Posted by: ਡਾ. ਹਰਦੀਪ ਕੌਰ ਸੰਧੂ | ਮਾਰਚ 26, 2010

ਪੀਚੋ- ਬੱਕਰੀ


ਪੀਚੋ- ਬੱਕਰੀ

ਮਾਂ ਵਿਹੜੇ ਜੁੜੀਆਂ

ਪੀਚੋ-ਬੱਕਰੀ

ਖੇਡਣ ਕੁੜੀਆਂ

ਪੰਜਾਬ ਦੀਆਂ ਪੁਰਾਤਨ ਖੇਡਾਂ ‘ਚ ਕੁੜੀਆਂ ਦੀ ਇਹ ਹਰਮਨ ਪਿਆਰੀ ਖੇਡ ਸੀ। ਇਹ ਖੇਡ ਕਈ ਨਾਵਾਂ ਨਾਲ਼ ਜਾਣੀ ਜਾਂਦੀ ਸੀ। ਕਿਸੇ ਇਲਾਕੇ ‘ਚ ਪੀਚੋ ਬੱਕਰੀ, ਕਿਤੇ ਡੀਟੀ ਪਾੜਾ, ਸਮੁੰਦਰ ਪੱਟੜਾ, ਜਾਂ ਫਿਰ ਕਿਤੇ ਸਟਾਪੂ ਕਿਹਾ ਜਾਂਦਾ।

ਅਕਸਰ  ਕੁੜੀਆਂ ਦਾ ਖੇਡ ਮੈਦਾਨ ਕਿਸੇ ਨਾ ਕਿਸੇ ਕੁੜੀ ਦੇ ਘਰ ਦਾ ਵਿਹੜਾ ਹੀ ਹੁੰਦਾ।ਇਹ ਖੇਡ ਐਵੇਂ  ਅਟੇ ਸਟੇ ਨਹੀਂ ਖੇਡੀ ਜਾਂਦੀ ਸੀ। ਇਸ  ਵਿੱਚ ਵੀ ਨਿਸਚਿਤ ਨਿਯਮਾਂ ਦੀ ਪਾਲਣਾ ਹੁੰਦੀ ।

ਜ਼ਮੀਨ ਉੱਤੇ ਵਾਹੇ ਗਏ ਭਿੰਨ-ਭਿੰਨ ਪ੍ਰਕਾਰ ਦੇ ਆਕਾਰਾਂ ਵਿੱਚ ਖੇਡੀ ਜਾਂਦੀ  ਸੀ ਇਹ ਖੇਡ । ਵੱਡੇ ਚੌਰਸ ਖਾਨੇ ਨੂੰ ਇਕੋ ਜਿਹੇ ਅੱਠ ਜਾਂ ਦਸ ਭਾਗਾਂ ‘ਚ ਵੰਡ ਕੇ ਪਾੜਾ ਵਾਹ ਲੈਣਾ। ਡੀਟੀ (ਠੀਕਰੀ) ਟੁੱਟੇ ਘੜੇ ਦੀ ਠੀਕਰ ਦੀ ਬਣਾਈ ਜਾਂਦੀ।

ਸਭ ਤੋਂ ਪਹਿਲਾਂ ਇੱਕ-ਦੂਜੇ ਦਾ ਹੱਥ ਫੜ ਪੁੱਗਦੇ। ਕਈ ਵਾਰ ਮਿੱਕਣ ਲਈ

” ਈਂਗਣ-ਮੀਂਗਣ….” ਕਹਿੰਦੇ।

ਈਂਗਣ-ਮੀਂਗਣ ਤਲੀ ਤਲੀਂਗਣ

ਤਾਰਾ ਮੀਰਾ ਡੱਕਰਾ

ਗੁੜ ਖਾਵਾਂ ਵੇਲ ਵਧਾਵਾਂ ਮੂਲੀ ਪੱਤਰਾ

ਪੱਤਾਂ ਵਾਲ਼ੇ ਘੋੜੇ ਆਏ

ਹੱਥ ਕਤਾੜੀ, ਪੈਰ ਕਤਾੜੀ

ਨਿਕਣ ਵਾਲਿ਼ਆ ਤੇਰੀ ਵਾਰੀ

ਖੇਡਣ ਲਈ ਡੀਟੀ ਨੂੰ ਪਹਿਲੇ ਖਾਨੇ ‘ਚ ਸੁਟਿਆ ਜਾਂਦਾ। ਫਿਰ ਇੱਕ ਪੈਰ ਨਾਲ਼ ਠੋਕਰ ਮਾਰ ਕੇ ਪੂਰੇ ਪਾੜੇ ‘ਚੋਂ ਪਾਰ ਲੰਘਾਇਆ ਜਾਂਦਾ। ਮੁੜ ਤੋਂ ਡੀਟੀ ਦੂਜੇ ਖਾਨੇ ‘ਚ ਸੁੱਟੀ ਜਾਂਦੀ। ਇਸ ਤਰਾਂ ਸਾਰੇ ਖਾਨਿਆਂ ‘ਚ ਵਾਰੋ-ਵਾਰੀ ਡੀਟੀ ਸੁੱਟ ਅਖੀਰ ‘ਚ ਖਾਨਾ ਡੁੱਕਣ ਦੀ ਵਾਰੀ ਆਉਂਦੀ।ਡੁੱਕੇ ਖਾਨੇ ਵਿੱਚ ਖਿਡਾਰੀ ਖੇਡ ਸਮੇਂ ਆਵਦੇ ਦੋਨੋਂ ਪੈਰ ਟਿਕਾ ਸਕਦਾ ਸੀ ( ਬਿੰਦ ਦਮ ਲੈਣ ਲਈ) । ਪਰ ਇੱਕ ਖਿਡਾਰੀ ਵਲੋਂ ਡੁੱਕੇ ਖਾਨੇ ਨੂੰ ਦੂਜੇ ਖਿਡਾਰੀ ਨੂੰ ਛਾਲ਼ ਮਾਰ ਟੱਪ ਕੇ ਪਾਰ ਕਰਨਾ ਪੈਂਦਾ। ਜੇ ਖੇਡਦਿਆਂ ਡੀਟੀ ਵਾਹੀ ਲਕੀਰ ‘ਤੇ ਟਿਕ ਜਾਣੀ ਤਾਂ ਮਿੱਤ ( ਵਾਰੀ) ਦੂਜੇ ਖਿਡਾਰੀ ਦੀ ਆ ਜਾਣੀ।

ਹਰਦੀਪ ਕੌਰ ਸੰਧੂ

ਇਸ਼ਤਿਹਾਰ

Responses

 1. ਬਹੁਤਾ ਤਾਂ ਨਹੀਂ ਪਤਾ,ਨਿਕੀਆਂ ਕੁੜੀਆਂ ਨੂੰ ਸਕੂਲ ਜਾਂ ਗਲੀ ਗਵਾਂਢ ਖੇਡਦਿਆਂ
  ਦੇਖਦੇ ਹਾਂ ਇਹ ਅੱਡੀ ਟੱਪਾ।ਕਈ ਵਾਰੀ ਬੋਲਦਿਆਂ ਵੀ ਸੁਣੀਆਂ ਹਨ,,,ਐੜ ਬੈੜ,,,ਯੈਸ–ਐੜ ਬੈੜ,,,ਯੈਸ
  ਜਿਆਦਾਤਰ ਇਹ ਖੇਡ ਕੁੜੀਆਂ ਵਿਚ ਹੀ ਹਰਮਨ ਪਿਆਰੀ ਹੈ।ਨਿਕੀਆਂ ਨਿਕੀਆਂ ਬਚਪਨ ਦੀਆਂ ਖੇਡਾਂ
  ਯਾਦ ਕਰਵਾਉਣ ਲਈ ਤੁਹਾਡਾ ਬਲਾਗ ਉੱਤਮ ਹੈ।

 2. ਭੈਣ , ਆਪਣੇ ਬਰਨਾਲੇ ਤਾਂ ਪੀਚੋ ਹੀ ਕਹਿੰਦੇ ਹਨ, ਪੀਚੋ ਬੱਕਰੀ ਸ਼ਬਦ ਪਤਾ ਨਹੀਂ ਕਿਥੇ ਬੋਲਿਆ ਜਾਂਦਾ ਹੈ, ਤੇ ਡੀਟੀ ਪਾੜਾ ਆਪਣੇ ਨਾਨਕੇ ਪਿੰਡ ਸਵ‍ੱਦੀ ਕਲਾਂ (ਜਿਲਾ ਲੁਧਿਆਣਾ) ਵਿੱਚ ਬੋਲਿਆ ਜਾਂਦਾ ਹੈ | ਤੇਰੇ ਬਲਾਗ ਦਾ ਸਰਫ ਕਰਕੇ ਬਚਪਨ ਯਾਦ ਆ ਜਾਂਦਾ ਹੈ|

 3. Doaba calls it “addi tappa” .. my guess! anyone remembers??

 4. ਵਧੀਆ ਜਾਣਕਾਰੀ। ਪੀਚੋ ਬੱਕਰੀ ਕਈ ਨਾਵਾਂ ਨਾਲ ਜਾਣੀ ਜਾਂਦੀ ਹੈ,ਇਕ ਨਾਂ ਪੀਚੋ ਬਾਂਦਰੀ ਵੀ ਹੈ।ਇਸ ਦੀਆਂ ਵੀ ਕਈ ਸ਼ੈਲੀਆਂ (style)ਹਨ।
  ਅੱਡੀ ਟੱਪਾ ਹੋਰ ਖੇਡ ਹੈ।ਦੋ ਕੁੜੀਆਂ ਆਮੋ ਸਾਹਮਣੇ ਬੈਠਕੇ ਆਪਣੇ ਪੈਰਾਂ ਨੂੰ (ਸੱਜੇ ਨਾਲ ਦੂਜੀ ਦਾ ਖੱਬਾ)ਜੋੜਕੇ ਬਹਿੰਦੀਆਂ।ਦੁਜੀਆਂ ਲੰਘਣ ਵਾਲੀਆਂ ਛਾਲ ਮਾਰਕੇ ਟੱਪਦੀਆਂ।ਫੇਰ ਦੁਜੇ ਪੈਰ ਊਸੇ ਤਰ੍ਹਾਂ ਜੋੜਕੇ ਪਹਿਲੇ ਪੈਰਾਂ ਉਪਰ ਧਰ ਲਿਆ ਜਾਂਦਾ ਹੈ,ਫੇਰ ਹੱਥ ਦੀ ਮੁੱਠੀ,ਫੇਰ ਦੁਜੀ ਮੁੱਠੀ।ਅੰਤ ਹੱਥ ਖੋਲਕੇ ਇਕ ਗਿੱਠ ,ਫੇਰ ਦੂਜੀ ਗਿੱਠ ਧਰ ਲਈ ਜਾਂਦੀ ਹੈ।ਟੱਪਣ ਵਾਲੀ ਕੁੜੀ ਦਾ ਜਦੋਂ ਟੱਪਦੀ ਦਾ ਕੋਈ ਅੰਗ ਜਾਂ ਕਪੜਾ ਛੁਹ ਗਿਆ ਉਹਨਾਂ ਦੀ ਵਾਰੀ ਖ਼ਤਮ।ਫੇਰ ਦੁਜੀਆਂ ਦੀ ਵਾਰੀ ਓਵੇ ਕਰਨ ਦੀ।

 5. ਅਸੀ ਸ਼ਾਇਦ “ਰੱਬ ਡੀਟੀ” ਵੀ ਕਹਿੰਦੇ ਹੁਂਦੇ ਸੀ ਇਸ ਨੂੰ ….
  ਬਾਂਦਰ ਕਿੱਲ਼ਾ ਖੇਡ ਬਾਰੇ ਵੀ ਦੱਸਣਾ ਬਹੁਤ ਦਿਲਚਸਪ ਖੇਡ ਹੁੰਦੀ ਸੀ

 6. ਸਾਡੇ ਇਲਾਕੇ ਚ’ ਇਸਨੂੰ ਸਟਾਪੂ ਕਹਿੰਦੇ ਹੈ । ਮੈਂ ਵੀ ਖੇਡਦਾ ਰਿਹਾਂ ਹਾਂ । ਕਦੇ ਕਦੇ ਸਾਡੇ ਸਾਹਮਣੇ ਘਰ ਦੇ ਬੱਚੇ ਖੇਲਦੇ ਐ । ਇੱਕ ਵਾਰ ਤਾਂ ਮੈਂ ਤਸਵੀਰ ਵੀ ਖਿੱਚੀ ਸੀ ।


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: