Posted by: ਡਾ. ਹਰਦੀਪ ਕੌਰ ਸੰਧੂ | ਅਪ੍ਰੈਲ 8, 2010

ਪਿੰਡ ਦੀ ਫਿਰਨੀ


ਮੇਰੇ ਪਿੰਡ ਦੀ ਫਿਰਨੀ

ਮੁੜ ਪਈ ਪਈ ਸੋਚੇ

ਹੁਣ ਆਉਂਦੇ ਥੋੜੇ

ਹਰ ਕੋਈ ਜਾਣਾ ਲੋਚੇ

ਮੈਂ ਤਾਂ ਖੜੀ ਹਾਂ ਓਥੇ

ਜਿਥੇ ਛੱਡਗੇ ਬਹੁਤੇ

ਹੁਣ ਪ੍ਰਦੇਸੀਂ ਹੋਕੇ

ਭੁੱਲ ਗਏ ਨੇ ਪਿੰਡ ਨੂੰ

ਮੰਗਾਂ ਖੈਰ ਮੈਂ ਸਭ ਦੀ

ਨਾ ਕੋਈ ਸ਼ਿਕਵਾ ਮੈਨੂੰ

ਮੁੜ ਫੇਰਾ ਪਾਇਓ

ਓ ਪਿੰਡ ਦੇ ਜਾਇਓ

‘ਡੀਕੇ ਪਿੰਡ ਦੀ ਫਿਰਨੀ

ਥੋਨੂੰ ‘ਵਾਜ਼ਾਂ ਮਾਰੇ

ਆਜੋ ਆ ਕੇ ਮੁੜ ਤੋਂ

ਤੱਕੋ ਪਿੰਡ ਦੇ ਨਜ਼ਾਰੇ

ਹਰਦੀਪ ਕੌਰ ਸੰਧੂ

ਇਸ਼ਤਿਹਾਰ

Responses

 1. ਓਦੋਂ ਵਿੰਗੇ ਟੇਢੇ ਰਸਤੇ ਸੀ
  ਪਰ ਬੰਦੇ ਸਿੱਧੇ ਸਾਦੇ ਸੀ
  ਹੁਣ ਸਿੱਧੀਆਂ ਸੜਕਾਂ
  ਬਣ ਗਈਆਂ
  ਪਰ ਬੰਦਾ ਵਿੰਗਾ ਟੇਢਾ ਹੈ

 2. ਪਿੰਡ ਦੀ ਫਿਰਨੀ
  ਕੁਝ ਘਰਾਂ ਨੈ ਘੇਰੀ
  ਕੁਝ ਦੁਕਾਨਾਂ ਭਰਨੀ
  ਨਵੀਂ ਪਦਾਰਥਵਾਦੀ ਸੋਚ ਨੇ ਪਿੰਡਾਂ ਨੂੰ ਵੀ ਅਪਣੇ ਰੰਗ ਵਿਚ ਰੰਗ ਲਿਆ ਹੈ।

 3. ਬਲਜੀਤ ਪਾਲ ਸਿੰਘ ਜੀ ਤੇ ਦਰਬਾਰਾ ਸਿੰਘ ਜੀ,
  ਸ਼ੁਕਰੀਆ । ਤੁਸਾਂ ਦੇ ਵਿਚਾਰ ਮੈਨੂੰ ਹੋਰ ਸੋਚਣ ਤੇ ਲਿਖਣ ਲਈ ਪ੍ਰੇਰਤ ਕਰਦੇ ਹਨ। ਬੜੇ ਹੀ ਸੋਹਣੇ ਅੰਦਾਜ਼ ‘ਚ ਬੰਦੇ ਤੇ ਫਿਰਨੀ ਦੀ ਤੁਲਨਾ ਅਤੇ ਅਜੋਕੀਆਂ ਫਿਰਨੀਆਂ ਦੀ ਗੱਲ ਕਹੀ ਹੈ ਤੁਸਾਂ ਨੇ।

 4. dr sahib tuhde warga koi wirla hi ha jo ajoke same wih vi pujabi nu jionda rakh riha hai ov vidase vih rhi k ….bhut danwad.ji

 5. ਭੈਣੇ
  ਬਹੁਤ ਵਧੀਆ ਲੱਗੀ ਇਹ ਕਵਿਤਾ….ਮੈਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਇਸ ਨੂੰ ਪਹਿਲਾਂ ਪੜ੍ਹਾਂ ਕਿ ਰੋਵਾਂ…………ਮੈਨੂੰ ਲੱਗਾ ਜਿਵੇਂ ਮੈਂ ਫਿਰਨੀ ਹੋਵਾਂ………..ਲੱਗਾ ਕਿ ਮੇਰੇ ਕੋਲ਼ ਮੈਨੂੰ ਮਿਲਣ ਕੋਈ ਆਵੇਗਾ ਜਾਂ ਨਹੀਂ…………ਸਿੱਧੇ ਦਿਲ ‘ਚ ਉੱਤਰ ਗਈ ਇਹ ਕਵਿਤਾ!

  ਪਰਮ

 6. ਸੱਚਮੁੱਚ ਇਹ ਕਵਿਤਾ ਨੇ ਤਾਂ ਰੋਣ ਲਾ ਦਿੱਤਾ…….ਹਰਦੀਪ ਭੈਣ ਦੀ ਕਵਿਤਾ ਦੇ ਨਾਲ਼-ਨਾਲ਼ ਪਰਮ ਦੀ ਟਿੱਪਣੀ ਵੀ ਪੜ੍ਹਨ ਵਾਲੀ ਹੈ ।
  ਭੈਣੇ…..ਪਰਮ ਦੇ ਕੌਮੈਂਟ ‘ਤੇ ਟਿੱਪਣੀ ਕਰ।

 7. ਗੁਰਜੀਤ ਨੇ ਆਵਦੀ ਟਿੱਪਣੀ ‘ਚ ਲਿਖਿਆ ਹੈ ਕਿ ਮੈਂ ਪਰਮ ਦੀ ਟਿੱਪਣੀ ‘ਤੇ ਟਿੱਪਣੀ ਕਰਾਂ। ਉਸ ਦਾ ਭਾਵ ਹੈ ਕਿ ਮੈਂ ਕੀ ਮਹਿਸੂਸ ਕਰ ਰਹੀ ਹਾਂ ….ਪਾਠਕਾਂ ਨਾਲ਼ ਸਾਂਝਾ ਕਰਾਂ।
  ਸਭ ਤੋਂ ਪਹਿਲਾਂ ਤਾਂ ਮੈਨੂੰ ਮਣਾਂ-ਮੂੰਹੀ ਚਾਅ ਚੜ੍ਹ ਗਿਆ ਮੇਰੇ ਆਪਣੇ ਨਿਕੜਿਆਂ ਨੂੰ ਪੰਜਾਬੀ ਸਾਹਿਤ ਨਾਲ਼ ਜੁੜਿਆ ਵੇਖ ਕੇ। ਹੁਣ ਪੰਜਾਬੀ ਵਿਹੜੇ ਦੇ ਪਾਠਕਾਂ ‘ਚ ਹੋਰ ਵਾਧਾ ਹੋਇਆ ਹੈ, ਜਦੋਂ ਮੇਰੇ ਆਪਣੇ ਏਸ ਨਾਲ਼ ਆਣ ਜੁੜੇ।
  ਇਹ ਕਵਿਤਾ 8 ਅਪ੍ਰੈਲ 2010 ਨੂੰ ਪ੍ਰਕਾਸ਼ਿਤ ਹੋਈ ਸੀ ਤੇ ਅੱਜ ਪੂਰੇ 2 ਸਾਲ ਹੋਣ ਨੂੰ ਆਏ ਨੇ ……ਜਦੋਂ ਇਹ ਪਰਮ ਨੇ ਤੇ ਫੇਰ ਗੁਰਜੀਤ ਨੇ ਪੜ੍ਹਨ ਤੋਂ ਬਾਅਦ ਆਵਦੇ ਮਨ ‘ਚ ਉਛਲਦੇ ਭਾਵਾਂ ਨੂੰ ਮੇਰੇ ਤੱਕ ਤੇ ਪੰਜਾਬੀ ਵਿਹੜੇ ਦੇ ਪਾਠਕਾਂ ਤੱਕ ਪਹੁੰਚਦਾ ਕੀਤਾ।
  ਜਦੋਂ ਕੋਈ ਲਿਖਤ ਪੜ੍ਹਦਿਆਂ ਇਓਂ ਲੱਗੇ ਕਿ ਮਨ ਭਰ ਆਇਆ ਹੈ ਤਾਂ ਸਮਝੋ ਲੇਖਕ ਆਵਦੀ ਗੱਲ ਕਹਿਣ ‘ਚ ਸਫ਼ਲ ਹੋਇਆ ਹੈ। ਜਿਹੜੇ ਭਾਵ ਨਾਲ਼ ਕੋਈ ਰਚਨਾ ਲਿਖੀ ਜਾਂਦੀ ਹੈ ਜੇ ਓਹੀ ਭਾਵ ਪਾਠਕ ਦੇ ਮਨ ‘ਚ ਮਹਿਸੂਸ ਕੀਤੇ ਜਾਣ ਤਾਂ ਰਚਨਾ ਵਿਚਲੀ ਗੱਲ ਦਾ ਸੁਨੇਹਾ ਅੱਪੜਦਾ ਹੋ ਜਾਂਦਾ ਹੈ।
  ਗੁਰਜੀਤ ਨੇ ਕਿਹਾ ਕਿ ਇਹ ਕਵਿਤਾ ਰੋਣ ਲਾ ਦਿੰਦੀ ਹੈ……..ਤੇ ਪਰਮ ਦੀ ਟਿੱਪਣੀ ਵੀ ਇਹੀ ਗੱਲ ਕਹਿੰਦੀ ਹੈ। ਕਿਸੇ ਰਚਨਾ ਦੀ ਤੇ ਖਾਸ ਕਰਕੇ ਕਵਿਤਾ ਦੀ ਨਬਜ਼ ਪਛਾਣ ਕੇ ਪੜ੍ਹਨ ‘ਚ ਹੀ ਅਸਲੀ ਮਜ਼ਾ ਹੈ ਤੇ ਜਿਸ ਕੋਲ ਓਹ ਪਾਰਖੂ ਅੱਖ ਹੋਵੇ ਓਹੀ ਇਹ ਲੁਤਫ਼ ਲੈ ਸਕਦਾ ਹੈ…ਹੋਰ ਕੋਈ ਨਹੀਂ। ਤੁਸੀਂ ਦੋਹਾਂ ਨੇ ਕਵਿਤਾ ਦੀ ਰੂਹ ਤੱਕ ਪਹੁੰਚ ਕੀਤੀ ਹੈ ਜਿਸ ਲਈ ਤੁਸੀਂ ਵਧਾਈ ਦੇ ਪਾਤਰ ਹੋ ।

  ਏਥੇ ਮੈਂ ਰੌਬੀ ਜੀ ਦਾ ਵੀ ਧੰਨਵਾਦ ਕਰਦੀ ਹਾਂ ਜਿਸ ਨੇ ਪੰਜਾਬੀ ਵਿਹੜੇ ਦੀ ਸਿਫ਼ਤ ਕੀਤੀ ਹੈ……ਤੇ ਇਤਫ਼ਾਕ ਨਾਲ਼ ਓਹ ਵੀ ਬਰਾੜ ਹੈ।


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: