ਮੇਰੇ ਬਾਰੇ

ਨਾਮ: ਡਾ. ਹਰਦੀਪ ਕੌਰ ਸੰਧੂ
ਜਨਮ: ਬਰਨਾਲ਼ਾ (ਪੰਜਾਬ)
ਅਜੋਕਾ ਨਿਵਾਸ: ਸਿਡਨੀ (ਆਸਟ੍ਰੇਲੀਆ)
ਵਿਦਿਆ: ਪੀ.ਐਚ.ਡੀ. ( ਬਨਸਪਤੀ ਵਿਗਿਆਨ)
ਕਿੱਤਾ: ਅਧਿਆਪਨ

ਪੰਜਾਬੀ ਤੇ ਹਿੰਦੀ ‘ਚ ਨਿਯਮਤ ਲੇਖਣ :

ਪੰਜਾਬੀ ਦੀਆਂ ਵੈਬ ਸਾਈਟ  : ਪੰਜਾਬੀ ਮਾਂ, ਲਫ਼ਜ਼ਾਂ ਦਾ ਪੁਲ, ਸਾਂਝਾ ਪੰਜਾਬ, ਸ਼ਬਦ ਸਾਂਝ, ਪੰਜਾਬ ਸਕਰੀਨ,ਲਿਖਤਮ, ਪੰਜਾਬੀ ਮਿੰਨੀ , ਪੰਜਾਬੀ ਹਾਇਕੂ ਤੇ ਖਬਰਨਾਮਾ ‘ਚ ਪ੍ਰਕਾਸ਼ਿਤ ਹੋਣਾ ।

ਹਿੰਦੀ ਦੀਆਂ ਵੈਬ ਸਾਈਟ: ਕਰਮਭੂਮੀ, ਅਨੁਭੂਤੀ, ਰਚਨਾਕਾਰ, ਪਰਿਕਲਪਨਾ, ਪੰਜਾਬ ਸਕਰੀਨ, ਸਹਿਜ ਸਾਹਿਤ, ਗਵਾਕਸ਼ ‘ਚ ਪ੍ਰਕਾਸ਼ਨ 

ਸਨਮਾਨ: ਹਿੰਦੀ ਹਾਇਕੂ ਰਤਨ (ਪਟਨਾ) 

ਪ੍ਰਕਾਸ਼ਿਤ ਪੁਸਤਕਾਂ: ਮਿਲੇ ਕਿਨਾਰੇ ( ਤਾਂਕਾ-ਚੋਕਾ ਸੰਗ੍ਰਹਿ)

ਸੰਪਾਦਕ ਪੁਸਦਕਾਂ: ਯਾਦੋਂ ਕੇ ਪਾਖੀ (ਹਾਇਕੁ ਸੰਗ੍ਰਹਿ);

ਅਲਸਾਈ ਚਾਂਦਨੀ (ਸੇਦੋਕਾ ਸੰਗ੍ਰਹਿ) 

ਹੋਰ ਪ੍ਰਕਾਸ਼ਨ : ਅਨੇਕਾਂ ਹਿੰਦੀ ਹਾਇਕੂ ਪੁਸਤਕਾਂ ‘ਚ ਹਾਇਕੂ ਪ੍ਰਕਾਸ਼ਿਤ – ਕੁਛ ਐਸੇ ਹੋ, ਸੱਚ ਬੋਲਤੇ ਸ਼ਬਦ, ਸਦੀ ਕੇ ਪ੍ਰਥਮ ਦਸ਼ਕ ਕਾ ਹਿੰਦੀ ਹਾਇਕੂ ਕਾਵਿ ਤੇ ਚੰਦਨਮਨ ; ਭਾਵ-ਕਲਸ਼ ‘ਚ ਤਾਂਕਾ ਪ੍ਰਕਾਸ਼ਿਤ

ਸ਼ੌਕ: ਪੰਜਾਬੀ ਸਾਹਿਤ ਪੜ੍ਹਨਾ, ਕਵਿਤਾ-ਕਹਾਣੀ ਲਿਖਣਾ,ਕੈਨਵਸ ਪੇਟਿੰਗ, ਸਿਲਾਈ-ਕਢਾਈ ਤੇ ਕਰਾਫਟ।

ਵੈਬ ਸਾਈਟ: ਪੰਜਾਬੀ ਵਿਹੜਾ , ਹਿੰਦੀ ਹਾਇਕੂ, ਸ਼ਬਦੋਂ ਕਾ ਉਜਾਲਾ, ਤ੍ਰਿਵੇਣੀ, ਦੇਸ-ਪ੍ਰਦੇਸ 

                                       ***************

ਪਿਛਲੇ ਕਈ ਸਾਲਾਂ ਤੋਂ ਦੇਸੋਂ ਬਾਹਰ ਰਹਿੰਦਿਆਂ ਇਉਂ ਲੱਗਿਆ ਜਿਵੇਂ ਲਿਖਣਾ ਭੁੱਲ ਗਈ ਹੋਵਾਂ। ਕਲਮ ਚੁੱਪ ਸੀ ਪਰ ਦਿਲ ‘ਚ ਲਿਖਣ ਦੀ ਚਿੰਗਾਰੀ ਸੁਲੱਘਦੀ ਰਹੀ। ਸੱਤ ਸਮੁੰਦਰੋਂ ਪਾਰ ਰਹਿੰਦੇ ਹੋਏ ਪੰਜਾਬੀ ਬੋਲੀ, ਪੰਜਾਬੀ ਪਹਿਰਾਵੇ ਅਤੇ ਆਪਣੇ ਸੱਭਿਆਚਾਰ ਨੂੰ ਜਿਉਂਦਾ ਰੱਖਣ ਦੀ ਤਾਂਘ ਹੋਰ ਪਕੇਰੀ ਹੁੰਦੀ ਗਈ। 

ਮੈਨੂੰ ਆਵਦੇ ਸਕੂਲੀ ਤੇ ਕਾਲਜ ਦੇ ਵਿਦਿਅਕ ਸਫ਼ਰ ਦੌਰਾਨ ਬਹੁਤਾ ਸਾਹਿਤ ਪੜ੍ਹਨ ਦਾ ਮੌਕਾ ਨਹੀਂ ਮਿਲ਼ਿਆ । ਕਾਰਨ ਸਾਇੰਸ ਵਿਸ਼ਿਆਂ ਨਾਲ਼ ਸਬੰਧਤ ਪੜ੍ਹਾਈ । ਆਸਟ੍ਰੇਲੀਆ ਆਉਣ ਤੋਂ ਬਾਦ ਮੇਰਾ ਰੁਝਾਨ ਪੰਜਾਬੀ ਤੇ ਹਿੰਦੀ ਸਾਹਿਤ ਵੱਲ ਵਧਿਆ । 

ਲਿਖਣ – ਕਲਾ  ਅਸ਼ੀਰਵਾਦ ਦੇ ਰੂਪ ਵਿੱਚ ਮੈਨੂੰ ਵਿਰਾਸਤ ‘ਚ ਮਿਲ਼ੀ । ਲਿਖਣ ਪ੍ਰਤੀ ਮੇਰਾ ਝੁਕਾਓ ਅਤੇ ਬੁਨਿਆਦੀ ਸਾਹਿਤ ਸੰਸਕਾਰ ਮੈਨੂੰ ਮੇਰੇ ਨਾਨਕੇ ਪਰਿਵਾਰ ‘ਚੋਂ ਮਿਲ਼ੇ । ਮੇਰੇ ਨਾਨਾ ਜੀ ਪੰਜਾਬੀ ਸਾਹਿਤ ਦਾ ਚੱਲਦਾ-ਫਿਰਦਾ ਪੁਸਤਕਾਲਾ ਸਨ । ਮੇਰੀ ਮੰਮੀ ਨੂੰ ਪੰਜਾਬੀ ਸਾਹਿਤ ‘ਚ ਡੂੰਘੀ ਦਿਲਚਸਪੀ ਹੋਣ ਕਰਕੇ , ਮੈਨੂੰ ਛੋਟੀ ਹੁੰਦੀ ਨੂੰ ਸਟੇਜ ‘ਤੇ ਬੋਲਣ ਲਈ ਪ੍ਰੇਰਿਆ ।

 ਸ਼ਬਦਾਂ ਦਾ ਸਹਾਰਾ ਨਾ ਮਿਲ਼ਿਆ ਹੁੰਦਾ ਤਾਂ ਮੇਰੀ ਰੂਹ ਕਦੋਂ ਦੀ ਦਮ ਤੋੜ ਗਈ ਹੁੰਦੀ । ਇਸ ਸ਼ਬਦ ਦੁਨੀਆਂ ਨੇ ਮੈਨੂੰ ਕਦੇ ਆਪਣਿਆਂ ਤੋਂ ਦੂਰ ਹੋਣ ਦਾ ਅਹਿਸਾਸ ਨਹੀਂ ਹੋਣ ਦਿੱਤਾ। ਵਿਦੇਸ਼ ‘ਚ ਰਹਿੰਦੇ ਹੋਏ ਵੀ ਮੈਨੂੰ ਆਵਦਾ ਪਿੰਡ ਕਦੇ ਦੂਰ ਨਹੀਂ ਲੱਗਾ । ਹਰ ਘੜੀ ਇਹ ਮੇਰੇ ਕੋਲ਼ ਹੀ ਹੁੰਦਾ ਹੈ..ਮੇਰੇ ਖਿਆਲਾਂ ‘ਚ ।

 ਸਮਾਜ ‘ਚ ਵਿਚਰਦਿਆਂ, ਅਸੀਂ ਜੋ ਕੁਝ ਦੇਖਦੇ ਜਾਂ ਮਹਿਸੂਸ ਕਰਦੇ ਹਾਂ, ਨੂੰ ਕਾਗਜ਼ ਦੀ ਹਿੱਕ ‘ਤੇ ਉਤਾਰਨਾ ਵੀ ਇੱਕ ਕਲਾ ਹੈ। ਇਸ ਸੂਖਮ ਕਲਾ ਦਾ ਬੀਜ ਅੱਜ ਤੋਂ ਤਿੰਨ ਕੁ ਦਹਾਕੇ ਪਹਿਲਾਂ ਅੱਸੀਵਿਆਂ ‘ਚ ਕਾਲਜ ਪੜਦਿਆਂ, ਮੇਰੇ ਅੰਦਰ ਅਜੇ ਪੁੰਗਰਨ ਹੀ ਲੱਗਾ ਸੀ ਕਿ ਕਿਸੇ ਤੱਤੇ ਪਾਰਖੂ ਨੇ ਆਵਦੇ ਹੀ ਅੰਦਾਜ਼ ‘ਚ ਤਾਰੀਫ਼ ਕਰਦਿਆਂ ਕਿਹਾ ਸੀ, ” ਇਸ ਉਮਰੇ ਹਰ ਕੋਈ ਆਪਣੇ ਆਪ ਨੂੰ ਲੇਖਕ ਜਾਂ ਸ਼ਾਇਰ ਸਮਝਦਾ।” ਮਨ ‘ਤੇ ਡੂੰਘਾ ਅਸਰ ਹੋਇਆ। ਜ਼ਿੰਦਗੀ ਦੇ ਥਪੇੜਿਆਂ ਨੇ ਤਾਣਾ-ਬਾਣਾ ਐਸਾ ਉਲਝਾਇਆ ਕਿ ਮੁੜ ਕੁਝ ਨਾ ਲਿਖਿਆ। 
ਪਹਿਲੀ ਵਾਰ ਕਦੋਂ ਲਿਖਿਆ..ਯਾਦ ਨਹੀਂ….ਪਰ ਲਿਖ ਕੇ ਮੰਮੀ-ਡੈਡੀ ਨੂੰ ਵਿਖਾਉਣ ‘ਤੇ ਮਿਲ਼ੀ ਸ਼ਾਬਾਸ਼ ਦੀ ਗੂੰਜ ਅੱਜ ਵੀ ਮੇਰੇ ਕੰਨਾਂ ‘ਚ ਰਸ ਘੋਲ਼ਦੀ ਹੈ ਤੇ ਮੇਰੇ ਲਿਖਣ ਦੀ ਤਾਕਤ ਬਣਦੀ ਹੈ। ਜਦ ਕਦੇ ਦਿਲ ਦੀ ਗਹਿਰਾਈ ਤੋਂ ਕੁਝ ਮਹਿਸੂਸ ਕੀਤਾ…ਮਨ ਦੇ ਵਿਹੜੇ ਹੌਲ਼ੀ-ਹੌਲ਼ੀ ਖਿੰਡਦਾ ਗਿਆ….ਤੇ ਇਹਨਾਂ ਖਾਮੋਸ਼ ਪਲਾਂ ਨੂੰ ਸ਼ਬਦਾਂ ਦੀ ਲੜੀ ‘ਚ ਪਰੋ ਕੇ ਪਾਇਆ ਤਾਂ ਮੇਰੀ ਰੂਹ ਦੇ ਗਹਿਣੇ ਬਣ ਕੇ ਸਕੂਨ ਦੇਣ ਲੱਗੇ। ਕਦੇ ਨਾ ਕਦੇ ਖਾਲੀ ਸਫ਼ਿਆਂ ‘ਤੇ ਆਵਦਾ ਹੱਕ ਜਮਾਉਂਦੀਆਂ ਭਾਵਨਾਵਾਂ ਸ਼ਬਦ ਮੋਤੀ ਬਣ ਇਹਨਾਂ ਸਫ਼ਿਆਂ ‘ਤੇ ਖਿੰਡਣ ਲੱਗੀਆਂ ।  

ਮੇਰੀ ਲੇਖਣੀ ‘ਚ ਮੇਰੇ ਮਾਪਿਆਂ ਤੇ ਮੇਰੀ ਪੜਨਾਨੀ ਦਾ ਵੱਡਾ ਹੱਥ ਹੈ। ਨਾਨੀ ਨੂੰ ਤਾਂ ਮੈਂ ਵੇਖਿਆ ਹੀ ਨਹੀਂ। ਮੈਨੂੰ ਲੱਗਦਾ ਹੈ ਜੇ ਮੈਂ ਪੜਨਾਨੀ ਕੋਲ਼ ਨਾ ਰਹੀ ਹੁੰਦੀ ਤਾਂ ਮੈਂ ਸ਼ਾਇਦ ਕੁਝ ਵੀ ਨਾ ਲਿਖ ਪਾਉਂਦੀ। ਮੇਰੀ ਕਿਸੇ ਬਣਾਈ ਚੀਜ਼ ਨੂੰ ਸੁਧਾਰ ਕੇ ਮਾਂ ਕਹਿੰਦੀ ‘ਇਹ ਤਾਂ ਮੇਰੀ ਧੀ ਨੇ ਬਣਾਈ ਹੈ’ ਤੋਂ ਮਿਲੀ ਹੱਲਾਸ਼ੇਰੀ ਨੇ ਹੀ ਮੈਨੂੰ ਅੱਜ ਇਸ ਮੁਕਾਮ ‘ਤੇ ਪਹੁੰਚਾਇਆ ਹੈ। ਡੈਡੀ ਤੋਂ ਮੈਂ ਚਿੱਤਰਕਾਰੀ ਸਿੱਖੀ। ਅੱਜ ਮੈਂ ਜਦੋਂ ਕਦੇ ਬੀਤੇ ਪੰਜਾਬ ਦੇ ਦਿਨਾਂ ਦੀ ਗੱਲ ਲਿਖਣ ਬੈਠਦੀ ਹਾਂ ਇਓਂ ਲੱਗਦਾ ਹੁੰਦਾ ਹੈ ਕਿ ਮੇਰੀ ਪੜਨਾਨੀ ਮੇਰੇ ਕੋਲ ਬੈਠੀ ਮੈਨੂੰ ਲਿਖਾ ਰਹੀ ਹੋਵੇ ਤੇ ਮੰਮੀ -ਡੈਡੀ ਪਿੱਛੇ ਖੜੋ ਥਾਪੜਾ ਦਿੰਦੇ ਹੋਣ ।

            ਜ਼ਿੰਦਗੀ ਦੀਆਂ ਕੌੜੀਆਂ-ਮਿੱਠੀਆਂ ਯਾਦਾਂ ਨੂੰ ਸ਼ਬਦਾਂ ਦੀ ਲੜੀ ‘ਚ ਪਰੋਂਦੇ ਰਹੀਏ ਤਾਂ ਕਹਾਣੀ ਆਪਣੇ-ਆਪ ਹੀ ਬਣ ਜਾਂਦੀ ਹੈ।ਇੱਕ ਔਰਤ ਲੇਖਕ ਲਈ ਸਾਹਿਤਕ ਰੁਚੀਆਂ ਉਸ ਦੀ ਜ਼ਿੰਦਗੀ ਨੂੰ ਫਤਹਿ ਕਰਨ ਵਾਲ਼ੀ ਪੌੜੀ ਦੇ ਆਖਰੀ ਟੰਬੇ ‘ਤੇ ਬੈਠੀਆਂ ਦਮ ਤੋੜਦੀਆਂ ਨਜ਼ਰ ਆਉਂਦੀਆਂ ਨੇ। ਸਮਾਜਕ ਜ਼ਿੰਮੇਵਾਰੀਆਂ ਦੇ ਬੋਝ ਥੱਲੇ ਦੱਬੀ ਉਹ ਕਈ ਵਾਰ ਜੀਵਨ ਦੀਆਂ ਲੁਕਵੀਆਂ ਪਰਤਾਂ ਨੂੰ ਬਿਆਨਣ ਤੋਂ ਵੀ ਝਿਜਕਦੀ ਹੈ। ਮੈਂ ਵੀ ਰਵਾਇਤੀ ਪੰਜਾਬੀ ਪਰਿਵਾਰ ਨਾਲ਼ ਸਬੰਧ ਰੱਖਦੀ ਹਾਂ। ਮੇਰੇ ਅੰਦਰ ਵੀ ਇੱਕ ਰਵਾਇਤੀ ਔਰਤ ਬੈਠੀ ਹੈ। ਪਰ ਹੁਣ ਮੈਂ ਲੇਖਣੀ ਨੂੰ ਆਪਣੇ ਜੀਵਨ ਦਾ ਇੱਕ ਅੰਗ ਬਣਾ ਲਿਆ ਹੈ ਜਿਸ ਬਿਨਾ ਮੇਰਾ ਜਿਓਣਾ ਹੁਣ ਅਸੰਭਵ ਲੱਗਦਾ ਹੈ |

ਪੰਜਾਬੀ ਤੇ ਹਿੰਦੀ ਦੋਵੇਂ ਭਾਸ਼ਾਵਾਂ ‘ਚ ਲੇਖਣ ਕਿਓਂ ….

ਮੈਂ ਆਪਣੇ ਉੱਪਰ ਕਿਸੇ ਭਾਸ਼ਾ ਦਾ ਬੰਧਨ ਨਹੀਂ ਚਾਹੁੰਦੀ | ਪੰਜਾਬੀ ਤੇ ਹਿੰਦੀ ਦੋਵੇਂ  ਭਾਸ਼ਾਵਾਂ ਮੈਂ ਦਸਵੀਂ ਤੱਕ ਇੱਕੋ ਜਿਹੀਆਂ ਹੀ ਪੜ੍ਹੀਆਂ ਨੇ |

ਪੰਜਾਬੀ ਭਾਸ਼ਾ ਮੇਰੀ ਮਾਂ ਬੋਲੀ  ਹੈ ਸੋ ਏਸ ਭਾਸ਼ਾ ‘ਚ ਮੈਂ ਪਹਿਲਾਂ ਲਿਖਣਾ ਸ਼ੁਰੂ ਕੀਤਾ ਪੰਜਾਬੀ ਦਾ ਬਲਾਗ….ਪੰਜਾਬੀ ਵਿਹੜਾ ਮੈਂ ਫ਼ਰਵਰੀ 2010  ‘ਚ ਸ਼ੁਰੂ ਕੀਤਾ | ਫੇਰ ਹਿੰਦੀ ਦੇ ਬਲਾਗ ਏਸੇ ਵਰ੍ਹੇ ਹੀ ਸ਼ੁਰੂ ਕੀਤੇ । 

ਪਹਿਲਾ ਕਾਰਣ – ਹਿੰਦੀ ਲੇਖਣ ਵੱਲ ਝੁਕਾਓ – ਮੈਂ ਮਹਿਸੂਸ ਕੀਤਾ ਕਿ ਪੰਜਾਬੀ ‘ਚ ਲਿਖਣ ਨਾਲ ਮੇਰੀ ਗੱਲ ਸਿਰਫ ਓਹੀ  ਜਾਣ ਸਕਦੇ ਨੇ ਜਿਨ੍ਹਾਂ ਨੂੰ ਪੰਜਾਬੀ ਆਉਂਦੀ ਹੈ |ਆਵਦੀ ਗੱਲ ਨੂੰ ਜ਼ਿਆਦਾ ਲੋਕਾਂ ਤੱਕ ਪਹੁੰਚਦੀ ਕਰਨ ਲਈ, ਪੰਜਾਬ ਦੀਆਂ ਗੱਲਾਂ ਬਾਹਰ ਵਾਲਿਆਂ ਨੂੰ ਸੁਣਾਉਣ ਲਈ ਮੈਂ ਹਿੰਦੀ ਵਿੱਚ ਲਿਖਣਾ ਸ਼ੁਰੂ ਕੀਤਾ |

ਦੂਜਾ ਕਾਰਣ – ਮੈਂ ਸ਼ਾਇਦ ਹਿੰਦੀ ਲੇਖਣ ਨੂੰ ਐਨੀ ਤਵਜ਼ੋਂ ਨਾ ਦਿੰਦੀ ਜੇ ਕੁਝ ਅਜਿਹਾ ਨਾ ਹੁੰਦਾ । ਹੋਇਆ ਇਹ ਕਿ ਅਜੇ ਮੇਰੇ ਹਿੰਦੀ ਬਲਾਗ ਨੂੰ ਸ਼ੁਰੂ ਕੀਤਿਆਂ ਕੁਝ ਦਿਨ ਹੀ ਹੋਏ ਸਨ ਕਿ ਕਿਸੇ ਤੱਤੇ ਪਾਰਖੂ ਦੀ ਇੱਕ ਪੋਸਟ ‘ਤੇ ਕੀਤੀ ਟਿੱਪਣੀ ਨੇ ਬਚਪਨ ਦੀਆਂ ਕੁਝ ਪੁਰਾਣੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ |

ਓਦੋਂ ਤਾਂ ਮਨ ਨਿਆਣਾ ਸੀ ਭੁੱਲ -ਭੁੱਲਾ ਗਿਆ , ਪਰ ਹੁਣ ਓਹੀ ਗੱਲ ਦੋਬਾਰਾ ਸੁਣ ਕੇ ਦਿਲ ਨੂੰ ਕੁਝ ਝਟਕਾ ਜਿਹਾ ਲੱਗਾ |

ਇਓਂ ਲੱਗਾ ਜਿਵੇਂ ਕੋਈ ਕਹਿ ਰਿਹਾ ਹੋਵੇ ਕਿ ਹਾ-ਹਾ -ਹਾ ਹਿੰਦੀ ਤਾਂ ਕੇਵਲ ਸਾਡੀ ਭਾਸ਼ਾ ਹੈ ….ਪੰਜਾਬੀਆਂ ਨੂੰ ਹਿੰਦੀ ਭਾਸ਼ਾ ਕਿਵੇਂ ਆ ਸਕਦੀ ਹੈ ? ਏਹੋ ਜਿਹੀ ਹੀ ਗੱਲ ਮੇਰੇ ਨਾਲ ਛੇਵੀਂ ਜਮਾਤ ‘ਚ ਵਾਪਰੀ ਸੀ ਜਦੋਂ ਮੇਰੀ ਹਿੰਦੀ ਦੀ ਅਧਿਆਪਕਾ ਨੇ ਸਮਝਿਆ ਸੀ ਕਿ ਇੱਕ ਜੱਟ ਜਿੰਮੀਦਾਰ ਪਰਿਵਾਰ ਨਾਲ ਸੰਬਧਤ ਕੁੜੀ ਨੂੰ ਹਿੰਦੀ ਦੀ ਘੱਟ ਹੀ ਸਮਝ ਹੋ ਸਕਦੀ ਹੈ |ਏਨਾ ਕੁ ਝਟਕਾ ਕਾਫੀ ਹੈ ਕਿਸੇ ਲਈ …ਕੁਝ ਕਰਕੇ ਦਿਖਾਉਣ ਲਈ …..ਕਿ ਕੀ ਹੋਇਆ ਜੇ ਹਿੰਦੀ ਸਾਡੀ ਮਾਂ-ਬੋਲੀ  ਨਹੀਂ …ਪਰ ਇਨ੍ਹੀਂ ਕਾਬਲੀਅਤ ਤਾਂ ਹੈ ਕਿ ਆਪਣੀ ਗੱਲ ਕਹਿਣ ਦੀ ਜਿਨ੍ਹੀਂ ਕੁ ਮੁਹਾਰਤ ਪੰਜਾਬੀ ਭਾਸ਼ਾ ‘ਚ ਹੈ ਓਨੀ ਕੁ ਮੁਹਾਰਤ ਹਿੰਦੀ ‘ਚ ਵੀ ਰੱਖਦੇ ਹਾਂ ਤੇ ਆਪਣੀ ਗੱਲ ਕਹਿ ਸਕਦੇ ਹਾਂ।

 ਅੱਜ ਦੀ ਘੜੀ ਮੇਰੇ ਦੋ ਪੰਜਾਬੀ ਤੇ ਦੋ ਹਿੰਦੀ ਦੇ ਬਲਾਗ ਹਨ। 

ਪੰਜਾਬੀ ਵਿਹੜਾ ਤੇ ਹਾਇਕੁ ਲੋਕ (ਪੰਜਾਬੀ)

ਸ਼ਬਦੋਂ ਕਾ ਉਜਾਲਾ ਤੇ ਹਿੰਦੀ ਹਾਇਕੁ (ਹਿੰਦੀ) ਇਸ਼ਤਿਹਾਰ

Responses

 1. ਬਰਨਾਲਾ ਤਾਂ ਸਾਡਾ ਗੁਆਂਢੀ ਜਿਲਾ ਹੈ।ਪਰ ਸਿਡਨੀ ਦੂਰ ਹੈ ।

 2. ਪਹਿਲੀ ਵਾਰ ਫੇਰੀ ਤੁਹਾਡੇ ਵੇਹੜੇ ਵਿਚ ਓਪਰਾ ਸਮਝਕੇ ਰੌਲੀ ਪਾਕੇ ਨਾ ਭਜਾ ਦਿਓ।ਆਖ਼ਰ ਲੱਭ ਹੀ ਲਿਆ।
  ਬਹੁਤ ਬਹੁਤ ਵਧਾਈ

 3. ਬਲਜੀਤ ਪਾਲ ਜੀ ਤੇ ਦਰਬਾਰਾ ਸਿੰਘ ਜੀ,
  ਦਿੱਤੀ ਹੱਲਾਸ਼ੇਰੀ ਤੇ ਹੌਸਲਾਫ਼ਜਾਈ ਲਈ ਸ਼ੁਕਰੀਆ।
  ਬਲਜੀਤਪਾਲ ਜੀ ਨੇ ਆਪਣੇ ਜ਼ਿਲੇ ਦਾ ਥਹੁ ਪਤਾ ਨਹੀਂ ਦਿੱਤਾ ।

 4. ਡਾ. ਹਰਦੀਪ ਕੌਰ ਸੰਧੂ ਜੀ,

  ਪਛੜ ਕੇ ਸਹੀ ਮੇਰੀ ਮੁਬਾਰਕਵਾਦ ਵੀ ਕਬੂਲ ਕਰੋ। ਤੁਸੀਂ ਬੜਾ ਹੀ ਮਹੱਤਵ ਪੂਰਣ ਕਾਰਜ਼ ਸ਼ੁਰੂ ਕੀਤਾ ਹੈ।
  ਤੁਹਾਡੇ ਇਸ ਵਿਹੜੇ ਵਿਚੋਂ ਪੰਜਾਬ ਦੇ ਪੇਂਡੂ ਵਿਰਸੇ ਨੂੰ ਸੰਭਾਲਣ ਦੀ ਸਮਰਥਾ ਮੈਨੂੰ ਨਜ਼ਰ ਆ ਰਹੀ ਹੈ। ਸ਼ਾਲਾ ਤੁਸੀਂ ਇਸ ਮਨੋਰਥ ਵਿਚ ਕਾਮਯਾਬ ਹੋਵੋ। ਮੇਰੀਆਂ ਸ਼ੁਭ ਕਮਨਾਵਾਂ ਕਬੂਲ ਕਰੋ ਜੀ।

  ਗੁਰਮੀਤ ਸੰਧੂ

 5. ਦੀਪੀ ਜੀ,ਘਰੇਲੂ ਫੋਟੋ ਵਿਚ ਉਹ ਮਿੱਟੀ ਦਾ ਭੜੋਲਾ,ਕੰਧੋਲੀ,ਛੱਪਰ ਕੋਨੇ ਵਿਚ ਅਤੇ ਨਿੱਕੀ ਮੰਜੀ
  ਬਚਪਨ ਵੱਲ ਮੋੜ ਕੇ ਲੈ ਜਾਂਦੇ ਹਨ।

 6. ਬਹੁਤ ਬਹੁਤ ਵਧਾਈ,, what can i say…. u r doing a good job.. everybody in this world is living a selfish life.. To do a job for satisfaction of community is a great thing.. U r binding toghether all punjabis across the world.. and they r visualising their childhood thru this blog…In today’s materialistic world man is running after money & have become a machine..Today’s motto of mankind is ” ਮੈਨੂੰ ਕੀ ?” and shed all responsibilities of him towards the community and mankind… There r little bit of sensitive people in today’s world and in this materialistic world their life have become miserable.. I m satisfied 2 see this blog of urs.. so that u can share ur inner feelings with the people that r having a taste of urs and r sensible one…. Thanx to materialistic world to provide a medium like internet to connect the people of same tastes.. Otherwise life ‘ll become more darkful.. I ve downloaded uni fonts but its still not working ,, i started typing in msword , Boxes like shapes appeaerd instead of pbi letters .. pl let me know.. how 2 get rid of this problem … the words above have been copied & pasted by me…

 7. Dr Saab ji,
  Tuhada vehda mainu apne hi vehrhe varga sajia lagia hai.

  Have a nice day!
  Kind regards,

  Dr Amarjit Tanda MSc, PhD., JP, LREA
  Principal & Managing Director
  TANDA REAL ESTATE
  http://tandarealestate.com.au
  Property Agents, Managers and Auctioneers
  E-mail: atanda95@yahoo.com.au
  http://www.amarjittanda.blogspot.com

 8. Dr. Hardeep Kaur ji tuhada vehda tan sachi bada man lubhavna hai hun tan supneyan wich hi ajehe vehde dikhde han … punjabiyat layi bahut vadda uprala kar rahe ho tusi bahut hi shlangayog kadam ne tuhaade punjabi hunde hoye vi kaee naviyan jaankaariyan prapat kitiyan ethon … bahut bahut dhanwaad

 9. ਡਾ ਹਰਦੀਪ ਜੀ,ਅੱਜ ਮਨਜੀਤ ਜੀ ਦੇ ਵਿਚਾਰ ਪੰਜਾਬੀ ਵੇਹੜੇ ਬਾਰੇ ਪੜ੍ਹ ਕੇ ਸੱਚਮੁਚ ਇਹ ਮਹਿਸੂਸ
  ਹੋ ਰਿਹਾ ਕਿ ਜਿੰਦਗੀ ਦੀ ਤੇਜ ਰਫਤਾਰ ਅਤੇ ਪਦਾਰਥਵਾਦ ਵਿਚ ਲੀਨ ਹੋ ਕੇ ਅਸੀਂ ਖਾਸ ਕਰਕੇ ਪੰਜਾਬੀ
  ਕਿੰਨੀ ਜਲਦੀ ਅਤੇ ਬੇਰਹਿਮੀ ਨਾਲ ਆਪਣੇ ਵਿਰਸੇ ਨੂੰ ਭੁੱਲੇ ਹਾਂ।ਤੁਸੀਂ ਆਪਣਾ ਪੁਰਾਣਾ ਪੰਜਾਬੀ ਵੇਹੜਾ
  ਜਿਹੜੀ ਸ਼ਿਦਤ ਨਾਲ ਅੱਖਾਂ ਮੂਹਰੇ ਲੈ ਕੇ ਆਂਦਾ ਉਸਦੀ ਸ਼ਲਾਘਾ ਹਰ ਪੰਜਾਬੀ ਨੂੰ ਕਰਨੀ ਚਾਹੀਦੀ ਹੈ।ਅੱਗੇ ਅੱਗੇ ਤੁਸੀਂ ਦੇਖਿਓ ਲੋਕ ਕਿਵੇਂ ਇਸ ਵੇ੍ਹੜੇ ਨੂੰ ਦੇਖਣ ਆਉਂਦੇ ਰਹਿਣਗੇ ਅਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਦਿਖਾਉਣਗੇ
  ਕਿ ਇਹ ਹੁੰਦਾ ਸੀ ਸਾਡਾ ਘਰ,ਸਾਡਾ ਪੰਜਾਬ !!!!!

 10. ਬਲਜੀਤ ਪਾਲ ਜੀ, ਮਨਜੀਤ ਜੀ, ਅਮਰਜੀਤ ਟਾਂਡਾ ਜੀ,ਗੁਰਮੀਤ ਸੰਧੂ ਜੀ ਤੇ ਛੋਟੇ ਵੀਰ ਗੁਰਜੀਤ,
  ਤੁਹਾਡੇ ਮੂੰਹ ਘਿਓ ਸ਼ੱਕਰ…….
  ਤੁਹਾਨੂੰ ਸਾਰਿਆਂ ਨੂੰ ਸਿਰਫ਼ ‘ਧੰਨਵਾਦ’ ਕਹਿ ਦੇਣਾ ਬੜਾ ਥੋੜਾ ਲੱਗਦਾ ਹੈ। ਦੁਨੀਆਂ ਨੇ ਇਸ ਤੋਂ ਉਪਰ ਦੀ ਕੋਈ ਸ਼ਬਦ ਬਣਾਇਆ ਹੀ ਨਹੀਂ। ਕੁਝ ਭਾਵ ਤਾਂ ਸਿਰਫ਼ ਮਹਿਸੂਸ ਹੀ ਕੀਤੇ ਜਾ ਸਕਦੇ ਨੇ। ਇਹ ਤਾਂ ਤੁਹਾਡੀ ਸਾਰਿਆਂ ਦੀ ਆਪਣੀ ਵੱਡੀ ਸੂਝ ਹੈ ਜੋ ਮੇਰੀ ਇਸ ਨਿਗੂਣੀ ਜਿਹੀ ਕੋਸ਼ਿਸ਼ ‘ਚੋਂ ਕਈ ਕੁਝ ਦੇਖ ਰਹੇ ਹੋ। ਅਸੀਂ ਸਾਰੇ ‘ਆਪਣਿਆਂ’ ਨੂੰ ਆਪਣੇ ਕੋਲ਼ ਰੱਖੀਏ, ਪੰਜਾਬ ਤੇ ਪੰਜਾਬੀ ਨੂੰ ਜਿਉਂਦਾ ਰੱਖੀਏ, ਬਸ ਇਹੀ ਤਮੰਨਾ ਦਿਲ ‘ਚ ਹੈ। ਬਸ ਆਪ ਦੇ ਸਹਾਰੇ-ਆਪ ਦੇ ਹੁੰਗਾਰੇ ਨਾਲ਼ ਤੁਰਦੀ ਜਾਵਾਂਗੀ।
  ਧੰਨਵਾਦ
  ਹਰਦੀਪ

 11. Enjoyed reading your blog. Real authentic stuff. Very good sentiments you have. Your words went straight to my heart!

  Fondly,
  Sandip

 12. Hello Maa’m!

  Thanx a lot to hav a look on ma blog and for appreciation/comments.
  So hv u evr been to Nainewal, i born and brought and still living there,
  Ur crations are excelent and as cute as it shuld be.
  We’ll keep in touch..
  God Bless,

  Thanks and Regards,
  Er. Premjeet Singh

 13. Dr. Hardeep…

  I could smell that fragrance of my life in punjab… Sitting alone today in Canada and came across your blog from Haikupunjabi…. enjoyed my stay here but reading few of them… brought some tears into my eyes…. that shows the strength with which you write.

  I often wrote such stuff when I am really missing my parents, my place and my existence back in India…. but when I read it again I miss them even harder…. So I sort of never published it….. may be someday…..

  keep it going
  Kuldeep

 14. Dr. Sehbaan

  Best wishes tuhanoo tey tuhadi os soch nu
  jis ney vehra sano dekha ditta aaj noon nu…

  30 saal ho gaye bahar niklian….
  oprey ho gaye sa jivain Titlian….

  Hove vehra
  teh os vicho kushboo na awe apne pind di
  tey watano dur ho kay vi os di mitti di….
  eh kis taran ho sakda..

  Aaj main mehsoos kita hain upni “Gujri” maa nu
  os tandoor nu jithey melay lagda si 2-pehir nu…

  Tusaan taranum shaeri sadey aateet di
  tey jaad taza kiraiye “Upnay watan” di

  Aap ji da “Atti” Dhanwad

 15. ਡਾਕਟਰ ਸਾਹਿਬ,
  ਕਮਾਲ ਹੈ!
  ਬੱਸ ਲੱਗੇ ਰਹੇ ਰਹੋ, ਜੋ ਵੀ ਕਰੋ, ਕਮਾਲ ਤੋਂ ਘੱਟ ਨਾ ਹੋਵੇ। ਕਦੇ ਲੋੜ ਪਵੇ ਤਾਂ ‘ਵਾਜ ਮਾਰ ਸਕਦੇ ਹੋ।
  -ਬਖ਼ਸ਼ਿੰਦਰ

 16. dear hardeep……………………..bhut khushi hoi………….tohanu mil k ,,,,,,,,,,jdo sade vihde fera mar gyion……………punjabi vihda he asli vehda he,,,bhut changa lagga……………bhut wadia uddam he lagge raho,asi v tohade nal han…………jdo chaho awaj mar leni…….jatinder

 17. very good effort. keep it up.

 18. rabb sacha tuhadi lagan nu boor pave te barkata bakhshe. Saadi taa bass ehi ardaas hai

 19. Dr. Hardeep kuar ji, Namsakar…apka blog dekh kar bahut accha lga..main to Punjabi ko prayas krke padh leta hoon..bete aur beti ne school star par Punjabi padhi hai…Hariyana – Punjab se Roti-beti ka sath hai…Main bacchon ke liye likhta hoon..ap Pls. mera blog dekhna…apko bhi accha lgega…Mastan singh mere chote bhaaee se badh kar hai..usne btaya ki sidni (Austreliya ) men rhtie hain…aur apne to mastan ke blog ko bhi jod rakha hai…meri shubh kamnayen…apka ..Deendayal sharma

 20. ke karan english walon hath tang hai punjabi wich
  likhan de vidhe ne patta so missi bhasha ch mobrakvad kabool karo tohada irada mahan hai

 21. bhut wadia ji

 22. very good effort.

 23. ਮਾਣਯੋਗ ਡ. ਹਰਦੀਪ ਕੌਰ ਸੰਧੂ ਜੀ,
  ਤੁਹਾਡਾ ਬਲਾਗ ‘ਪੰਜਾਬੀ ਵਿਹਡ਼ਾ’ ਵੇਖਿਆ, ਬਹੁਤ ਚੰਗਾ ਲੱਗਾ। ਮਨ ਖੁਸ਼ ਹੋ ਗਿਆ। ਸਕੂਲ ਵਿਚ ਪੰਜਾਬੀ ਨੂੰ ਦੂਜੀ ਭਾਸ਼ਾ ਵੱਜੋਂ ਪਡ਼੍ਹਿਆ, ਮਾਂ ਨੂੰ ਪੰਜਾਬੀ ਭਾਸ਼ਾ ਬਿਲਕੁਲ ਨਹੀਂ ਆਉਂਦੀ ਸੀ, ਫਿਰ ਵੀ ਪੰਜਾਬੀ ਭਾਸ਼ਾ ਨਾਲ ਬਹੁਤ ਪਿਆਰ ਹੋ ਗਿਆ। ਪੇਂਡੂ ਜੀਵਨ ਕਦੇ ਨਹੀਂ ਜੀਵਿਆ, ਇਸ ਲਈ ਜਦੋਂ ਪੇਂਡੂ ਜੀਵਨ ਬਾਰੇ ਉੱਥੋਂ ਦੀ ਭਾਸ਼ ਵਿਚ ਪਡ਼੍ਹਦਾ ਹਾਂ ਤਾਂ ਬਹੁਤ ਚੰਗਾ ਲਗਦਾ ਹੈ। ਮੋਹਾਲੀ ਵਿਚ ਰਹਿਣ ਵਾਲੀ ਡਾ. ਗੁਰਮਿੰਦਰ ਕੌਰ ਸਿੱਧੂ ਦੀ ਕੋਈ ਕਵਤਾ ਜਦੋਂ ਈ.ਮੇਲ ਰਾਹੀਂ ਪਡ਼੍ਹਨ ਨੂੰ ਮਿਲਦੀ ਹੈ ਤਾਂ ਉਹ ਇਸੇ ਕਾਰਨ ਬਹੁਤ ਚੰਗੀ ਲਗਦੀ ਹੈ। ਆਪਣੇ ਵਿਰਸੇ ਨਾਲ ਪਿਆਰ ਕਰਨ ਵਾਲੇ ਲੋਕ ਬਹੁਤ ਚੰਗੇ ਲਗਦੇ ਹਨ।
  ਬਹੁਤ-ਬਹੁਤ ਸ਼ੁਭ ਇੱਛਾਵਾਂ ਨਾਲ.

  -ਸ਼ਿਆਮ ਸੁੰਦਰ ਅਗਰਵਾਲ

 24. ਤੁਸੀਂ ਆਪਣੇ ਬਲਾਗ ਵਿਚ ਪੰਜਾਬੀ ਵਿਰਸੇ ਨੂੰ ਬਾਖੂਬੀ ਸਾਂਭਿਆ ਹੈ ਡਾ. ਹਰਦੀਪ ਕੌਰ ਸੰਧੂ ਜੀ, ਪੜ੍ਹ ਕੇ ਸੱਚਮੁੱਚ ਬਚਪਨ ਅੱਖਾਂ ਸਾਹਵੇਂ ਆ ਗਿਆ। ਬਹੁਤ ਬਹੁਤ ਮੁਬਾਰਕਬਾਦ! ਸ਼ੁਭ ਇੱਛਾਵਾਂ!!

 25. bahut vadhia hai ji.date raho

 26. Very Nice Site.

 27. Welldone Dr, Sahiba
  It cost lot of time and money to keep Punjabi Vehra in Austrlian Vehra. THE PUNJAB and Manjit Boparai wish you well for the effort you and your team putting in.
  Jeo Punjabio Jeo.
  Kind Regards,
  Manjit Boparai

 28. प्रिय बेटी, पंजाबी में आपने इतना बढ़िया ब्लॉग बनाया होगा विश्वास नहीं होता. मैं गाँवों में बहुत कम रहा. परंतु लगा कि इन गाँवों में ही कहीं रहा हूँ. ये सभी चित्र अपनी ही यादों जैसे लगे. दिल में आया कि इन्हें ले कर आसमान मैं उड़ जाऊँ. पंजाबी भाषा की सेटिंग करने से पहले ही अपनी बात कहने बैठ गया और हिंदी में यह लिखने लगा. इस ब्लॉग पर लौटता रहूँगा.

 29. Hardeep Bhain Bahut Changi koshish hai..Main music teacher Haan.. Sahit Te Sangeet Da Goohada Rishata Hai…..Chadigarh job hai…

 30. Hello Hardip ji
  Thank you very much for teaching me about blog. I am playing with the blog but still I am not sure how to use it. I need to take another lesson from you. See you on Monday.

  seema
  Bye

 31. Hellow Hardeep,

  Today first time I opened Punjabi goggle and gone though PUNJABI VEHDA and about you. The way you have expressed about your past and present, it touches me. Myself is also born & bottom at Amritsar but presently at Nagpur. I appreciate the art of writing you have developed in you. Pl keep continue.

 32. i have visited your blog, its really nice and you feel close to home (sitting in vehda). you observance and appretiation is good and the way you choose your words is really praiseworthy. and yes thanks for visiting my blog.Nirmal Jeet Singh Bajwa

 33. ਚੰਗਾ ਲੱਗਾ ਬਲਾਗ …. ਵਿਹੜਾ ਜਰਾ ਮੋਕਲਾ ਕਰ ਲਓ। ਆਉਣ ਦਿਓ ਜੋ ਆੳਦਾ।
  ਆਪਦਾ

  ਸੁਖਦੇਵ ਸਿੱਧੂ

 34. ਸਾਂਦਲ ਬਾਰ ਵਾਕਈ ਬੜੀ ਪਿਆਰੀ ਤੇ ਗਹਿਰੀ ਰਚਨਾ ਹੈ। ਜਿਸ ਲਈ ਤੁਹਾਡੇ ਪ੍ਰੇਰਣਾ ਸ਼ਰੋਤ ਤੁਹਾਡੇ ਮੰਮੀ ਦਾ ਧਨਵਾਦ ਕਰਨਾ ਵੀ ਬਣਦਾ ਹੈ। ਧਨਵਾਦ ।
  ਮੈਂ ਤੁਹਾਡੇ ਬਲਾਕ ਲਿੰਕ ਨੂੰ ਆਪਣੇ ਬਲਾਗ mereanuwad.blogspot.com ਨਾਲ ਜੋੜ ਦਿਆਂ ਤਾਂ ਤੁਹਾਨੂੰ ਕੋਈ ਉਜਰ ਤਾਂ ਨਹੀਂ?
  ਬਾਕੀ ਫੇਰ ਸਹੀ।
  ਯਤਨ ਜਾਰੀ ਰੱਖਣੇ।
  ਮਹਿੰਦਰ ਬੇਦੀ, ਜੈਤੋ

 35. ਠੀਕ ਹੈ

 36. very good effort. keep it up.

 37. You liked my poem posted on Shabadsanj . Thanks for your sweet comments. Your addition is also very touching and I liked it. Now I am more than 70. I left my town Batala at the age of 22 but i have been going there off and on but now for more than a decade I have not been there..Two paragraphs of the poem are for my town. Presently I am living in Delhi.I started wiriting poetry , when Shiv kumar was creating his poetry on the roads and streets of Batala for his first book Peeran da praga.What a coincident ,I knew a girl named Hardip , she was my class mate in school and college and also liked my poetry. You are Sandhu and she was Bajwa.
  My two poems published in Preetladhi in year 1966 when Navtej Singh son of Gurbaksh Singh was the editor.Thereafter I did not send any peom to any of periodicals for publishing . I lost touch with my poetry.Now in this year i have again strated my efforts to write something as I find myself more near the realities of life. If you like ,pl you can also read my poem recently posted in Lilkhari.org and also one poem posted in June issue of Seerat,ca
  Thanks for your encouragement.
  Diljodh Singh email——diljodh@yahoo.com

 38. ਹਰਦੀਪ ਜੀ,
  ਸਤਿ ਸ੍ਰੀ ਅਕਾਲ,
  ਇਸਤ੍ਰੀ ਲੇਖਿਕਾਵਾਂ ਦਾ ਇਕ ਵੱਖਰਾ ਹਸਤਾਖ਼ਰ ਬਣਾਉਣ ਦੀ ਇਕ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਲਈ ਮੈਨੂੰ, ਸਾਰੀਆਂ ਇਸਤ੍ਰੀ ਲੇਖਿਕਾਵਾਂ, (ਭਾਵੇਂ ਉਹ ਕਵਿੱਤਰੀਆਂ ਹਨ, ਕਹਾਣੀਕਾਰ, ਨਾਵਲਕਾਰ ਜਾਂ ਵਾਰਤਕਕਾਰ ਹਨ) ਜਾਂ ਆਲੋਚਕਾਂ ਦੇ ਜੀਵਨ-ਬਿਓਰੇ ਅਤੇ ਪ੍ਰਕਾਸ਼ਿਤ ਕਿਤਾਬਾਂ, ਉਹਨਾਂ ਦੀ ਆਪਣੀ ਤਸਵੀਰ ਅਤੇ ਰਚਨਾ ਸਬੰਧੀ ਉਹਨਾਂ ਦੇ ਵਿਚਾਰਾਂ ਦੀ ਦਰਕਾਰ ਹੈ। ਇਸ ਨਾਲ ਅਸੀਂ ਇਕ ਠੋਸ ਇਸਤ੍ਰੀ ਲਹਿਰ ਦੀ ਰੂਪ-ਰੇਖਾ ਲਈ ਅਧਾਰ ਬਣਾ ਸਕਾਂਗੇ ਅਤੇ ਇਸਤ੍ਰੀ ਸਾਹਿਤ ਦੀ ਇਤਿਹਾਸਕਾਰੀ ਲਈ ਰਾਹ ਪੱਧਰਾ ਕਰ ਸਕਾਂਗੇ। ਸਾਰੇ ਸਾਹਿਤਕ ਹਲਕਿਆਂ ਨੂੰ ਇਸ ਵਾਸਤੇ ਯੋਗਦਾਨ ਦੇਣ ਦੀ ਬੇਨਤੀ ਹੈ।

  ਲੇਖਿਕਾ ਦਾ ਜੀਵਨ-ਬਿਓਰਾ
  ਪ੍ਰਕਾਸ਼ਿਤ ਕਿਤਾਬਾਂ
  ਤਸਵੀਰ
  ਰਚਨਾਤਮਕਤਾ ਸਬੰਧੀ ਉਹਨਾਂ ਦੇ ਆਪਣੇ ਵਿਚਾਰ
  ਹੋਰਨਾਂ ਵਲੋਂ ਉਹਨਾਂ ‘ਤੇ ਕੀਤਾ ਗਿਆ ਕੰਮ

  ਜੀਵਨ ਬਿਓਰੇ, ਜਿੰਨੀ ਛੇਤੀ ਹੋ ਸਕੇ, ਇਕ ਮਹੀਨੇ ਦੇ ਅੰਦਰ ਭੇਜਣ ਲਈ ਬੇਨਤੀ ਹੈ।
  ਇਹ, ਇਸ ਪਤੇ ‘ਤੇ ਭੇਜੇ ਜਾ ਸਕਦੇ ਹਨ:

  ਡਾ. ਜਸਬੀਰ ਕੌਰ
  C-188, Rani Jhansi Complex,
  Motia Khan, New Delhi:110055
  ਫ਼ੋਨ – 9910247221 ਅਤੇ 9717455551
  ਈਮੇਲ – dr_jasbirkaur@rediffmail.com
  dr.jasbirkaur@yahoo.com

  jasbirkaur.dr@gmail.com

  ਫ਼ੋਨ – 9910247221 ਅਤੇ 9717455551

 39. ਮੈ ਖੁਸ਼ ਕਿਸਮਤ ਹਾਂ ਕਿ ਮੈਨੂੰ ਪੰਜਾਬੀ ਵੇਹੜੇ ਆਉਣ ਦਾ ਮੌਕਾ ਮਿਲਿਆ …ਆਪ ਦੀਆਂ ਰਚਨਾਵਾਂ ਪੜ ਕੇ ਬੇ ਹਦ ਦਿਲੀ ਖੁਸ਼ੀ ਮਹਸੂਸ ਹੋਈ …….ਹਰ ਰਚਨਾ ਪੰਜਾਬੀਅਤ ਦੇ ਰੰਗ ਵਿਚ ਰੰਗੀ ਹੋਈ ਹੈ ..ਬਲੋਗ ਦਾ ਫੇਰਾ ਲਗਾਉਣ ਸਮੇ ਇੰਜ੍ਗ ਹੀ ਮਹਸੂਸ ਹੋਇਆ ਜਿਵੇਂ ਮੈ ਆਪਨੇ ਉਹੀ ਪੁਰਾਣੇ ਰੰਗਲੇ ਪੰਜਾਬ ਵਿਚ ਵਿਚਰ ਰਿਹਾ ਹੋਵਾਂ …..ਭੈਣ ਜੀ ,ਤੁਹਾਨੂੰ ਪੰਜਾਬੀਅਤ ਦੇ ਇੰਨਾ ਨੇੜੇ ਵੇਖ ਕੇ ਦਿਲ ਗਦ ਗਦ ਹੋ ਉਠਿਆ ਹੈ –

 40. ਮੈ ਖੁਸ਼ ਕਿਸਮਤ ਹਾਂ ਕਿ ਮੈਨੂੰ ਪੰਜਾਬੀ ਵੇਹੜੇ ਆਉਣ ਦਾ ਮੌਕਾ ਮਿਲਿਆ …ਆਪ ਦੀਆਂ ਰਚਨਾਵਾਂ ਪੜ ਕੇ ਬੇ ਹਦ ਦਿਲੀ ਖੁਸ਼ੀ ਮਹਸੂਸ ਹੋਈ

  ਆਪਣਾ ਵਿਰਸਾ ਆਪਣੀ ਪਹਿਚਾਣ link jo ki face book te banaya hai us de vaste bahut kuj milya…….

  link

  http://www.facebook.com/pages/%E0%A8%86%E0%A8%AA%E0%A8%A3%E0%A8%BE-%E0%A8%B5%E0%A8%BF%E0%A8%B0%E0%A8%B8%E0%A8%BE-%E0%A8%86%E0%A8%AA%E0%A8%A3%E0%A9%80-%E0%A8%AA%E0%A8%B9%E0%A8%BF%E0%A8%9A%E0%A8%BE%E0%A8%A3/228241627254055

  je tusi punjabi virse naal pyaar karde ho ta is no like karo te is virse nu jyada to jyada felao…..

  dhanvaad

 41. ਸਤਿ ਸਿਰੀ ਅਕਾਲ ਭੂਆ ਜੀ,
  ਤੁਹਾਨੂੰ ਮਿਲ਼ ਕੇ ਬਹੁਤ ਵਧੀਆ ਲੱਗਾ । ਬਹੁਤ ਕੁਝ ਸਿੱਖਣ ਨੂੰ ਮਿਲ਼ਿਆ। ਤੁਹਾਡੀਆਂ ਗੱਲਾਂ ਬਹੁਤ ਸਿੱਖਿਆਤਮਕ ਹਨ ਤੇ ਉਮੀਦ ਕਰਦੀ ਹਾਂ ਕਿ ਤੁਹਾਡੇ ਕੋਲ਼ੋਂ ਹਮੇਸ਼ਾਂ ਕੁਝ ਸਿੱਖਦੀ ਰਵਾਂ । ਮੈਂ ਕੁਝ ਕੁ ਲੇਖ ਪੜ੍ਹ ਲਏ ਨੇ ਤੇ ਬਾਕੀ ਜਲਦੀ ਹੀ ਪੜ੍ਹ ਲਵਾਂਗੀ ।
  ਤੁਸੀਂ ਬਹੁਤ ਵਧੀਆ ਲਿਖਦੇ ਹੋ ਇਸ ‘ਚ ਕੋਈ ਸ਼ੱਕ ਨਹੀਂ ਤੇ ਤੁਸੀਂ ਬਹੁਤ ਸੋਹਣਾ ਤਰੀਕਾ ਅਪਣਾਇਆ ਹੈ ਪੰਜਾਬੀ ਸਭਿਆਚਾਰ ਤੇ ਪੰਜਾਬੀ ਤੇ ਹਿੰਦੀ ਬੋਲੀ ਨੂੰ ਪ੍ਰਮੋਟ ਕਰਨ ਦਾ ….ਕਾਬਿਲੇ ਤਾਰੀਫ਼ ਹੈ…ਐਨੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਸਕਣਾ ਬਹੁਤ ਮੁਸ਼ਕਲ ਹੁੰਦਾ ਹੈ..ਪਰ ਤੁਹਾਡੇ ‘ਤੇ ਪ੍ਰਮਾਤਮਾ ਦੀ ਮਿਹਰ ਹੈ ਕਿ ਤੁਸੀਂ ਇਹ ਕਰ ਰਹੁ ਹੋ ਕਿਉਂਕਿ ਸ਼ਾਇਦ ਪ੍ਰਮਾਤਮਾ ਕੁਝ ਕੁ ਓਹਨਾਂ ਲੋਕਾਂ ਨੂੰ ਹੀ ਇਹ ਗੁਣ ਦਿੰਦਾ ਹੈ ਜੋ ਇਸ ‘ਤੇ ਖਰੇ ਉਤਰ ਸਕਣ। ਰੱਬ ਅੱਗੇ ਅਰਦਾਸ ਹੈ ਕਿ ਓਹ ਆਪਣਾ ਹੱਥ ਹਮੇਸ਼ਾਂ ਤੁਹਾਡੇ ਸਿਰ ‘ਤੇ ਰੱਖੇ ਤੇ ਤੁਹਾਨੂੰ ਹੋਰ ਵਧੀਆ ਕਰਨ ਦਾ ਬਲ ਦਿੰਦਾ ਰਹੇ ।

  ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਆਪਣਾ ਆਸ਼ੀਰਵਾਦ ਵੀ ਦਿਓ ।
  ਪਿਆਰ ਭਰੀ ਸਤਿ ਸਿਰੀ ਅਕਾਲ ਤੇ ਸਤਿਕਾਰ

  ਗਗਨ

 42. डा.हरहदीप कौर जी संधु ,प्यार भरी सत् श्री अकाल .! आप जी दी रचनावां दे नाल -नाल ,आप जी दे विचार स्यावं दे बारे सुने .उंझ भावें अपने बारे लिखना-कहना बड़ा ही ओक्खा होंदा है ,पर तुसी ने बहुते सच्चे-सूच्चे होर सुलझे ठंग्नाल लिख्या कि दिल दी गहराईयाँ विच उतर दी चली गई …..! लाख-लख बधाइयाँ अते शुभकामनाएं …..!! डा.दविंदर सिंह संधु (एम.डी .)

 43. ਬਹੁਤ ਸੋਹਨਾ ਲਿਖਦੇ ਹੋ ਤੁਸੀਂ

  ਰੱਬ ਤੁਹਾਡੇ ਸਿਰ ਮੇਹਰ ਬਣਾਈ ਰਖੇ ਜੀ

 44. pardeep singh gill m.a 2nd punjabi the student haa madam app peotry very very nice .mea app da fan haa mea ve peotry lkhda haa ..god bless you

 45. ਡਾ. ਹਰਦੀਪ ਕੌਰ ਜੀ
  ਸਤਿ ਸ਼੍ਰੀ ਅਕਾਲ
  ਤੁਹਾਡਾ ਬਲੋਗ ਪੜ ਕੇ ਬਹੁਤ ਖੁਸ਼ੀ ਹੋਈ । ਤੁਹਾਡੇ ਲੇਖ ਤੁਹਾਡੀਆਂ ਰਚਨਾਂਵਾਂ ਕਾਬਿਲੇ ਤਾਰੀਫ਼ ਹਨ । ਤੁਹਾਡੀਆਂ ਰਚਨਾਵਾਂ ਅਸੀ ਆਪਣੀ ਸਾਈਟ ਤੇ ਪਾਉਣ ਦੇ ਇੱਛੁਕ ਹਾਂ । ਆਪ ਜੀ ਦੀ ਆਗਿਆ ਦਾ ਇੰਤਜਾਰ ਰਵੇਗਾ ।
  ਸਾਡੀ ਸਾਈਟ ਪੰਜਾਬੀ ਵਿਰਸੇ, ਸਭਿਆਚਾਰ, ਸਾਹਿਤ ਤੋ ਇਲਾਵਾ ਸਭ ਧਰਮਾਂ,ਸਿਧਾਂਤਾਂ, ਮੁੱਦਿਆਂ ਉੱਤੇ ਊੱਚ ਮਿਆਰ ਰਚਨਾਂ ਪੱਖੀ ਅਤੇ ਅਲੋਚਨਾ ਤੇ ਖੁੱਲ ਕੇ ਵਿਚਾਰ ਚਰਚਾ ਕਰਨ ਵਾਲੀ ਸਾਈਟ ਹੈ ।
  ਆਪ ਜੀ ਦਾ ਹਾਰਦਿਕ ਸਵਾਗਤ ਹੈ ।
  ਧੰਨਵਾਦ
  (ਪੰਜਾਬੀ ਸੱਥ )
  ਇਮੇਲ: 5abisath@gmail.com

 46. Madam Hardeep ji , ajj jiven hi mein apni email id kholi taan dil bago bagag ho gia aap ji da suneha pad ke ki app ji nu mrea article Moh dian Tandan bahut vadhia laga hai asal vich eh taan ik duje nu akharan rahin milan da sabab bania hai.Jee Ayan nu Hardeep ji. Meri beti agle kujh dinan wich sydney shift ho rahi hai (Dr. Khushboo) Lagda hai jiven oh apnian wich hi jaa rahi hove.
  Ik Punjaban kol dooji Panjaban.Dunia bahut choti hai. akhran di sanjh naal jakdi milange. NIRMAL SATPAL(PRINCIPAL) Ludhiana


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

%d bloggers like this: