Posted by: ਡਾ. ਹਰਦੀਪ ਕੌਰ ਸੰਧੂ | ਫਰਵਰੀ 24, 2010

ਇਹ ਕੇਹੀ ਤੱਰਕੀ- ਜਦੋਂ ਦੇਸੀ ਨੂੰ ਤਰਸੋਂਗੇ?


ਸਮਾਜ ਵਿੱਚ ਰਹਿੰਦਿਆਂ ਬੜਾ ਕੁਝ ਅਜਿਹਾ ਵਾਪਰਦਾ ਹੈ ਜੋ ਅਣਚਾਹਿਆ ਹੁੰਦਾ ਹੈ। ਕੁਝ ਲੋਕ ਖਾਸ ਕਰਕੇ ਲੇਖਕ ਸੰਵੇਦਨਸ਼ੀਲ ਹੋਣ ਕਰਕੇ ਇਸ ਨੁੰ ਜ਼ਿਆਦਾ ਮਹਿਸੂਸਦੇ ਨੇ। ਕੁਝ ਅਜਿਹਾ ਹੀ ਅਹਿਸਾਸ ਜੋ ਮੈਨੂੰ ਹੋਇਆ ਤੁਹਾਨੂੰ ਕਰਾਉਣ ਦੀ ਇੱਕ ਨਿੱਕੀ ਜਿਹੀ ਕੋਸ਼ਿਸ਼…..

ਸੁਣਿਆ ਅੱਜਕੱਲ ਅਸੀਂ ਬਹੁਤ ਤਰੱਕੀ ਕਰ ਗਏ ਹਾਂ।ਅਗਾਂਹ-ਵਧੂ ਸੋਚ ਦੇ ਮਾਲਕ ਅਖਵਉਂਦੇ ਹਾਂ ਕਿਉਂਕਿ ਅਸੀਂ ਸਿਰਫ਼ ‘ਅੰਗਰੇਜ਼ੀ’  ਬੋਲਣ ਲੱਗ ਗਏ ਹਾਂ। ਪੰਜਾਬੀ ਬੋਲਣ ਵਾਲ਼ੇ ਤਾਂ ਐਵੇਂ ‘ਦੇਸੀ’ ਜਿਹੇ ਹੁੰਦੇ ਨੇ। ਅਸੀਂ ਕਿਹੜਾ ਪੰਜਾਬ ਰਹਿਣਾ ਜੋ ਪੰਜਾਬੀ ਬੋਲੀਏ ਜਾਂ ਫਿਰ ਆਪਣੇ ਬੱਚਿਆਂ ਨੂੰ ਸਿਖਾਈਏ।

ਸਾਡੇ ਜੁਆਕ ਤਾਂ ‘ਗਰੇਜੀ ‘ਚ ਹੀ ਗੱਲ ਕਰਦੇ ਆ। ਬੇਬੇ-ਬਾਪੂ ਐਵੇਂ ਰੌਲ਼ਾ ਪਾਈ ਜਾਣਗੇ ਬਈ ਸਾਨੂੰ ਨੀ ਸਮਝ ਲੱਗਦੀ ਨਿਆਣਿਆਂ ਦੀ ਕਾਂਵਾਂ ਰੌਲ਼ੀ ਦੀ। ਸਾਡੇ ਨਿਆਣੇ ਤਾਂ ਬਸ ਹੁਣ ਆਂਟੀ-ਅੰਕਲ ਹੀ ਕਹਿਣਾ ਜਾਣਦੇ ਆ। ਉਹ ਨੀ ਕਹਿੰਦੇ ਬਈ ਇਹ ਮੇਰੀ ਭੂਆ ਆ, ਮਾਸੀ ਆ, ਜਾਂ ਚਾਚਾ-ਤਾਇਆ, ਫੁੱਫੜ ਆ। ਸਾਨੂੰ ਨੀ ਚੰਗਾ ਲੱਗਦਾ ਐਵੇਂ ਦੇਸੀ ਜਿਹੇ ਬਣਨਾ।
ਜੀ ਹਾਂ ਅੱਜ ਮੈਂ ਇਥੇ ਆਪਣੇ ਓਨ੍ਹਾਂ ਭੇਣ-ਭਰਾਵਾਂ ਦੀ ਸੋਚ ਦੀ ਗੱਲ ਕਰਨ ਜਾ ਰਹੀ ਹਾਂ ਜੋ ਠੇਠ ਪੰਜਾਬੀ ਪਰਿਵਾਰਾਂ ਨਾਲ਼ ਸਬੰਧਿਤ ਹੁੰਦੇ ਹੋਏ ਵੀ ਇਹ ਵਿਚਾਰਧਾਰਾ ਬਣਾਈ ਬੈਠੇ ਹਨ। ਬੱਚਿਆਂ ਦੇ ਪੰਜਾਬੀ ਨਾ ਬੋਲਣ ਨੂੰ ਓਹ ਫ਼ਖਰ ਵਾਲ਼ੀ ਗੱਲ ਮੰਨਦੇ ਨੇ। ਚਾਹੇ ਕਿਸੇ ਦੇ ਘਰ ਜਨਮ-ਦਿਨ ਦੀ ਪਾਰਟੀ ਹੋਵੇ ਜਾਂ ਕੋਈ ਇੱਕਠੇ ਹੋਣ ਦਾ ਹੋਰ ਸਬੱਬ ਇਨ੍ਹਾਂ ਪੰਜਾਬੀ ਪਰਿਵਾਰਾਂ ਦੇ ਬੱਚੇ ਅੰਗਰੇਜ਼ੀ ਵਿੱਚ ਹੀ ਗੱਲ ਕਰਦੇ ਨੇ।

ਅਸੀਂ ਸਾਰੇ ਆਪਣੀ ਮਾਂ-ਬੋਲੀ ਵਿੱਚ ਹੀ ਲੋਰੀਆਂ ਸੁਣ-ਸੁਣ ਵੱਡੇ ਹੋਏ ਹਾਂ। ਅੱਜ ਮੈਂ ਪੁੱਛਦੀ ਹਾਂ ਸਾਰੀਆਂ ਮਾਵਾਂ ਤੋਂ, ਆਪਣੇ ਦਿਲ ‘ਤੇ ਹੱਥ ਰੱਖ ਕੇ ਦੱਸੋ – ਕੀ ਤੁਸੀਂ ਪੰਜਾਬੀ ‘ਚ ਲੋਰੀਆਂ ਦੇ ਕੇ ਨਹੀਂ ਵੱਡੇ ਕੀਤਾ ਆਪਣੇ ਲਾਲਾਂ ਨੂੰ। ਫਿਰ ਘਾਟ ਕਿਥੇ ਰਹਿ ਜਾਂਦੀ ਹੈ? ਕਿਓਂ ਸਾਡੇ ਬੱਚੇ ਇੱਕਠੇ ਹੋ ਕੇ ਪੰਜਾਬੀ ਨਹੀਂ ਬੋਲਦੇ ?

‘ਮਾਖਿਓਂ ਮਿੱਠੀ ਪੰਜਾਬੀ ਬੋਲੀ ਦੀ ਮਿਠਾਸ ਨੂੰ ਅਸੀਂ ਆਪ ਤਾਂ ਭੁੱਲਦੇ ਜਾਂਦੇ ਹੀ ਹਾਂ ਪਰ ਬੱਚਿਆਂ ਨੂੰ ‘ਇਸ ਮਿਠਾਸ’ ਨੂੰ ਚੱਖ ਸੁਆਦ ਲੈਣ ਦਾ ਮੌਕਾ ਹੀ ਨਹੀਂ ਦਿੰਦੇ।

ਹਰਦੀਪ ਕੌਰ ਸੰਧੂ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: