Posted by: ਡਾ. ਹਰਦੀਪ ਕੌਰ ਸੰਧੂ | ਅਪ੍ਰੈਲ 4, 2010

ਸਾਡੇ ਸੰਸਕਾਰ


ਸਾਡਾ ਵਿਰਸਾ ਸਾਡੇ ਸੰਸਕਾਰ

ਪਿਛਲੇ ਕਈ ਸਾਲਾਂ ਤੋਂ ਪ੍ਰਦੇਸ ਰਹਿੰਦਿਆਂ ਮਹਿਸੂਸ ਕੀਤਾ ਕਿ ਅਸੀਂ ਆਪਣੇ ਸੰਸਕਾਰਾਂ ਤੋਂ ਦੂਰ ਹੋਈ ਜਾ ਰਹੇ ਹਾਂ। ਕਦੇ ਕਿਸੇ ਦੇ ਘਰ ਜਾਈਏ ਤਾਂ ਲੱਗਦੀ ਵਾਹ ਬੱਚੇ ਕੋਲ਼ ਆਉਂਦੇ ਹੀ ਨਹੀਂ।

ਜੇ  ਆ ਵੀ ਜਾਣ ਤਾਂ ‘ਹੈਲੋ ਆਂਟੀ, ਹੈਲੋ ਅੰਕਲ” ਨਾਲ਼ ਕੰਮ ਨਿਬੇੜ ਦਿੰਦੇ ਨੇ।

ਜਾਂ ਫਿਰ ‘ਸਾਸਰੀ ਕਾਲ ਆ- ਕਾਪੀ ਟੂ ਆਲ ਆ’ ” ਵਾਲ਼ੀ ਮਨੋਬਿਰਤੀ ਦੇਖਣ ਨੂੰ ਮਿਲਦੀ ਹੈ।

ਮਾਵਾਂ ਕਹਿੰਦੀਆਂ ਨੇ , ” ਇਦਾਂ ਨਹੀਂ …ਬੱਚੇ! ਪੀ. ਪੀ. ਕਰੋ, ਆਪਣੇ ਆਂਟੀ-ਅੰਕਲ ਨੂੰ”

ਅਗੋਂ ਬੱਚਾ ਕਹਿੰਦਾ ,  “ਮੈਂ ਪੈਰੀਂ ਪੈਣਾ ਮੰਗਦਾ”।

ਕਸੂਰ ਬੱਚਿਆਂ ਦਾ ਨਹੀਂ, ਸਾਡਾ ਆਪਣਾ ਹੈ।

ਜਦ ਅਸੀਂ ਸਾਡੇ ਸੰਸਕਾਰਾਂ ਦੀ ਮਿਠਾਸ ਦਾ ਸੁਆਦ ਆਵਦੇ ਬੱਚਿਆਂ ਨੂੰ ਚੱਖਣ ਲਈ ਦੇਵਾਂਗੇ ਹੀ ਨਹੀਂ ਤਾਂ ਓਹ ਕਿਵੇਂ ਜਾਨਣਗੇ ਜਿਸ ਪੰਜਾਬੀ ਵਿਰਸੇ ਦੀ ਦੁਹਾਈ ਅਸੀਂ ਦਿਨ ਰਾਤ ਪਾਈ ਜਾ ਰਹੇ ਹਾਂ ਕੀ ਹੈ? ਕਿੰਨਾ ਵਧੀਆ ਤੇ ਕਿੰਨਾ ਸੁਆਦਲਾ ਹੈ?

ਹਰਦੀਪ ਕੌਰ ਸੰਧੂ

ਇਸ਼ਤਿਹਾਰ

Responses

 1. ਮਾਸੀ ਮਾਸੜ
  ਭੁਆ ਫੁੱਫੜ
  ਚਾਚਾ ਚਾਚੀ
  ਤਾਇਆ ਤਾਈ
  ਸਭ ਭੁੱਲੇ ਰਿਸ਼ਤੇ
  ਬਣ ਗਏ
  ਆਂਟੀ ਅੰਕਲ

 2. ਵਾਹ ਬੀਬਾ ਜੀ, ਤੁਸੀ ਤਾਂ ਕਮਾਲ ਕਰੀ ਜਾਂਦੇ ਹੋ। ਤੁਹਾਡੀ ਇਹ ਕਲਾ ਦਾ ਸਾਨੂੰ ਅੱਜ ਹੀ ਪਤਾ ਲੱਗਿਆ। ਬਾਹਲਾ ਸੋਹਣਾ ਹੱਥ ਹੈ ਜੀ ਤੁਹਾਡਾ, ਬੱਸ ਇਦਾਂ ਈ ਚਮਕਾਈ ਚੱਲੋ ਜੀ ਪੰਜਾਬੀ ਦਾ ਸੂਰਜ। ਅਸੀ ਤੁਹਾਡੇ ਨਾਲ ਆਂ।

  ਮੈਂ ਤਾਂ ਆਪ ਜਗਤ ਭੂਆ, ਜਗਤ ਮਾਸੀ, ਜਗਤ ਚਾਚੀ, ਜਗਤ ਤਾਇਆ, ਜਗਤ ਚਾਚਾ, ਪਿੰਡ ਦਾ ਬਾਪੂ, ਲਭਦਾ ਫਿਰਦਾ… ਹੁਣ ਤਾਂ ਆਪਣੇ ਨੀ ਸਿਆਣਦੇ…ਸਾਂਝੇ ਕਿੱਥੋਂ ਲੱਭਣੇ ਨੇ…
  ਖ਼ੈਰ ਭਲੀ ਕਰੂ ਕਰਤਾਰ…ਜੇ ਤੁਸੀ ਐਂ ਈ ਵਾਹੁੰਦੇ ਰਹੇ ਰੰਗ…

 3. keep it up

 4. ਬਲਜੀਤ ਪਾਲ ਸਿੰਘ ਜੀ, ਦੀਪ ਜੀ ਤੇ ਛੋਟੇ ਵੀਰ ਗੁਰਜੀਤ
  ਵਿਚਾਰਾਂ ਦੀ ਸਾਂਝ ਪਾ ਪੰਜਾਬੀ ਵਿਹੜੇ ਫੇਰੀ ਪਾਉਣ ਦਾ ਬਹੁਤ-ਬਹੁਤ ਸ਼ੁਕਰੀਆ।

 5. We have to tell our coming generations about sanskars {ਸੰਸਕਾਰ}…….


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: