Posted by: ਡਾ. ਹਰਦੀਪ ਕੌਰ ਸੰਧੂ | ਅਪ੍ਰੈਲ 13, 2010

ਵਿਸਾਖੀ


ਵਿਸਾਖੀ ਮੇਲਾ

ਵਿਸਾਖੀ ਮੇਲਾ

ਚੇਤ ਤੋਂ ਬਾਦ

ਆਇਆ ਵਿਸਾਖ

ਲਿਆਇਆ ਵਿਸਾਖੀ ਮੇਲਾ

ਗੱਭਰੂ ਤੇ ਮੁਟਿਆਰਾਂ

ਨੱਚਣ ਤੇ ਗਾਉਣ

ਬੱਚੇ ਖਾਣ ਜਲੇਬੀਆਂ

ਰੌਣਕ ਲੱਗੇ

ਹਰੇਕ ਸਾਲ

ਇਸ ਵਿਸਾਖੀ ਮੇਲੇ ‘ਤੇ

ਹਾਂ ਇਸ ਵਿਸਾਖੀ ਮੇਲੇ ‘ਤੇ

ਸੁਪ੍ਰੀਤ ਸੰਧੂ (੧੧ ਵਰ)

ਇਸ਼ਤਿਹਾਰ

Responses

 1. ਵਿਸਾਖੀ

  ਕਣਕਾਂ ਪੱਕੀਆਂ ਆਈ ਵਿਸਾਖੀ
  ਖੁਸ਼ੀਆਂ ਲੈ ਕੇ ਆਈ ਵਿਸਾਖੀ ।

  ਰੰਗ ਫਸਲਾਂ ਦਾ ਸੋਨੇ ਵਰਗਾ
  ਖੇਤਾਂ ਦੇ ਵਿਚ ਛਾਈ ਵਿਸਾਖੀ।

  ਕੰਬਾਇਨਾਂ ਅਤੇ ਥਰੈਸ਼ਰ ਚੱਲਣ
  ਰੌਣਕ ਰੱਖਦੀ ਲਾਈ ਵਿਸਾਖੀ ।

  ਚਾਰੇ ਪਾਸੇ ਢੇਰ ਕਣਕ ਦੇ
  ਮੰਡੀ ਭਰ ਵਿਖਾਈ ਵਿਸਾਖੀ।

  ਨਹਿਰਾਂ ਵਿਚ ਪਾਣੀ ਘੱਟ ਵਗਿਆ
  ਰਹਿ ਗਈ ਕੁਝ ਤਿਰਹਾਈ ਵਿਸਾਖੀ ।

  ਭਾਵੇਂ ਕਰਜ਼ੇ ਹੇਠ ਕਿਸਾਨ
  ਫਿਰ ਵੀ ਓਸ ਮਨਾਈ ਵਿਸਾਖੀ ।
  (ਬਲਜੀਤ ਪਾਲ ਸਿੰਘ)

 2. ਡਾ. ਹਰਦੀਪ ਜੀ …. ਪੰਜਾਬੀ ਵਿਹੜਾ ਸੋਹਣਾ ਹੈ … ਜਿਸ ਚ ਸੁਪ੍ਰੀਤ ਦਾ ਵਿਸਾਖੀ ਕਾਰਡ ਹੋਰ ਵੀ ਸੋਹਣਾ …. ਵਧਾਈ ਬਹੁਤ ਬਹੁਤ ਵਧਾਈ

 3. ਸੁਪ੍ਰੀਤ ,ਬਾਹਰ ਰਹਿੰਦਿਆਂ ਤਾਂ ਦੇਸੀ ਦਿਨ ਤੇ ਤਾਰੀਖਾਂ ਭੁੱਲ ਜਾਂਦੀਆਂ ਨੇ,ਤਿੱਥ,ਤਿਉਹਾਰ ਦੂਰ ਦੀ ਗਲ।ਤੂੰ ਸਭ ਨਾਲ ਰਲਕੇ ਵਿਸਾਖੀ ਮਨਾਈ,ਜੇਹੜੀ ਸਾਡੇ ਇਤਿਹਾਸ ਤੇ ਸਭਿਆਚਾਰ ਦਾ ਬਹੁਤ ਮਹਤਵ ਪੂਰਨ ਦਿਨ ਹੈ ,ਹਾੜੀ ਦੀ ਫ਼ਸਲ ਨੂੰ ਦਾਤੀ ਪੈਣਾ ਅਤੇ ਖਾਲਸੇ ਦਾ ਜਨਮ ਦਿਨ ।ਅਜੇਹੇ ਦਿਨ ਨੂੰ ਸਭ ਨਾਲ ਸਾਂਝਾ ਕਰਨ ਤੇ ਤੈਨੂੰ ਵੀ ਵਧਾਈ ।

 4. Hi Supreet!!
  Very happy Vaisakhi to all of u..
  ur sweet jalebi like text make my vaisakhi delecious one…
  cheers n keep it up…
  urs Harman Massi….

 5. Supreet and saree family nu vasiakhi diiyan mubarakan… bahut khoobsoorat nazam hai… shotee umre big steps!

 6. ਡਾ ਹਰਦੀਪ ਜੀ ਸਸਅ ਜੋ ਉਪਰ ਮੇਰੀ ਵਿਸਾਖੀ ਬਾਰੇ ਗਜ਼ਲ ਹੈ ਇਹ ਪੰਜਾਬੀ ਦੇ ਪ੍ਰਸਿੱਧ ਅਖਬਾਰ ਅਜੀਤ ਦੇ ੧੫ ਅਪ੍ਰੈਲ ਦੇ ਸਾਡਾ ਪਿੰਡ ਸਾਡੇ ਖੇਤ ਸ਼ੈਕਸ਼ਨ ਵਿਚ ਛਪ ਵੀ ਗਈ ਸੀ।ਆਨ ਲਾਈਨ ਦੇਖ ਲੈਣਾ ਜਦ ਸਮਾਂ ਮਿਲੇ।


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: