Posted by: ਡਾ. ਹਰਦੀਪ ਕੌਰ ਸੰਧੂ | ਮਾਰਚ 17, 2010

ਨੂੰਨ ਨਿਹਾਣੀ


ਨੂੰਨ ਨਿਹਾਣੀ

ਸਾਰੇ ਹਾਣੋ-ਹਾਣੀ

ਟਿੱਬੇ ਆਲ਼ੇ ਖੇਤ

ਖੇਡਣ ਨੂੰਨ ਨਿਹਾਣੀ

ਨੂੰਨ ਨਿਹਾਣੀ ਖੇਡ ਪੰਜਾਬ ਦੀਆਂ ਪੁਰਾਤਨ ਖੇਡਾਂ ਵਿੱਚੋਂ ਇੱਕ ਖੇਡ ਹੈ। ਇਹ ਖੇਡ ਟਿੱਬਿਆਂ ‘ਤੇ ਖੇਡੀ ਜਾਂਦੀ ਸੀ। ਟਿੱਬੇ ਦੇ ਰੇਤ ‘ਤੇ ਪੈਰ ਨਾਲ਼  ਵੱਡਾ ਸਾਰਾ ਚੌਰਸ ਘੇਰਾ ਵਾਹ ਲਿਆ ਜਾਂਦਾ ਜਿਸ ਦੇ ਅੰਦਰ ਜਾਣ  ਨੁੰ ਇੱਕ ਛੋਟਾ ਜਿਹਾ ਰਸਤਾ ਰੱਖਿਆ ਜਾਂਦਾ। ਇਸ ਵੱਡੇ ਘੇਰੇ ਦੇ ਅੰਦਰ ਚਾਰੋਂ ਕੋਨਿਆਂ ਵਿੱਚ ਛੋਟੇ-ਛੋਟੇ ਚਾਰ ਚੌਰਸ ਘੇਰੇ ਹੋਰ ਬਣਾ ਲਏ ਜਾਂਦੇ ਜਿਨਾਂ ਦੇ ਚਾਰੇ ਪਾਸੇ ਭੱਜਣ ਨੂੰ ਰਾਹ ਰੱਖਿਆ ਜਾਂਦਾ। ਇਹਨਾਂ ਚਾਰੇ ਛੋਟੇ ਘੇਰਿਆਂ ਦੇ ਐਨ ਵਿੱਚਕਾਰ ਇੱਕ ਮਿੱਟੀ ਦੀ ਢੇਰੀ ਬਣਾ ਲੈਣੀ।

ਇੱਕ ਨੇ ਦਾਈ ਦੇਣੀ ਤੇ ਦੂਜਿਆਂ ਨੇ ਭੱਜਣਾ। ਭੱਜਣ ਵਾਲਿਆਂ ਨੇ ਮਿੱਟੀ ਦੀ ਮੁੱਠੀ ਭਰ ਬਾਹਰ ਨਿਕਲ਼ ਜਾਣਾ। ਪਰ ਜੇ ਨਿਕਲਣ ਤੋਂ ਪਹਿਲਾਂ ਫੜਿਆ ਜਾਣਾ ਤਾਂ ਦਾਈ ਉਸ ਸਿਰ ਆ ਜਾਣੀ। ਖੇਡ ਮੁੜ ਤੋਂ ਸ਼ੁਰੂ ਹੋ ਜਾਣੀ।

ਹੌਲ਼ੀ-ਹੌਲ਼ੀ ਟਿੱਬਿਆਂ ਦੇ ਅਲੋਪ ਹੋਣ ਨਾਲ਼ ਇਹ ਖੇਡ ਵੀ ਅਲੋਪ ਹੋ ਗਈ।

ਸਤਿਕਾਰਯੋਗ ਦਰਬਾਰਾ ਸਿੰਘ ਜੀ ਵਲੋਂ ਨੂੰਨ ਨਿਹਾਣੀ ਖੇਡ ਬਾਰੇ ਦਿੱਤੀ ਵੱਡਮੁੱਲੀ ਜਾਣਕਾਰੀ ਨੂੰ ਸਾਂਝਾ ਕਰਨ ਦਾ ਸੁਭਾਗ ਪ੍ਰਾਪਤ ਕਰ ਰਹੀ ਹਾਂ।ਇਹਨਾਂ ਸ਼ਬਦਾਂ ਨਾਲ਼ ਓਨ੍ਹਾਂ “ਪੰਜਾਬੀ ਵਿਹੜੇ” ‘ਚ ਸਾਂਝ ਪਾਈ…….

ਨੂਨ(ਲੂਣ)-ਨਿਹਾਣੀ ਸ਼ਬਦ ਨੂੰ ਸਾਂਭਣ ਦੀ ਵਧਾਈ।ਇਹ ਸ਼ਬਦ ਤਾਂ ਸਾਡੇ ਵੇਲੇ,ਅਜੇ ਜਦੋਂ ਅਸੀਂ ਹਾਈ ਸਕੂਲ ਪਹੂੰਚੇ ਸੀ ,ਭੁੱਲਣਾ ਸ਼ੂਰੂ ਹੋਗਿਆ ਸੀ।ਕਿਉਂਕਿ ਬੀ,ਡੀ,ਓ,ਵਿਭਾਗ ਵਲੋਂ ਪਿੰਡਾਂ ‘ਚ ਯੰਗ ਫਾਰਮਰਜ਼ ਕਲੱਬਾਂ ਬਣਾਕੇ ਨਵੀਆਂ ਖੇਡਾਂ,ਵਾਲੀਵਾਲ,ਫੁੱਟਬਾਲ ਆਦਿ ਸ਼ੂਰੂ ਕਰਵਾ ਦਿੱਤੀਆ ਸੀ।ਪੁਰਾਣੇ ਸ਼ਬਦ ਨਵੀਆਂ ਪੀੜਿਆਂ ਤਕ ਪਹੁੰਚ ਸਕਣ,ਮਹੱਤਵਪੂਰਨ ਕਮੰ ਹੈ।

ਥੋੜਾ ਵਾਧਾ ਕਰ ਰਿਹਾਂ।ਇਸ ਨੂੰ ਸਾਡੇ ਵਲ ਲੂਣ ਨਿਹਾਣੀ ਵੀ ਕਹਿੰਦੇ ਸੀ।ਸ਼ਾਇਦ ਇਸਦਾ ਕੋਈ ਸੰਬੰਧ ਲੁਣ ਨਾਲ ਹੈ ਜਾਂ ਨਹੀਂ,ਪਰ ਖੇਡਣ ਵੇਲੇ ਇਹ ਕਿਹਾ ਜਾਂਦਾ ਸੀ ਕਿ ਵਿਚ ਪਿਆ ਲੂਣ ਚੱਕ ਕੇ ਭੱਜਣਾ ਹੈ।ਇਹ ਖੇਡ ਪਾਲ਼ੀ ਮੂੰਡੇ ਹੀ ਜ਼ਿਆਦਾ ਖੇਡਦੇ ਸੀ ਤੇ ਖ਼ਾਸ ਕਰਕੇ ਸੌਣ ਮਹੀਨੇ ਵਿਚ ਜਦੋਂ ਮੀਂਹ ਪੈਕੇ ਟਿੱਬਿਆਂ ਦਾ ਰੇਤਾ ਦੱਬਿਆ ਹੁੰਦਾ ।ਪੰਜਾਬ ਦੀਆਂ ਬਿਨਾਂ ਕਿਸੇ ਖਰਚ ਦੀਆਂ ਖੇਡਾਂ ਵਿਚੋਂ ਇਕ ਖੇਡ।


ਹਰਦੀਪ ਕੌਰ ਸੰਧੂ

ਇਸ਼ਤਿਹਾਰ

Responses

  1. ਸ਼ਬਦ ਸੰਭਾਲ ਸ਼ਲਾਘਾਯੋਗ ਹੈ।ਡਿਕਸ਼ਨਰੀਆਂ ਵਿਚੋਂ ਵੀ ਇਹ ਸ਼ਬਦ ਨਹੀਂ ਮਿਲਣੇ,ਜੇ ਸਾਂਭੇ ਨਾ ਗਏ।

  2. Hardeep Ji,
    I just saw your blog and I am impressed upon the fact that you have touched very real and emotional values and experiences.. which are even hard to find in real Punjab!


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: