Posted by: ਡਾ. ਹਰਦੀਪ ਕੌਰ ਸੰਧੂ | ਮਾਰਚ 18, 2010

ਵਿਆਹ ਪੰਜਾਬ ਦੇ


ਸਪੀਕਰ

ਵਿਆਹ ਵਾਲ਼ਿਆਂ ਦੇ ਘਰ

ਸੱਤੀਂ ਦਿਨੀਂ ‘ਕੜਾਹੀ ਚੜ੍ਹਦੀ’

ਵਿਆਹ ਦੇ ਲੱਡੂ ਪੱਕਦੇ ਸੀ

ਬੰਨੇ/ਬੰਨੀ ਨੂੰ ਮਾਈਏ ਪਾ

ਰੱਜ ਕੇ ਵੱਟਣਾ ਮਲ਼ਦੇ ਸੀ

ਨਾਨਕਾ ਮੇਲ਼ ਬਲਾਉਂਦਾ ਬੰਬੀਹੇ

ਵਿਹੜੇ ਸ਼ਗਨਾਂ ਦੇ ਫੱਬਦੇ ਸੀ

ਸ਼ਗਨਾਂ ਵਾਲ਼ੇ ਵਿਹੜੇ

ਦੋ ਮੰਜੀਆਂ ਨੂੰ ਜੋੜ

ਸਪੀਕਰ ਵੱਜਦੇ ਸੀ

ਮੁੰਡੇ ਵਾਲ਼ਿਆਂ ਦੇ ਘਰ

ਮਾਮੇ ਦਿੱਤੀ ਪੁਸ਼ਾਕ ਲਾੜਾ ਪਾਵੇ

ਸਿਰ ‘ਤੇ ਸੋਹਣਾ ਸਿਹਰਾ ਸਜਾਵੇ

ਭਰਜਾਈਆਂ ਤੋਂ ਸੁਰਮਾ ਪੁਆਵੇ

ਘੋੜੀ ਚੜ੍ਹਦੇ ਦੀ, ਵਾਂਗ ਭੈਣ ਫੜਦੀ

ਰੱਥ ਗੱਡੀਆਂ ‘ਤੇ, ਜੰਝਾਂ ਲੈ ਕੇ ਢੁੱਕਦੇ ਸੀ

ਕੁੜੀ ਵਾਲ਼ਿਆਂ ਦੇ ਘਰ

ਜੰਝ ਦੀ ਪਹਿਲਾਂ ਹੁੰਦੀ ਮਿਲਣੀ

‘ਨੰਦਾਂ ਤੋਂ ਪਿਛੋਂ , ਪੈਣ ਸਲਾਮੀਆਂ

ਜਾਂਞੀਂ ‘ਵਰੀ’ ਵਿਖਾਉਂਦੇ

ਦੂਜੇ ਬੰਨੇ ‘ ਦਾਜ ਤੇ ਖੱਟ’ ਵਿਖਾਉਂਦੇ

ਮਾਮਾ ‘ਬੰਨੋ’ ਨੂੰ ਡੋਲੀ ਬਹਾਉਂਦਾ

ਵੀਰੇ ਧੱਕਾ ਲਾਉਂਦੇ ਸੀ

ਨੂੰਹ ਰਾਣੀ ਦਾ ਸੁਆਗਤ

ਮਾਂ ਸੱਤੀਂ ਵਾਰੀ ‘ਵਾਰਨੇ’ ਕਰਦੀ

ਪੁੱਤ ਦੀ ਬਲਾਵਾਂ ਆਪਣੇ ਸਿਰ ਲੈਂਦੀ

ਬੰਨਾ- ਬੰਨੀ ਛਟੀਆਂ ਖੇਡਕੇ

ਫਿਰ ‘ਕੰਝਣ ਖੇਡਣ’ ਦੀ ਰਸਮ ਨਿਭਾਉਂਦੇ ਸੀ

ਹੱਸਦਿਆਂ -ਖੇਡਦਿਆਂ ਕਈ-ਕਈ ਦਿਨ

ਵਿਆਹ ਵਾਲ਼ੇ ਵਿਹੜੇ

ਸ਼ਗਨੋ- ਸ਼ਗਨੀ ਹੁੰਦੇ ਸੀ

ਵਿਆਹਾਂ- ਮੰਗਣਿਆਂ ਨੂੰ

ਦੋ ਮੰਜੀਆਂ ਨੂੰ ਜੋੜ

ਸਪੀਕਰ ਵੱਜਦੇ ਸੀ

ਹਰਦੀਪ ਕੌਰ ਸੰਧੂ

ਇਸ਼ਤਿਹਾਰ

Responses

  1. ਵਿਆਹ ‘ਚ ਸ਼ਾਮਲ ਹੋਕੇ ਅਨੰਦ ਆ ਗਿਆ।ਮੈਂ ਅਪਣੇ ਮਾਮੇ ਦੇ ਮੁੰਡੇ ਦੇ ਵਿਆਹ ,ਉਹਦੇ ਨਾਲ ਰੱਥ ‘ਚ ਬਹਿਕੇ ਜੰਨ(ਜੰਝ)ਗਿਆ ਸੀ ।ਸਪੀਕਰਾਂ ਦਾ ਅਪਣਾ ਹੀ ਰੋਲ ਹੁੰਦਾ,ਨਾਲਦੇ ਪਿੰਡਾਂ ‘ਚ ਵੀ ਪਤਾ ਲਗ ਜਾਂਦਾ ਕਿ ,ਕਿਸੇ ਦੇ ਵਿਆਹ ਹੈ।ਸਵੇਰੇ ਸਵੇਰੇ ਚਾਰ ਵਜੇ ਆਸਾ ਦੀ ਵਾਰ ਨਾਲ ਸ਼ੁਰੂ ਹੁੰਦਾ,ਜਿਸੇ ਸਪੀਕਰ ਵਾਲਾ ਦੋ ਰੁਪਏ ਵਖਰੇ ਚਾਰਜ ਕਰਦਾ।
    ਸ਼ਬਦ ਧੱਕਾ ਗਲਤ (ਥੱਕਾ) ਟਾਈਪ ਹੋ ਗਿਆ ,ਦਰੁਸਤ ਕਰ ਦਵੋ ਜੀ

  2. ਗਲ਼ਤੀ ਦੀ ਮੁਆਫ਼ੀ। ‘ਜਿਸੇ’ ਨੂੰ ‘ਜਿਸਦੇ’ ਪੜਨ ਦੀ ਖੇਚਲ਼ ਕਰਨੀ ਜੀ

  3. ਵਿਆਹ ‘ਚ ਸ਼ਾਲਮ ਹੋ ਰੌਣਕ ਵਧਾਉਣ ਲਈ ਬਹੁਤ-ਬਹੁਤ ਧੰਨਵਾਦ।
    ਤੁਸਾਂ ਸਿਰਫ਼ ਰੌਣਕ ‘ਚ ਹੀ ਵਾਧਾ ਨਹੀਂ ਕੀਤਾ ਸਗੋਂ ਹਰ ਰਸਮ ਨੂੰ ਪਿਆਰ ਨਾਲ਼ ਮਾਣਿਆ ਹੈ।
    ਸੁਝਾ ਅਨੁਸਾਰ ਗਲਤੀ ਸੁਧਾਰ ਦਿੱਤੀ ਗਈ ਹੈ।


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: