾਝਾ)ਭਾਪਾ(ਰਾਵਲਪਿੰਡੀ)ਭੱਈਆ(ਯੂ ਪੀ)
  major-ਮੇਜਰ(ਸਿੰਘ)
  general-ਜਰਨੈਲ-ਜੈਲਾ
  colonel-ਕਰਨੈਲ-ਕੈਲਾ
  aplication-ਅਰਜ਼ੀ
  coal-ਕੋਲਾ
  station-ਟੇਸ਼ਨ
  line-ਲੈਨ
  hospital-ਹਸਪਤਾਲ
  bench-ਬੈਂਚ
  desk-ਡੈਸਕ
  chair-ਕੁਰਸੀ(ਗਰੀਕ ਸ਼ਬਦ)
  mile-ਮੀਲ
  radio-ਰੇੜੀਓ
  bank-ਬੈਂਕ
  ਹੋਰ ਅਨੇਕਾਂ ਸ਼ਬਦ

 5. ਮੇਰੀ ਸੋਚ ਇਹ ਹੈ ਕਿ ਪਹਿਲਾਂ ਬਜ਼ੁਰਗ, ਮਾਪੇ ਜਾਂ ਆਲੇ ਦੁਆਲੇ ਆਲੇ ਬੱਚੇ ਦੇ ਜਨਮ ਸਾਰ ਇਕ ਕੱਚਾ ਨਾਮ ਰੱਖਦੇ ਸਨ ਅਤੇ ਬਾਅਦ ਵਿਚ ਰੀਤੀ-ਰਿਵਾਜ਼ਾਂ ਮੁਤਾਬਿਕ ਪੱਕਾ ਨਾਮ। ਪੱਕਾ ਨਾਮ ਆਮ ਤੌਰ ਤੇ ਕਾਗਜ਼ਾਂ ਵਿਚ ਹੀ ਰਹਿੰਦਾ ਸੀ, ਨਿੱਤ ਦੇ ਸੰਬੋਧਨਾਂ ਵਿਚ ਆਮ ਕਰ ਕਿ ਕੱਚਾ ਨਾਮ ਜਾਂ ਬਹੁਤੀ ਵਾਰ ਉਸ ਦਾ ਵੀ ਵਿਗੜਿਆ ਹੋਇਆ ਨਾਮ ਪੁਕਾਰਿਆ ਜਾਂਦਾ ਸੀ। ਉਦਾਹਰਣ ਵੱਜੋਂ ਜੈਲਾ, ਜੈਲੀਆ, ਜੈਲੇ, ਉਹ ਜਿੱਲਿਆ ਆਦਿ..ਇਕੋ ਹੀ ਨਾਮ ਨੂੰ ਪੁਕਾਰੇ ਜਾਣ ਦੇ ਵੱਖ-ਵੱਖ ਰੂਪ। ਹੁਣ ਜਦੋਂ ਬੱਚੇ ਛੋਟੀ ਉਮਰੇ ਦੋਸਤਾਂ-ਯਾਰਾਂ ਵਿਚ ਵਿਚਰਨ ਲੱਗੇ ਹਨ ਤਾਂ ਉਹ ਵੀ ਇਕ ਦੂਜੇ ਨੂੰ ਖਾਸ ਨਾਵਾਂ ਨਾਲ ਪੁਕਾਰਨ ਲੱਗਦੇ ਹਨ ਅਤੇ ਬਦਲੇ ਮਾਹੌਲ ਵਿਚ ਇਹ ਨਾਮ ਅੰਗਰੇਜ਼ੀਨੁਮਾ ਹੋ ਗਏ ਹਨ। ਜਿਵੇਂ ਮੈਨੂੰ ਮੇਰੇ ਕਈ ਦੋਸਤ, ਪਹਿਲਾਂ ਜੱਗਾ, ਜੱਗ, ਜੱਗੀ ਕਹਿ ਕੇ ਬੁਲਾਂਦੇ ਸਨ, ਫਿਰ ਕੁਝ ਸਾਲਾਂ ਬਾਅਦ ਜੱਗੀ ਡੀ, ਜੈਗਸ, ਜੈਗੀ ਆਦਿ ਕਹਿਣ ਲੱਗ ਪਏ..ਇਨ੍ਹਾਂ ਵਿਚੋਂ ਕੋਈ ਵੀ ਨਾਂ ਮੈਂ ਕਦੇ ਆਪ ਰੱਖਿਆ ਅਤੇ ਨਾ ਮੇਰੇ ਪਰਿਵਾਰ ਨੇ…ਜਿਵੇਂ ਕੋਈ ਦੋਸਤ ਬੁਲਾਂਦਾ ਤਾਂ ਮੈਂ ਹੱਸ ਕਿ ਜਵਾਬ ਦੇ ਦਿੰਦਾ। ਬੱਸ ਅਜ ਕਲ੍ਹ ਦੋਸਤਾਂ ਮਿੱਤਰਾਂ ਚ ਪ੍ਰਚਲਿਤ ਨਾਮ ਨੂੰ ਨੌਜਵਾਨ ਰਸਮੀ ਤੌਰ ਤੇ ਅਪਣਾ ਲੈਂਦੇ ਹਨ, ਕਿਉਂ ਕਿ ਸਾਰੇ ਇਸ ਨਾਂ ਨਾਲ। ਪੁਕਾਦਰੇ ਹਨ, ਸੋ ਉਸਨੂੰ ਚੰਗਾ ਲੱਗਦਾ ਹੈ। ਕਹਿਣ ਦਾ ਮਤਲਬ ਛੋਟੇ ਨਾਮ ਰੱਖਣ ਦਾ ਰੁਝਾਨ ਸਦੀਆਂ ਪੁਰਾਣਾ ਹੈ, ਫਰਕ ਬੱਸ ਏਨਾਂ ਹੈ ਕਿ ਪਹਿਲਾ ਪਰਿਵਾਰ ਇਹ ਨਾਮ ਰੱਖਦਾ ਸੀ, ਹੁਣ ਬੱਚਾ ਆਪ ਰੱਖ ਲੈਂਦਾ ਹੈ। ਫਿਰ ਇਸ ਵਿਚ ਕੀ ਬੁਰਾਈ ਹੈ। ਠੀਕ ਹੈ ਕਿ ਨਾਮ ਵਿਚੋਂ ਆਪਣਾ ਸਭਿਆਚਾਰਕ ਪਿਛੋਕੜ ਝਲਕਣਾ ਚਾਹੀਦਾ ਹੇ, ਉਹ ਪੱਕੇ ਨਾਮ ਵਿਚ ਹੁੰਦਾ ਹੀ ਹੈ। ਬੱਸ ਸੋਚ ਇਹ ਹੋਣੀ ਚਾਹੀਦੀ ਹੈ ਕਿ ਆਪਣਾ ਪੱਕਾ ਨਾਮ ਦੱਸਣ ਵਿਚ ਝਿਜਕ ਨਹੀਂ ਹੋਣੀ ਚਾਹੀਦੀ ਤੇ ਨਾ ਕੋਈ ਸ਼ਰਮ…

 6. ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।
  ਪੰਜਾਬੀ ਵਿਹੜੇ ਫੇਰੀ ਪਾ ਆਪਣੇ ਵਿਚਾਰ ਸਾਂਝੇ ਕਰਨ ਲਈ।
  ਦਰਬਾਰਾ ਸਿੰਘ ਜੀ ਨੇ ਇੰਡੋ-ਯੂਰਪੀ ਭਾਸ਼ਾਵਾਂ ਬਾਰੇ ਅਨਮੋਲ ਜਾਣਕਾਰੀ ਦਿੱਤੀ।
  ਦੀਪ ਜੀ ਨੇ ਬਹੁਤ ਹੀ ਵਧੀਆ ਢੰਗ ਨਾਲ ਕੱਚੇ-ਪੱਕੇ ਨਾਵਾਂ ਦਾ ਜ਼ਿਕਰ ਕੀਤਾ ਹੈ।
  ਕਿਸੇ ਵੀ ਨਾਮ ‘ਚ ਬੁਰਾਈ ਨਹੀਂ।
  ਵੱਖੋ-ਵੱਖਰੇ ਦੇਸ਼ਾਂ , ਵੱਖੋ-ਵੱਖਰੇ ਢੰਗ ਨਾਲ਼ ਨਾਮ ਰੱਖੇ ਜਾਂਦੇ ਨੇ।
  ਹਰ ਕਿਸੇ ਨੂੰ ਆਪਣੀ ਸੱਭਿਅਤਾ ਵਿੱਚੋਂ ਰੱਖੇ ਨਾਂ ਚੰਗੇ ਵੀ ਲੱਗਦੇ ਨੇ।
  ਬਦਲੇ ਜ਼ਮਾਨੇ ਨਾਲ਼ ਨਾਵਾਂ ਵਿੱਚ ਬਦਲਾਓ ਵੀ ਆਇਆ ਹੈ।
  ਅਸੀਂ ਆਪ ਵਿਦੇਸ਼ਾਂ ਵਿੱਚ ਆਪਣਾ ਨਾਂਓਂ ਵਿਗਾੜ ਕੇ ਦੱਸਦੇ ਹਾਂ, ਤਾਂ ਹੀ ਅਸੀਂ ਓਸ ਨਾਂ ਨਾਲ਼ ਜਾਣੇ ਜਾਂਦੇ ਹਾਂ।
  ਪਰ ਗੱਲ ਤਾਂ ਇਹ ਹੈ ਕਿ ਅੱਜ ਕਲ ਸਾਨੂੰ ਠੇਠ ਪੰਜਾਬੀ ਨਾਂਓ ਦੱਸਣ ਤੋਂ ਗੁਰੇਜ਼ ਕਿਓਂ?
  ਸਭ ਦੀ ਵੱਖੋ-ਵੱਖਰੀ ਸੋਚ ਹੈ, ਅਸੀਂ ਕਿਸੇ ਨੂੰ ਧੱਕੇ ਨਾਲ਼ ਤਾਂ ਮੰਨਾਉਣਾ ਨਹੀਂ। ਪਰ ਜਾਗਰੁਕ ਕਰਨਾ ਆਪਣਾ ਫ਼ਰਜ ਹੈ।

 7. ਸਾਡੇ ਪਰਿਵਾਰ ਵਿਚ ਨਵ-ਜਨਮੇ ਮੁੰਡਿਆਂ ਦੇ ਨਾਮ ਦਰੱਖਤਾਂ ਦੇ ਨਾਵਾਂ ਤੇ ਰੱਖੇ ਜਾਂਦੇ ਰਹੇ ਭਾਵ ਬੋਹੜ ਸਿੰਘ,ਪਿੱਪਲ ਸਿੰਘ,ਜੰਡ ਸਿੰਘ ਆਦਿ।ਮੇਰਾ ਨਾਮ ਵੀ ਇਦਾਂ ਹੀ ਧਰਨ ਵਾਲੇ ਸਨ ਚੰਗੀ ਕਿਸਮਤ ਨੂੰ ਸਾਡਾ ਇਕ ਰਿਸ਼ਤੇਦਾਰ ਫੌਜ ਵਿਚ ਅਫਸਰ ਸੀ ਅਤੇ ਮੇਰੇ ਨਾਮਕਰਨ ਸਮੇ ਸਾਨੂੰ ਮਿਲਣ ਆਇਆ ਹੋਇਆ ਸੀ ਮੇਰਾ ਨਾਮ ਉਸਤੋਂ ਰਖਵਾਇਆ ਗਿਆ
  ਇਹ ਕਹਾਣੀ ਮੇਰੇ ਮਾਤਾ ਪਿਤਾ ਨੇ ਮੈਨੂੰ ਦੱਸੀ।

 8. ਬਲਜੀਤ ਜੀ ਹੱਸਣ ਤੇ ਹੱਸੀਂ ਦਾ ਹੈ ਇਹ ਕਹਿਕੇ ਤੁਹਾਡੇ ਨਾਲ ਹੱਸਣ ਚ ਸ਼ਾਮਲ ਹੋਣਾ ਚਾਹੁੰਦਾ ਹਾਂ।ਸ਼ੁਕਰ ਕਰੋ ਉਸ ਰਿਸ਼ਤੇਦਾਰ ਦਾ ਜੇਹੜਾ ਸਮੇ ਸਿਰ ਆ ਗਿਆ,ਨਹੀਂ ਤਾਂ ਬਾਪੂ ਜੀ ਹੁਰਾਂ ਆਖਣਾ ਸੀ,’ੳਏ ਕੋਈ ਨੀ ਕੱਕਰ ਸੂੰ ਧਰਦੋ ਮੁੰਡਾ ਘਰ ਨੂੰ ਵਧੀਆ ਸਾਂਭਿਆ ਕਰੂ’। ਅਸੀਂ ਜਾਇਆ ਕਰਨਾ ਸੀ ਦਾਤਣ ਤੋੜਨ,ਕੰਡੇ ਖਾਕੇ ਵਾਪਸ ਮੁੜਿਆ ਕਰਨਾ ਸੀ।
  ਗੱਲ ਤੁਹਾਡੀ ਠੀਕ ਹੈ ਨਾ ਰੱਖਣ ਤੇ ਬਹੁਤਾ ਜ਼ੋਰ ਪਾਓਂਦੇ ਹੀ ਨਹੀਂ ਸੀ।ਰੁੱਖ ,ਮਹੀਨੇ,ਦਿਨ ਜੇਹੜਾ ਯਾਦ ਆ ਗਿਆ,ਰੱਖ ਦਿੱਤਾ।ਨਹੀਂ ਤਾਂ ਜਿਹੜਾ ਪਹਿਲਾਂ ਪਿੰਡ ਚ ਕਿਸੇ ਦਾ ਰੱਖਿਆ ਮਿਲ ਗਿਆ ,ਉਹ ਰੱਖ ਦਿੱਤਾ।ਏਸੇ ਲਈ ਇਕ ਪਿੰਡ ਚ ਇਕੋ ਨਾਂ ਦੇ ਕਿੰਨੇ ਲੋਕ ਮਿਲ ਜਾਂਦੇ ਹਨ। ਛੋਟੇ ਨਾਂ ਰੱਖਣ ਦਾ ਬਹੁਤ ਰਿਵਾਜ਼ ਸੀ,ਸ਼ਾਇਦ ਬੋਲਣ ਦੀ ਸੁਵਿੱਧਾ ਕਰਕੇ।

 9. ਨਾਂ ਰੱਖਣ ਤੇ ਬਹੁਤਾ ਜ਼ੋਰ ਨਾ ਪਾਉਣ ਵਾਲੀ ਗੱਲ ਸਹੀ ਹੈ…. ਪਹਿਲਾਂ ਸ਼ਾਇਦ ਨਾ ਸੋਚਦੇ ਹੋਣ…. ਪਰ ਅਜ ਕੱਲ ਤਾਂ internet ਤੋਂ ਨਾਂ ਲੱਭ ਲੱਭ ਕਮਲੇ ਹੋ ਜਾਂਦੇ ਨੇ ਮਾਪੇ…..ਸਾਡਾ ਆਪ ਇਹੀ ਹਾਲ ਸੀ…. ਅਰਹਾਨ ….. ਆਪਣੇ ਗੋਰੇ ਦੋਸਤਾਂ ਨੂੰ ਬੋਲਣ ਨੂੰ ਕਹਿੰਦੇ ਸੀ…. ਕਿ ਉਹ ਸਹੀ ਬੋਲਦੇ ਨੇ ਕਿ ਨਹੀ…… ਨਾਲੇ ਵੱਖਰਾ ਜਿਹਾ ਨਾਮ ਹੋਣਾ ਵੀ ਵੱਡੀ prioirity ਹੋ ਜਾਂਦੀ ਹੈ ਅੱਜ ਕੱਲ…..ਮੇਰੇ ਇਕ ਦੋਸਤ ਨੇ ਆਪਣੇ ਬੇਟੇ ਦਾ ਨਾਂ ਰੱਖਿਆ,,,,ਗੁਰਸਿੱਦਕ….. ਪਤਾ ਨਹੀ ਉਹਦੇ ਦੋਸਤ ਕੀ ਕਹਿਣਗੇ….. ਨਾਮ ਵਿਗਾੜਣ ਵਿੱਚ ਗੋਰਿਆਂ ਦਾ ਜਵਾਬ ਨਹੀ….. ਮੇਰੇ ਦੋਸਤ ਦੇ ਬੇਟੇ ਦਾ ਨਾ ਹੈ …ਤਰਨਪ੍ਰੀਤ….. ਉਹਨੂੰ ਟੋਰਨ-ਪਰੀਟ ਹੀ ਕਹਿ ਜਾਂਦੇ ਨੇ….

 10. ਕੱਕਰ ਨੂੰ ਕਿੱਕਰ ਪੜਿਆ ਜਾਵੇ ਜੀ

 11. Punjabi vehde tussin angoliaan gallan nu ujaagar kar ke maahrka maaria hai. Naanwan wali soochi vich ik hor gal shaamal kar lavo. randhawe nu jadon gore randwa bolde han taan haasa nahin rukda


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: