Posted by: ਡਾ. ਹਰਦੀਪ ਕੌਰ ਸੰਧੂ | ਮਾਰਚ 22, 2010

ਅਜੋਕੀਆਂ ਭੱਠੀਆਂ


ਕੁੜੇ ਬੀਰ ਕਿਹੜੀਆਂ ਭੱਠੀਆਂ….

ਸਾਡੇ ਪੁੱਤ ਹੋਰ ਸੀ ਵੇਲ਼ੇ

ਭੱਠੀਆਂ ‘ਤੇ ਵੀ ਲੱਗਦੇ ਮੇਲੇ

ਭਰ ਝੋਲ਼ੀਆਂ  ਲਿਆਉਂਦੇ ਨਿਆਣੇ

ਅੰਬੋ ਮੋਹ ਨਾਲ਼ ਭੁੰਨਦੀ ਦਾਣੇ

ਨਾ ਓਹ ਹੁਣ ਗੱਲਾਂ ਰਹੀਆਂ

ਨਾ ਮੋਹ ਦੀਆਂ ਤੰਦਾਂ ਰਹੀਆਂ

ਨਾ ਰੂੰਗੇ ਵਾਲ਼ੀਆਂ ਹੱਟੀਆਂ ਰਹੀਆਂ

ਨਾ ਅੰਬੋ ਦੀਆਂ ਭੱਠੀਆਂ ਰਹੀਆਂ

ਜਦ ਹੁਣ ਕੁੜੀਆਂ ਖਹਿੜੇ ਪਈਆਂ

ਐਵੇਂ ਚਾਰ ਇੱਟਾਂ ਜਹੀਆਂ ਧਰੀਆਂ

ਤੇਲ ਮਿੱਟੀ ਦਾ ਨਾ ਪਾਇਓ ਬਹੁਤਾ

ਚੰਗਾ ਭਰ ਕੇ ਲਾ ਦਿਓ ਝੋਕਾ

ਅੰਬੋ ਨੂੰ ਨਾ ਦੇਵੋ ਮੱਤਾਂ

ਚੰਗੂ ਤੱਪ ਲੈਣ ਦਿਓ ਰੇਤਾ

ਹਰਦੀਪ ਕੌਰ ਸੰਧੂ

ਇਸ਼ਤਿਹਾਰ

Responses

  1. ਭੈਣ,ਬਹੁਤ ਵਧੀਆ ਲਿਖਿਆ ਅਜੋਕੀਆਂ ਭੱਠੀਆਂ ਤੇ , ਮੈ ਵੀ ਇਸ ਬਲਾਗ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰਦਾ ਹਾਂ | ਗੁਰਜੀਤ ਸਿੰਘ ਬਰਾੜ

  2. ਬੀਬਾ ਹਰਦੀਪ ਜੀ
    ਪੰਜਾਬ ਵਿਚੋਂ ਅੰਬੋ ਦਾ ਕਿੱਤਾ ਗੁੰਮ ਹੋ ਰਿਹਾ ਹੈ ਅਤੇ ‘ਨਾ ਅੰਬੋ ਦੀਆਂ ਭੱਠੀਆਂ ਰਹੀਆਂ’। ਫੋਟੋ ਵਿਚਲੀ ਭੱਠੀ ਵੀ ਆਖਰੀ ਸਾਹ ਭਰਦੀ ਆਰਜੀ ਭੱਠੀ ਲਗਦੀ ਹੈ। ਇਸ ਆ ਰਹੀ ਤਬਦੀਲੀ ਨੂੰ ਦਰਸਾਉਂਦੀ ਬਹੁਤ ਵਧੀਆ ਫੋਟੋ ਅਤੇ ਲਿਖੀ ਕਵਿਤਾ ਚੰਗੀ ਲੱਗੀ। ਧੰਨਵਾਦ।

  3. ਨਾਂ ਅੰਬੋ ਦੀ ਭੱਠੀ ਨਾਂ ਅੰਬੋ ਦਾ ਵੇਹੜਾ
    ਆਓਂਦੇ ਜਾਂਦੇ ਵੱਡੇ ਛੋਟੇ ਲਾ ਲੈਂਦੇ ਸੀ ਗੇੜਾ
    ਟੀਵੀ ਦੇ ਨਾਲ ਗੱਲਾਂ ਕਰ ਲੈਂਦੇ,
    ਲਫ਼ਾਫ਼ਿਆਂ ਦੇ ਵਿਚ ਲੈ ਆਓਂਦੇ ਦਾਣੇ
    ਹੁਣ ਨਾ ਵਾਰੀ ਭੱਠੀ ਉੱਤੇ ‘ਡੀਕਣ
    ਲੋਕੀਂ ਹੋਗੇ ਸਿਆਣੇ।
    ਤ੍ਰਾਸਦੀ,ਵੱਡੀ ਤ੍ਰਾਸਦੀ।ਇਹ ਨਵੇਂ ਉਪਕਰਣ ਇਜਾਦ ਹੋਏ ਸੀ ਇਕ ਦੁਜੇ ਦੇ ਹੋਰ ਨੇੜੈ ਹੋਣ ਲਈ,ਪਰ ਕਰ ਦਿੱਤਾ ਦੂਰ।

  4. ਟਿਵਾਣਾ ਜੀ, ਦਰਬਾਰਾ ਸਿੰਘ ਜੀ ਅਤੇ ਗੁਰਜੀਤ
    ਬਹੁਤ-ਬਹੁਤ ਸ਼ੁਕਰੀਆ। ਤੁਸਾਂ ਆਪਣੇ ਵਿਚਾਰਾਂ ਦੀ ਸਾਂਝ ਪਾਈ।
    ਲਫ਼ਾਫ਼ਿਆਂ ਦੇ ਦਾਣੇ ਖਾਣ ਵਾਲ਼ੇ ਕੀ ਜਾਨਣ ਅੰਬੇ ਦੇ ਮੋਹ ਭਿੱਜੇ ਦਾਣਿਆਂ ਦਾ ਸੁਆਦ।


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: