Posted by: ਡਾ. ਹਰਦੀਪ ਕੌਰ ਸੰਧੂ | ਅਪ੍ਰੈਲ 11, 2010

ਪਿੰਡ ਦੀ ਸੱਥ


ਪਿੰਡ ਦੀ ਸੱਥਮੇਰੇ ਪਿੰਡ ਦੀ ਸੱਥ

ਬਿਨਾਂ ਧੇਲੀ ਖਰਚਿਆਂ, ਜੋ  ਦੇਣ ਨਜ਼ਾਰਾ ਲੱਖਾਂ ਦਾ

ਕਿਹੜਾ ਰੀਸਾਂ ਕਰ ਲਊ, ਮੇਰੇ ਪਿੰਡ ਦੀਆਂ ਸੱਥਾਂ ਦਾ

ਬੋਹੜਾਂ ਦੀ ਛਾਂ ਥੱਲੇ

ਬਾਬਿਆਂ ਦੀ ਢਾਣੀ

ਪੱਤੇ ਖੇਡੀ ਜਾਣ

ਨਾਲ਼ੇ ਪਾਉਣ…

ਪਿੰਡ ਦੀ ਕਹਾਣੀ

ਕੋਈ ‘ਚੁਗੱਲ ਚੌਂਕ’ ਦੱਸੇ

ਕੋਈ ‘ਸ਼ੁਗਲ ਚੌਂਕ’ ਆਖੇ

ਹਾਜ਼ਰੀ ਲਵਾਉਣ ਆਉਂਦੇ

ਸਾਰੇ ਪਿੰਡ ਦੇ ਵੀ ਕਾਕੇ

ਹਾਸਾ ਠੱਠਾ ਚੱਲੀ ਜਾਂਦਾ

ਪਿੰਡ ਸਾਰਾ ਖਿਲੀ ਜਾਂਦਾ

ਨਾ ਕੋਈ ਧੇਲੀ ਖਰਚੇ

ਨਾ ਕੋਈ ਟੋਕੇ-ਵਰਜੇ

‘ਕਠੇ ਬਹਿਣ ਦਾ ਵਾਦਾ ਕਰਕੇ

ਮੁੜ ਜਾਂਦੇ ਘਰੋਂ-ਘਰੀਂ

ਹਾਸਿਆਂ ਨਾਲ਼ ਝੋਲੀਆਂ ਭਰਕੇ

ਹਰਦੀਪ ਕੌਰ ਸੰਧੂ

Advertisements

Responses

 1. ਚਿਹਰੇ ਉੱਤੇ ਮਖੋਟਾ ਪਾ ਕੇ ਘੁਮਦੇ ਨੇ
  ਬੁੱਲਾਂ ਤੇ ਵੀ ਲਾ ਕੇ ਰਖਦੇ ਤਾਲੇ ਲੋਕ।

  ਭਾਈਚਾਰਾ ਮਨਫੀ ਹੋਏਆ ਸੱਥਾਂ ਚੋਂ
  ਡਾਲਰਾਂ ਪੌਂਡਾ ਤੇ ਨੋਟਾਂ ਨੇ ਗਾਲੇ ਲੋਕ।

  ਸੱਚਾ ਵਨ੍ਜ ਵਪਾਰ ਦੂਰ ਦੀ ਗੱਲ ਰਿਹਾ
  ਨਿੱਤ ਦਿਹਾੜੇ ਕਰਦੇ ਘਾਲੇ ਮਾਲੇ ਲੋਕ ।
  (ਬਲਜੀਤ ਪਾਲ ਸਿੰਘ)

 2. ਸੱਥਾਂ ‘ਚ ਬਹਿੰਦੇ ਉੱਠਦੇ ਅਜੇ ਵੀ ਬਹੁਤੀਆਂ ਪਦਵੀਆਂ ਵਾਲਿਆਂ ਤੋਂ ਵਧੀਆ ਨੇਂ..ਬਹੁਤ ਸੋਹਣਾ ਦ੍ਰਿਸ਼ ਪੇਸ਼ ਕੀਤਾ ਹੈ ਹਰਦੀਪ ਜੀ


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: