Posted by: ਡਾ. ਹਰਦੀਪ ਕੌਰ ਸੰਧੂ | ਫਰਵਰੀ 18, 2010

ਮਾਂ ਤੇ ਮਿੱਟੀ


ਪਿਛਲੇ ਛੇ-ਸੱਤ ਸਾਲਾਂ ਤੋਂ ਦੇਸੋਂ ਬਾਹਰ ਰਹਿੰਦਿਆਂ ਇਉਂ ਲੱਗਿਆ ਜਿਵੇਂ ਲਿਖਣਾ ਭੁੱਲ ਗਈ ਹੋਵਾਂ। ਕਲਮ ਚੁੱਪ ਸੀ ਪਰ ਦਿਲ ‘ਚ ਲਿਖਣ ਦੀ ਚਿੰਗਾਰੀ ਸੁਲਘਦੀ ਰਹੀ। ਸੱਤ ਸਮੁੰਦਰੋਂ ਪਾਰ ਰਹਿੰਦੇ ਹੋਏ ਪੰਜਾਬੀ ਬੋਲੀ, ਪੰਜਾਬੀ ਪਹਿਰਾਵੇ ਅਤੇ ਆਪਣੇ ਸਭਿਆਚਾਰ ਨੂੰ ਜਿਉਂਦਾ ਰੱਖਣ ਦੀ ਤਾਂਘ ਹੋਰ ਪਕੇਰੀ ਹੁੰਦੀ ਗਈ।
ਮੇਰੀ ਲੇਖਣੀ ‘ਚ ਮੇਰੀ ਮਾਂ ਤੇ ਮੇਰੀ ਪੜਨਾਨੀ ਦਾ ਵੱਡਾ ਹੱਥ ਹੈ। ਨਾਨੀ ਨੂੰ ਤਾਂ ਮੈਂ ਵੇਖਿਆ ਹੀ ਨਹੀਂ। ਮੈਨੂੰ ਲੱਗਦਾ ਹੈ ਜੇ ਮੈਂ ਪੜਨਾਨੀ ਕੋਲ਼ ਨਾ ਰਹੀ ਹੁੰਦੀ ਤਾਂ ਮੈਂ ਸ਼ਾਇਦ ਕੁਝ ਵੀ ਨਾ ਲਿਖ ਪਾਉਂਦੀ। ਮੇਰੀ ਕਿਸੇ ਬਣਾਈ ਚੀਜ਼ ਨੂੰ ਸੁਧਾਰ ਕੇ ਮਾਂ ਕਹਿੰਦੀ ‘ਇਹ ਤਾਂ ਮੇਰੀ ਧੀ ਨੇ ਬਣਾਈ ਹੈ’ ਤੋਂ ਮਿਲੀ ਹੱਲਾਸ਼ੇਰੀ ਨੇ ਹੀ ਮੈਨੂੰ ਅੱਜ ਇਸ ਮੁਕਾਮ ‘ਤੇ ਪਹੁੰਚਾਇਆ ਹੈ।
ਜ਼ਿੰਦਗੀ ਦੀਆਂ ਕੌੜੀਆਂ-ਮਿੱਠੀਆਂ ਯਾਦਾਂ ਨੂੰ ਸ਼ਬਦਾਂ ਦੀ ਲੜੀ ‘ਚ ਪਰੋਂਦੇ ਰਹੀਏ ਤਾਂ ਕਹਾਣੀ ਆਪਣੇ-ਆਪ ਹੀ ਬਣ ਜਾਂਦੀ ਹੈ। ਸਮਾਜ ‘ਚ ਵਿਚਰਦਿਆਂ, ਅਸੀਂ ਜੋ ਕੁਝ ਦੇਖਦੇ ਜਾਂ ਮਹਿਸੂਸ ਕਰਦੇ ਹਾਂ, ਨੂੰ ਕਾਗਜ਼ ਦੀ ਹਿੱਕ ‘ਤੇ ਉਤਾਰਨਾ ਵੀ ਇੱਕ ਕਲਾ ਹੈ। ਇਸ ਸੂਖਮ ਕਲਾ ਦਾ ਬੀਜ ਅੱਜ ਤੋਂ ਦੋ ਕੁ ਦਹਾਕੇ ਪਹਿਲਾਂ ਅੱਸੀਵਿਆਂ ‘ਚ ਕਾਲਜ ਪੜਦਿਆਂ, ਮੇਰੇ ਅੰਦਰ ਅਜੇ ਪੁੰਗਰਨ ਹੀ ਲੱਗਾ ਸੀ ਕਿ ਕਿਸੇ ਤੱਤੇ ਪਾਰਖੂ ਨੇ ਆਵਦੇ ਹੀ ਅੰਦਾਜ਼ ‘ਚ ਤਾਰੀਫ਼ ਕਰਦਿਆਂ ਕਿਹਾ ਸੀ,” ਇਸ ਉਮਰੇ ਹਰ ਕੋਈ ਆਪਣੇ ਆਪ ਨੂੰ ਲੇਖਕ ਜਾਂ ਸ਼ਾਇਰ ਸਮਝਦਾ।” ਮਨ ‘ਤੇ ਡੂੰਘਾ ਅਸਰ ਹੋਇਆ। ਜ਼ਿੰਦਗੀ ਦੇ ਥਪੇੜਿਆਂ ਨੇ ਤਾਣਾ-ਬਾਣਾ ਐਸਾ ਉਲਝਾਇਆ ਕਿ ਮੁੜ ਕੁਝ ਨਾ ਲਿਖਿਆ।

ਹਰਦੀਪ ਕੌਰ ਸੰਧੂ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: